NPP ਦੇ ਅਸ਼ੋਕ ਰਾਣਵਾਲਾ ਚੁਣੇ ਗਏ ਸ਼੍ਰੀਲੰਕਾ ਦੀ ਸੰਸਦ ਦੇ ਨਵੇਂ ਸਪੀਕਰ
Friday, Nov 22, 2024 - 06:00 PM (IST)
ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੀ 10ਵੀਂ ਸੰਸਦ ਦੀ ਵੀਰਵਾਰ ਨੂੰ ਹੋਈ ਪਹਿਲੀ ਬੈਠਕ 'ਚ ਨੈਸ਼ਨਲ ਪੀਪਲਜ਼ ਪਾਵਰ (ਐੱਨ. ਪੀ. ਪੀ.) ਦੇ ਅਸ਼ੋਕ ਰਾਣਵਾਲਾ ਨੂੰ ਸੰਸਦ ਦਾ ਸਪੀਕਰ ਚੁਣਿਆ ਗਿਆ। ਰਾਣਵਾਲਾ ਨੂੰ ਪ੍ਰਧਾਨ ਮੰਤਰੀ ਹਰੀਨੀ ਅਮਰਸੂਰੀਆ ਦੁਆਰਾ ਨਾਮਜ਼ਦ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਮ ਨੂੰ ਵਿਦੇਸ਼ ਮੰਤਰੀ ਵਿਜਿਤਾ ਹੇਰਾਥ ਨੇ ਪ੍ਰਵਾਨਗੀ ਦਿੱਤੀ। ਉਨ੍ਹਾਂ ਨੂੰ ਸਰਬਸੰਮਤੀ ਨਾਲ ਸਪੀਕਰ ਦੇ ਅਹੁਦੇ ਲਈ ਚੁਣਿਆ ਗਿਆ।
ਇਹ ਵੀ ਪੜ੍ਹੋ: ਕੈਨੇਡਾ 'ਚ ਜਨਮਦਿਨ ਮਨਾਉਂਦੇ BIRTHDAY BOY ਦੇ ਵੱਜੀ ਗੋਲੀ
ਐੱਨ.ਪੀ.ਪੀ. ਦੇ ਸੰਸਦ ਮੈਂਬਰ ਰਿਜ਼ਵੀ ਸਾਲੀਹ ਅਤੇ ਹੇਮਾਲੀ ਵੀਰਸੇਕਰਾ ਨੂੰ ਕ੍ਰਮਵਾਰ ਸੰਸਦ ਦੇ ਡਿਪਟੀ ਸਪੀਕਰ ਅਤੇ ਕਮੇਟੀਆਂ ਦੇ ਉਪ ਚੇਅਰਮੈਨ ਚੁਣਿਆ ਗਿਆ। ਸੈਸ਼ਨ ਦੇ ਦੌਰਾਨ, ਸਪੀਕਰ ਨੇ ਘੋਸ਼ਣਾ ਕੀਤੀ ਕਿ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਨੇ ਅਧਿਕਾਰਤ ਤੌਰ 'ਤੇ ਸਮਗੀ ਜਨ ਬਾਲਵੇਗਯਾ (ਐੱਸ.ਜੇ.ਬੀ.) ਦੇ ਸੰਸਦ ਮੈਂਬਰ ਸਜੀਤ ਪ੍ਰੇਮਦਾਸਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਮਾਨਤਾ ਦਿੱਤੀ ਹੈ। ਦਿਸਾਨਾਇਕੇ ਦੀ ਐੱਨ.ਪੀ.ਪੀ. ਨੂੰ 14 ਨਵੰਬਰ ਨੂੰ ਹੋਈਆਂ ਸੰਸਦੀ ਚੋਣਾਂ ਵਿੱਚ ਸੰਸਦ ਦੀਆਂ 225 ਸੀਟਾਂ ਵਿੱਚੋਂ 159 ਸੀਟਾਂ ਮਿਲੀਆਂ ਸਨ।
ਇਹ ਵੀ ਪੜ੍ਹੋ: ਪਲਟਿਆ ਕੈਨੇਡਾ, ਨਿੱਝਰ ਮਾਮਲੇ 'ਚ PM ਮੋਦੀ ਤੇ ਅਜੀਤ ਡੋਵਾਲ ਨੂੰ ਦਿੱਤੀ ਕਲੀਨ ਚਿੱਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8