ਆਸਟ੍ਰੇਲੀਆ : NSW ''ਚ ਨਵੇਂ ਕਾਨੂੰਨ ਕਾਰਨ ਕਈ ਡਰਾਈਵਰਾਂ ਦੇ ਲਾਇਸੈਂਸ ਹੋਏ ਰੱਦ

06/17/2019 3:34:44 PM

ਸਿਡਨੀ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ ਨਵੇਂ ਕਾਨੂੰਨ ਕਾਰਨ ਸੈਂਕੜੇ ਡਰਾਈਵਰਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਹੋ ਗਏ ਹਨ। 20 ਮਈ ਤੋਂ ਲਾਗੂ ਹੋਏ ਇਸ ਨਵੇਂ ਕਾਨੂੰਨ ਤਹਿਤ ਘੱਟ ਸ਼ਰਾਬ ਪੀਣ ਵਾਲੇ ਡਰਾਈਵਰਾਂ ਨੂੰ 561 ਡਾਲਰ ਜੁਰਮਾਨਾ ਭੁਗਤਣਾ ਪੈਂਦਾ ਹੈ। ਇਸ ਦੇ ਨਾਲ ਹੀ 3 ਮਹੀਨਿਆਂ ਲਈ ਉਨ੍ਹਾਂ ਦਾ ਡਰਾਈਵਿੰਗ ਲਾਈਸੈਂਸ ਰੱਦ ਕਰ ਦਿੱਤਾ ਜਾਂਦਾ ਹੈ।

ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਘੱਟ ਮਾਤਰਾ 'ਚ ਸ਼ਰਾਬ ਪੀਣ ਵਾਲੇ ਡਰਾਈਵਰਾਂ ਅਤੇ ਨਸ਼ਾ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ ਗਿਆ ਹੈ। ਇਸ ਤੋਂ ਪਹਿਲਾਂ ਜਦ ਵੀ ਕੋਈ ਵਿਅਕਤੀ ਘੱਟ ਮਾਤਰਾ 'ਚ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਜਾਂਦਾ ਸੀ ਤਾਂ ਉਸ ਦਾ ਕੇਸ ਅਦਾਲਤ 'ਚ ਚੱਲਦਾ ਸੀ ਤੇ ਅਦਾਲਤ ਦਾ ਫੈਸਲਾ ਆਉਣ ਤਕ ਉਸ ਦਾ ਲਾਇਸੈਂਸ ਰੱਦ ਨਹੀਂ ਹੁੰਦਾ ਸੀ। ਹੁਣ ਨਵੇਂ ਕਾਨੂੰਨ ਤਹਿਤ ਨਿਊ ਸਾਊਥ ਵੇਲਜ਼ ਪੁਲਸ ਨੇ ਕਈ ਲੋਕਾਂ ਦੇ ਲਾਇਸੈਂਸ ਰੱਦ ਕਰ ਕੇ ਸਖਤਾਈ ਦਿਖਾਈ ਹੈ ਤਾਂ ਸੜਕ ਹਾਦਸਿਆਂ ਨੂੰ ਘਟਾਇਆ ਜਾ ਸਕ। ਸੂਤਰਾਂ ਮੁਤਾਬਕ ਜੂਨ ਤਕ 230 ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। 

ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਨਿਊ ਸਾਊਥ ਵੇਲਜ਼ 'ਚ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ 68 ਲੋਕ ਮਾਰੇ ਗਏ ਸਨ, ਜਿਸ ਕਾਰਨ ਇੱਥੋਂ ਦੀ ਸਰਕਾਰ ਨੇ ਇਹ ਠੋਸ ਕਦਮ ਚੁੱਕਿਆ ਹੈ।


Related News