ਹੁਣ 2200 ਫੁੱਟ ਲੰਬੀ ਸੁਰੰਗ ਤੋਂ ਸੈਲਾਨੀ ਕਰਨਗੇ 'ਨਿਆਗਰਾ ਫਾਲਸ' ਦਾ ਦੀਦਾਰ (ਤਸਵੀਰਾਂ)

Thursday, Jun 30, 2022 - 03:19 PM (IST)

ਹੁਣ 2200 ਫੁੱਟ ਲੰਬੀ ਸੁਰੰਗ ਤੋਂ ਸੈਲਾਨੀ ਕਰਨਗੇ 'ਨਿਆਗਰਾ ਫਾਲਸ' ਦਾ ਦੀਦਾਰ (ਤਸਵੀਰਾਂ)

ਇੰਟਰਨੈਸ਼ਨਲ ਡੈਸਕ (ਬਿਊਰੋ:) ਦੁਨੀਆ ਦਾ ਸਭ ਤੋਂ ਮਸ਼ਹੂਰ ਨਿਆਗਰਾ ਫਾਲਸ ਹੁਣ ਹੋਰ ਆਕਰਸ਼ਕ ਹੋ ਗਿਆ ਹੈ। ਝਰਨੇ ਲਈ ਇੱਕ ਨਵੀਂ ਸੁਰੰਗ ਸ਼ੁਰੂ ਕੀਤੀ ਗਈ ਹੈ, ਜੋ ਸੈਲਾਨੀਆਂ ਨੂੰ ਨਵੇਂ ਐਂਗਲ ਤੋਂ ਸ਼ਾਨਦਾਰ ਦ੍ਰਿਸ਼ ਪੇਸ਼ ਕਰ ਰਹੀ ਹੈ। ਇਸ 2,200 ਫੁੱਟ ਲੰਬੀ ਸੁਰੰਗ 'ਚੋਂ ਲੰਘਦੇ ਹੋਏ ਸੈਲਾਨੀ ਉਸ ਦ੍ਰਿਸ਼ਟੀਕੋਣ 'ਤੇ ਪਹੁੰਚਣਗੇ, ਜਿੱਥੇ ਸਾਹਮਣੇ ਤੋਂ ਪੂਰਾ ਫਾਲਸ ਦਿਖਾਈ ਦੇਵੇਗਾ।

PunjabKesari

ਲੋਕ ਇੱਥੇ ਕੁਝ ਸਮੇਂ ਲਈ ਰੁਕ ਵੀ ਸਕਦੇ ਹਨ। ਝਰਨੇ ਦੇ ਨਜ਼ਾਰੇ ਨੂੰ ਰੋਮਾਂਚਕ ਬਣਾਉਣ ਲਈ ਸ਼ੀਸ਼ੇ ਦੇ ਪੈਨਲਾਂ ਵਾਲੀ ਲਿਫਟ ਲਗਾਈ ਗਈ ਹੈ। ਇਹ ਲਿਫਟ ਨਿਆਗਰਾ ਪਾਰਕ ਪਾਵਰ ਸਟੇਸ਼ਨ ਤੋਂ 180 ਫੁੱਟ ਹੇਠਾਂ ਸੁਰੰਗ ਨੂੰ ਲੈ ਜਾਂਦੀ ਹੈ। ਤੁਸੀਂ ਇਸ ਲਿਫਟ ਰਾਹੀਂ ਸੁਰੰਗ ਤੱਕ ਪਹੁੰਚੋਗੇ।ਇੱਥੇ ਦੱਸ ਦਈਏ ਕਿ ਨਿਆਗਰਾ ਘਾਟੀ ਦੇ ਦੱਖਣੀ ਸਿਰੇ 'ਤੇ ਵਹਿਣ ਵਾਲੇ ਤਿੰਨ ਝਰਨੇ ਨੂੰ ਨਿਆਗਰਾ ਫਾਲਸ ਕਿਹਾ ਜਾਂਦਾ ਹੈ। ਨਿਆਗਰਾ ਗੋਰਜ ਕੈਨੇਡਾ ਵਿੱਚ ਓਂਟਾਰੀਓ ਅਤੇ ਅਮਰੀਕਾ ਵਿੱਚ ਨਿਊਯਾਰਕ ਦੇ ਵਿਚਕਾਰ ਦੀ ਸਰਹੱਦ 'ਤੇ ਫੈਲੀ ਹੋਈ ਹੈ। ਹਾਰਸਸ਼ੂ ਫਾਲਸ, ਜਿਸ ਨੂੰ ਕੈਨੇਡੀਅਨ ਫਾਲਸ ਵੀ ਕਿਹਾ ਜਾਂਦਾ ਹੈ, ਇੱਥੇ ਵਗਣ ਵਾਲੇ 3 ਝਰਨੇ ਵਿੱਚੋਂ ਸਭ ਤੋਂ ਵੱਡਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਸ਼ੈੱਫ ਨੇ ਮੂੰਹ 'ਚੋਂ ਨਿਕਲਦੇ ਧੂੰਏਂ ਨਾਲ ਬਣਾਈ 'ਚਾਕਲੇਟ ਡ੍ਰੈਗਨ', ਵੀਡੀਓ ਵਾਇਰਲ

ਇਸ ਤੋਂ ਇਲਾਵਾ ਦੋ ਹੋਰ ਝਰਨੇ ਅਮਰੀਕਨ ਫਾਲਸ ਅਤੇ ਬ੍ਰਾਈਡਲ ਵੇਲ ਦੇ ਨਾਂ ਹਨ।ਨਿਆਗਰਾ ਫਾਲਸ ਦੁਨੀਆ ਦੇ ਸਭ ਤੋਂ ਵੱਡੇ ਵਾਟਰ ਫਾਲਸ ਵਿੱਚੋਂ ਇੱਕ ਹੈ ਅਤੇ ਇਸਦੀ ਉਚਾਈ 167 ਫੁੱਟ ਹੈ। ਸੈਲਾਨੀ ਨੇੜੇ ਦੇ ਝਰਨੇ ਨੂੰ ਦੇਖਣ ਲਈ ਕਿਸ਼ਤੀ ਰਾਹੀਂ ਜਾ ਸਕਦੇ ਹਨ। ਮੇਡ ਆਫ ਦ ਮਿਸਟ ਨਾਂ ਦੀ ਇਸ ਕਿਸ਼ਤੀ ਤੋਂ ਝਰਨਾ ਡਿੱਗਣ ਤੋਂ ਬਾਅਦ ਨਿਆਗਰਾ ਦੀ ਖੂਬਸੂਰਤੀ ਨੂੰ ਦੇਖਿਆ ਜਾ ਸਕਦਾ ਹੈ।
 


author

Vandana

Content Editor

Related News