ਪ੍ਰਵਾਸੀ ਭਾਰਤੀਆਂ ਨੂੰ ਭਾਰਤ ਸਰਕਾਰ ਵੱਲੋਂ ਪਾਸਪੋਰਟ ''ਚ ਦਿੱਤੀ ਗਈ ਇਹ ਸਹੂਲਤ

Wednesday, Oct 28, 2020 - 06:34 PM (IST)

ਪ੍ਰਵਾਸੀ ਭਾਰਤੀਆਂ ਨੂੰ ਭਾਰਤ ਸਰਕਾਰ ਵੱਲੋਂ ਪਾਸਪੋਰਟ ''ਚ ਦਿੱਤੀ ਗਈ ਇਹ ਸਹੂਲਤ

ਦੁਬਈ (ਭਾਸ਼ਾ): ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਹੋਰ ਸਥਾਨਾਂ 'ਤੇ ਪ੍ਰਵਾਸੀ ਭਾਰਤੀ ਆਪਣੇ ਪਾਸਪੋਰਟ ਵਿਚ ਹੁਣ ਵਿਦੇਸ਼ਾਂ ਦਾ ਸਥਾਨਕ ਪਤਾ ਦਰਜ ਕਰਾ ਸਕਣਗੇ। ਇਹ ਜਾਣਕਾਰੀ ਦੁਬਈ ਵਿਚ ਭਾਰਤੀ ਦੂਤਾਵਾਸ ਦੇ ਇਕ ਅਧਿਕਾਰੀ ਨੇ ਦਿੱਤੀ। ਦੁਬਈ ਵਿਚ ਭਾਰਤੀ ਦੂਤਾਵਾਸ ਦੇ ਅਧਿਕਾਰੀ ਸਿਦਾਰਥ ਕੁਮਾਰ ਬਰੇਲੀ ਨੇ 'ਗਲਫ ਨਿਊਜ਼' ਨੂੰ ਦੱਸਿਆ ਕਿ ਭਾਰਤ ਦੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਵਿਦੇਸ਼ਾਂ ਵਿਚ ਰਹਿ ਣਵਾਲੇ ਭਾਰਤੀ ਨਾਗਰਿਕ ਸਬੰਧਤ ਦੇਸ਼ ਦਾ ਸਥਾਨਕ ਪਤਾ ਪਾਸਪੋਰਟ ਵਿਚ ਦਰਜ ਕਰ ਸਕਣਗੇ ਤਾਂ ਜੋ ਉਹਨਾਂ ਲੋਕਾਂ ਨੂੰ ਸਹਿਯੋਗ ਦਿੱਤਾ ਜਾ ਸਕੇ ਜਿਹਨਾਂ ਕੋਲ ਭਾਰਤ ਵਿਚ ਸਥਾਈ ਜਾਂ ਵੈਧ ਵੀਜ਼ਾ ਨਹੀਂ ਹੈ। 

ਪੜ੍ਹੋ ਇਹ ਅਹਿਮ ਖਬਰ- ਤੁਰਕੀ-ਫਰਾਂਸ 'ਚ ਕਾਰਟੂਨ ਜੰਗ : ਅਰਦੌਣ ਨੂੰ ਦਿਖਾਇਆ 'ਅੱਧਨੰਗਾ' ਜਦਕਿ ਮੈਕਰੋਂ ਬਣੇ 'ਰਾਖਸ਼'

ਉਹਨਾਂ ਨੇ ਕਿਹਾ,''ਸਾਡਾ ਮੰਨਣਾ ਹੈ ਕਿ ਯੂ.ਏ.ਈ. ਵਿਚ ਲੰਬੇ ਸਮੇਂ ਤੋਂ ਰਹਿ ਰਹੇ ਕਈ ਲੋਕਾਂ ਦੇ ਕੋਲ ਭਾਰਤ ਵਿਚ ਵੈਧ ਪਤਾ ਨਹੀਂ ਹੈ। ਉਹ ਆਪਣੇ ਪਾਸਪੋਰਟ ਵਿਚ ਯੂ.ਏ.ਈ. ਦਾ ਸਥਾਨਕ ਪਤਾ ਦਰਜ ਕਰਾ ਸਕਦੇ ਹਨ।'' ਖਬਰ ਵਿਚ ਦੱਸਿਆ ਗਿਆ ਕਿ ਕਿਰਾਏ ਦੇ ਮਕਾਨ ਜਾਂ ਆਪਣੇ ਮਕਾਨ ਵਿਚ ਰਹਿਣ ਵਾਲੇ ਭਾਰਤੀ ਪ੍ਰਵਾਸੀ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਜਿਹੜੇ ਲੋਕ ਯੂ.ਏ.ਈ. ਦਾ ਆਪਣਾ ਪਤਾ ਦੇਣਾ ਚਾਹੁੰਦੇ ਹਨ ਉਹਨਾਂ ਨੂੰ ਨਵੇਂ ਪਾਸਪੋਰਕਟ ਵਿਚ ਪਤਾ ਬਦਲਵਾਉਣ ਲਈ ਅਰਜ਼ੀ ਦੇਣ ਦੇ ਸਮੇਂ ਰਿਹਾਇਸ਼ ਸਰਟੀਫਿਕੇਟ ਦੇ ਤੌਰ 'ਤੇ ਕੁਝ ਦਸਤਾਵੇਜ਼ ਦੇਣੇ ਹੋਣਗੇ। ਬਰੇਲੀ ਨੇ ਕਿਹਾ ਕਿ ਯੂ.ਏ.ਈ. ਵਿਚ ਰਿਹਾਇਸ਼ ਸਰਟੀਫਿਕੇਟ ਦੇ ਤੌਰ 'ਤੇ ਬਿਜਲੀ ਅਤੇ ਪਾਣੀ ਦਾ ਬਿੱਲ ਜਾਂ ਕਿਰਾਇਆ ਸਮਝੌਤਾ, ਮਲਕੀਅਤ ਹੱਕ ਵਾਲੇ ਦਸਤਾਵੇਜ਼ ਦੇ ਸਕਦੇ ਹਨ।


author

Vandana

Content Editor

Related News