ਪੈਸੇ ਬਚਾਉਣ ਲਈ ਸ਼੍ਰੀਲੰਕਾ ਸਰਕਾਰ ਨੇ ਚੁੱਕਿਆ ਵੱਡਾ ਕਦਮ, ਸਾਬਕਾ ਰਾਸ਼ਟਰਪਤੀਆਂ ਦੀ ਸੁਰੱਖਿਆ ''ਚ ਹੋਵੇਗੀ ਕਟੌਤੀ
Tuesday, Dec 17, 2024 - 07:12 PM (IST)

ਕੋਲੰਬੋ (ਏਜੰਸੀ)- ਸ਼੍ਰੀਲੰਕਾ ਵਿਚ ਸਾਬਕਾ ਰਾਸ਼ਟਰਪਤੀਆਂ ਨੂੰ ਦਿੱਤੀ ਜਾਂਦੀ ਨਿੱਜੀ ਸੁਰੱਖਿਆ ਵਿਚ ਕਟੌਤੀ ਕਰਕੇ ਸਾਲਾਨਾ 120 ਕਰੋੜ ਰੁਪਏ ਬਚਾਏ ਜਾਣਗੇ। ਇਹ ਜਾਣਕਾਰੀ ਮੰਗਲਵਾਰ ਨੂੰ ਦੇਸ਼ ਦੀ ਸੰਸਦ 'ਚ ਦਿੱਤੀ ਗਈ। ਸਰਕਾਰ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਸਾਬਕਾ ਰਾਸ਼ਟਰਪਤੀਆਂ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ 1 ਜਨਵਰੀ ਤੋਂ ਘਟਾ ਦਿੱਤੀ ਜਾਵੇਗੀ। ਜਨਤਕ ਸੁਰੱਖਿਆ ਮੰਤਰੀ ਆਨੰਦ ਵਿਜੇਪਾਲ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਦਾ ਉਦੇਸ਼ ਪੂਰੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਅਤੇ ਸੁਰੱਖਿਆ 'ਚ ਕਟੌਤੀ ਦਾ ਫੈਸਲਾ (ਸਾਬਕਾ ਰਾਸ਼ਟਰਪਤੀਆਂ ਲਈ) ਸਰਕਾਰ ਦੀ ਨੀਤੀ ਦੇ ਮੁਤਾਬਕ ਹੈ।
ਇਹ ਵੀ ਪੜ੍ਹੋ: ਪ੍ਰਿਯੰਕਾ ਗਾਂਧੀ ਦੇ ਬੈਗ ਦੇ ਪਾਕਿਸਤਾਨ 'ਚ ਚਰਚੇ; ਸਾਬਕਾ ਮੰਤਰੀ ਨੇ ਕੀਤੀ ਤਾਰੀਫ਼
ਵਿਜੇਪਾਲ ਨੇ ਕਿਹਾ, ''ਅਸੀਂ ਦੇਸ਼ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉੱਚ ਅਹੁਦਿਆਂ 'ਤੇ ਬੈਠੇ ਲੋਕ ਬਾਕੀ ਨਾਗਰਿਕਾਂ ਦੇ ਬਰਾਬਰ ਹੋਣ। ਅਸੀਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਦੇ ਹੋਏ ਸੜਕਾਂ 'ਤੇ ਤੇਜ਼ ਰਫਤਾਰ ਨਾਲ ਵਾਹਨ ਚਲਾਉਣ ਵਾਲੇ ਵੀ.ਆਈ.ਪੀਜ਼ ਦੇ ਕਾਫਲਿਆਂ ਦੇ ਸੱਭਿਆਚਾਰ ਨੂੰ ਖਤਮ ਕਰਨਾ ਚਾਹੁੰਦੇ ਹਾਂ।'' ਵਿਜੇਪਾਲ ਨੇ ਕਿਹਾ ਕਿ 2024 'ਚ ਸਾਬਕਾ ਰਾਸ਼ਟਰਪਤੀਆਂ ਦੀ ਸੁਰੱਖਿਆ 'ਤੇ 1,44.8 ਕਰੋੜ ਰੁਪਏ ਖਰਚ ਕੀਤੇ ਗਏ। ਉਨ੍ਹਾਂ ਕਿਹਾ, “ਇਹ ਖਰਚਾ ਇਸ ਔਖੇ ਸਮੇਂ ਵਿੱਚ ਲੋਕਾਂ ‘ਤੇ ਬੋਝ ਹੈ।” ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਸੁਝਾਏ ਗਏ ਨਵੇਂ ਸਿਸਟਮ ਤਹਿਤ ਸਾਰਿਆਂ ਨੂੰ ਸਿਰਫ਼ 60 ਪੁਲਸ ਮੁਲਾਜ਼ਮ ਹੀ ਮੁਹੱਈਆ ਕਰਵਾਏ ਜਾਣਗੇ।
ਇਹ ਵੀ ਪੜ੍ਹੋ: PM ਜਸਟਿਨ ਟਰੂਡੋ ਨੇ ਡੋਮਿਨਿਕ ਲੇਬਲਾਂਕ ਨੂੰ ਕੈਨੇਡਾ ਦਾ ਨਵਾਂ ਵਿੱਤ ਮੰਤਰੀ ਕੀਤਾ ਨਿਯੁਕਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8