ਕੰਗਾਲ ਪਾਕਿ ਦੀ ਆਰਥਿਕ ਹਾਲਤ ਹੋਰ ਵਿਗੜੀ, ਹੁਣ ਵੀ. ਆਈ. ਪੀਜ਼ ਲਈ ਜਾਰੀ ਕੀਤਾ ਇਹ ਫ਼ਰਮਾਨ
Thursday, Mar 02, 2023 - 02:41 PM (IST)
ਅੰਮ੍ਰਿਤਸਰ/ਪਾਕਿਸਤਾਨ- ਆਰਥਿਕ ਤੰਗੀ ਤੇ ਸਿਆਸੀ ਅਸਥਿਰਤਾ ਨਾਲ ਜੁਝ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕੁਝ ਦਿਨ ਪਹਿਲਾਂ ਸਾਰੇ ਮੰਤਰੀਆਂ ਨੂੰ ਫਾਈਵ ਸਟਾਰ ਹੋਟਲ 'ਚ ਠਹਿਰਣ 'ਤੇ ਸਰਕਾਰੀ ਖ਼ਰਚਿਆਂ 'ਚ ਕਟੌਤੀ ਕਰਨ ਦੇ ਹੁਕਮ ਜਾਰੀ ਕੀਤੇ ਸਨ। ਹੁਣ ਸਰਕਾਰ ਦੇ ਹੁਕਮਾਂ 'ਤੇ ਪਾਕਿਸਤਾਨ ਦੇ ਸਾਰੇ ਮੁੱਖ ਮਾਰਗਾਂ ਦੇ ਟੋਲ ਪਲਾਜ਼ਿਆਂ ਤੋਂ ਲੰਘਣ ਵਾਲੇ ਵੀਆਈਪੀਜ਼ ਨੂੰ ਟੋਲ ਪਲਾਜ਼ਿਆਂ 'ਚ ਕੋਈ ਛੋਟ ਨਹੀਂ ਮਿਲੇਗੀ। ਸਰਕਾਰੀ ਅਧਿਕਾਰੀਆਂ, ਮੰਤਰੀਆਂ ਤੇ ਵੀਆਈਪੀਜ਼ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਟੋਲ ਪਲਾਜ਼ਿਆਂ 'ਚ ਛੋਟ ਨਹੀਂ ਮਿਲੇਗੀ।
ਇਹ ਵੀ ਪੜ੍ਹੋ- ਮੁਹੱਲਾ ਕਲੀਨਿਕਾਂ ਨੂੰ ਲੈ ਕੇ ਸੁਖਬੀਰ ਬਾਦਲ ਨੇ ਮੁੜ ਚੁੱਕੇ ਸਵਾਲ, ਟਵੀਟ ਕਰ ਕਹੀ ਵੱਡੀ ਗੱਲ
ਪਾਕਿਸਤਾਨ ਦੀ ਲੋਕ ਲੇਖਾ ਕਮੇਟੀ (ਪੀਏਸੀ) ਨੇ ਮੋਟਰਵੇਅ ਅਤੇ ਹਾਈਵੇਅ 'ਤੇ ਵੀਆਈਪੀਜ਼ ਲਈ ਟੋਲ ਟੈਕਸ ਛੋਟ ਨੂੰ ਖ਼ਤਮ ਕਰਨ ਦੇ ਆਦੇਸ਼ ਦਿੱਤੇ ਹਨ। ਪੀਏਸੀ ਦੇ ਚੇਅਰਮੈਨ ਨੂਰ ਆਲਮ ਖ਼ਾਨ ਨੇ ਨਿਰਦੇਸ਼ ਦਿੱਤਾ ਹੈ ਕਿ ਵਰਦੀ 'ਚ ਯਾਤਰਾ ਕਰਨ ਵਾਲੇ ਸਿਰਫ਼ ਪਾਕਿਸਤਾਨੀ ਫੌਜ ਅਤੇ ਪੁਲਸ ਅਧਿਕਾਰੀਆਂ ਨੂੰ ਹੀ ਛੋਟ ਦਿੱਤੀ ਜਾਵੇ। ਨਿੱਜੀ ਵਾਹਨਾਂ 'ਚ ਸਾਰੇ ਅਧਿਕਾਰੀਆਂ ਜਾਂ ਕਰਮਚਾਰੀਆਂ ਤੋਂ ਟੋਲ ਟੈਕਸ ਵਸੂਲਿਆ ਜਾਣਾ ਚਾਹੀਦਾ ਹੈ। ਪੀਏਸੀ ਚੇਅਰਮੈਨ ਨੇ ਕਿਹਾ ਕਿ ਮੋਟਰਵੇਅ ਦੇ ਇੰਸਪੈਕਟਰ ਜਨਰਲ ਨੂੰ ਦੱਸਣਾ ਚਾਹੀਦਾ ਹੈ ਕਿ ਮੰਗਲਵਾਰ ਨੂੰ ਮੋਟਰਵੇਅ ਨੂੰ ਇਕ ਪਾਸੇ ਤੋਂ ਕਿਉਂ ਬੰਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਗਹਿਣੇ ਲਈ ਜ਼ਮੀਨ ਤੋਂ ਪੈ ਗਿਆ ਪੁਆੜਾ, ਦੁਖੀ ਕਿਸਾਨ ਨੇ ਗਲ ਲਾਈ ਮੌਤ
ਇਸ ਦੌਰਾਨ ਕਮੇਟੀ ਦੇ ਚੇਅਰਮੈਨ ਨੇ ਮੋਟਰਵੇਅ ਅਤੇ ਹਾਈਵੇਅ 'ਤੇ ਵੀਆਈਪੀਜ਼ ਕਲਚਰ ਨੂੰ ਖ਼ਤਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ। ਜੇਕਰ ਕੋਈ ਮੋਟਰਵੇਅ 'ਤੇ ਵਾਪਸੀ ਦੇ ਰਸਤੇ 'ਤੇ ਸਫ਼ਰ ਕਰਦਾ ਹੈ, ਤਾਂ ਪੂਰੇ ਮੋਟਰਵੇਅ 'ਤੇ ਰੋਕ ਨਹੀਂ ਲਗਾਉਣੀ ਚਾਹੀਦੀ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਨਾਮ ਲਏ ਬਿਨਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸਮਰਥਕਾਂ ਦੁਆਰਾ ਮੋਟਰਸਾਈਕਲ ਰੈਲੀ ਲਈ ਮੋਟਰਵੇਅ ਦਾ ਇਕ ਰਸਤਾ ਬੰਦ ਕੀਤਾ ਗਿਆ ਸੀ। ਇਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਪੇਪਰ ਦੇ ਕੇ ਆਏ ਗੱਭਰੂ ਪੁੱਤ ਦੇ ਸੀਨੇ 'ਚ ਹੋਇਆ ਦਰਦ, ਪਰਿਵਾਰ ਨੂੰ ਦੇ ਗਿਆ ਸਦਾ ਲਈ ਵਿਛੋੜਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।