ਹੁਣ ਪਾਕਿ ਦੇ ਪੰਜਾਬ ’ਚ ਸ਼ੁਰੂ ਹੋਇਆ ਕਿਸਾਨ ਅੰਦੋਲਨ, MSP ਅਤੇ ਬਿਜਲੀ ਦਾ ਬਿੱਲ ਬਣਿਆ ਮੁੱਖ ਮੁੱਦਾ

Wednesday, Dec 22, 2021 - 12:45 AM (IST)

ਹੁਣ ਪਾਕਿ ਦੇ ਪੰਜਾਬ ’ਚ ਸ਼ੁਰੂ ਹੋਇਆ ਕਿਸਾਨ ਅੰਦੋਲਨ, MSP ਅਤੇ ਬਿਜਲੀ ਦਾ ਬਿੱਲ ਬਣਿਆ ਮੁੱਖ ਮੁੱਦਾ

ਲਾਹੌਰ - ਭਾਰਤ ਵਿਚ ਇਕ ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਕਿਸਾਨਾਂ ਨੇ ਆਪਣਾ ਅੰਦੋਲਨ ਖਤਮ ਕਰ ਦਿੱਤਾ ਹੈ ਪਰ ਹੁਣ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਇਥੇ ਕਿਸਾਨਾਂ ਨੇ ਕਣਕ ਅਤੇ ਹੋਰ ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਅਤੇ ਬਿਜਲੀ ਦੇ ਬਿੱਲਾਂ ’ਚ ਓਵਰ ਬਿਲਿੰਗ ਦੇ ਮੁੱਦੇ ’ਤੇ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਪਾਕਿਸਤਾਨ ਕਿਸਾਨ ਇਤੇਹਾਦ (ਪੀ. ਕੇ. ਆਈ.) ਦੇ ਵਫ਼ਦ ਨੇ ਲਾਹੌਰ ਦੇ ਸਿਵਲ ਸਕੱਤਰੇਤ ਵਿਖੇ ਪੰਜਾਬ ਦੇ ਮੁੱਖ ਸਕੱਤਰ ਕਾਮਰਾਨ ਅਲੀ ਅਫਜ਼ਲ ਨਾਲ ਮੁਲਾਕਾਤ ਕੀਤੀ ਅਤੇ ਬਾਅਦ ਵਿੱਚ ਪ੍ਰਦਰਸ਼ਨ ਮੁਲਤਵੀ ਕਰਨ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ - ਓਮੀਕਰੋਨ ਤੋਂ ਪ੍ਰਭਾਵਿਤ ਕਾਰੋਬਾਰਾਂ ਨੂੰ ਇੱਕ ਅਰਬ ਪੌਂਡ ਦੀ ਮਦਦ ਦੇਵੇਗੀ ਬ੍ਰਿਟੇਨ ਸਰਕਾਰ

ਵਫ਼ਦ ਨਾਲ ਗੱਲਬਾਤ ਕਰਦਿਆਂ ਮੁੱਖ ਸਕੱਤਰ ਕਾਮਰਾਨ ਅਲੀ ਨੇ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ ਅਤੇ ਸੜਕਾਂ ’ਤੇ ਆਉਣਾ ਕੋਈ ਮਤਲਬ ਨਹੀਂ ਹੈ | ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਦਮ ਚੁੱਕ ਰਹੀ ਹੈ ਅਤੇ ਸੂਬਾਈ ਪ੍ਰਸ਼ਾਸਨ ਕਣਕ ’ਤੇ ਘੱਟੋ-ਘੱਟ ਸਮਰਥਨ ਮੁੱਲ ਅਤੇ ਬਿਜਲੀ ਦੇ ਬਿੱਲਾਂ ’ਚ ਓਵਰ ਬਿਲਿੰਗ ਦੇ ਮੁੱਦੇ ’ਤੇ ਪਹਿਲਾਂ ਹੀ ਸੰਘੀ ਸਰਕਾਰ ਦੇ ਸੰਪਰਕ ਵਿੱਚ ਹੈ।

ਕਿਸਾਨਾਂ ’ਤੇ ਪਾਕਿ ਸਰਕਾਰ ਦੀ ਸਖ਼ਤੀ
ਦੂਜੇ ਪਾਸੇ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਲਾਹੌਰ ਆਉਣ ਵਾਲੇ ਕਿਸਾਨਾਂ ਦੇ ਜਲੂਸ ਨੂੰ ਰੋਕ ਦਿੱਤਾ ਅਤੇ ਕਈ ਅੰਦੋਲਨਕਾਰੀ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ। ਪੀ. ਕੇ. ਆਈ. ਦੇ ਖਾਲਿਦ ਹੁਸੈਨ ਬੱਟ ਨੇ ਮੁੱਖ ਸਕੱਤਰ ਕਾਮਰਾਨ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਸੂਤਰਾਂ ਅਨੁਸਾਰ ਓਕਾੜਾ ਅਤੇ ਕਸੂਰ ਦੇ ਜ਼ਿਲਾ ਪ੍ਰਸ਼ਾਸਨ ਨੇ ਲਾਹੌਰ-ਮੁਲਤਾਨ ਰੋਡ ’ਤੇ ਵੱਖ-ਵੱਖ ਚੌਰਾਹਿਆਂ ’ਤੇ 2,000 ਤੋਂ ਵੱਧ ਕਿਸਾਨਾਂ ਨੂੰ ਰੋਕ ਲਿਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News