FB-INSTA Users ਲਈ ਵੱਡੀ ਖ਼ਬਰ: ਹੁਣ ਇਸ ਦੇਸ਼ ਦੇ ਲੋਕ ਦੋਵਾਂ ਪਲੇਟਫਾਰਮਾਂ 'ਤੇ ਨਹੀਂ ਪੜ੍ਹ ਸਕਣਗੇ ਖ਼ਬਰਾਂ

Thursday, Aug 03, 2023 - 10:02 AM (IST)

ਟੋਰਾਂਟੋ- ਮੈਟਾ ਨੇ ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਦਿਖਾਈ ਦੇਣ ਵਾਲੀਆਂ ਖ਼ਬਰਾਂ ਨੂੰ ਬਲਾਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇੰਨਾ ਹੀ ਨਹੀਂ ਕੈਨੇਡਾ 'ਚ ਲੋਕ ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਖ਼ਬਰਾਂ ਨਹੀਂ ਪੜ੍ਹ ਸਕਣਗੇ। ਦਰਅਸਲ ਮੈਟਾ ਨੇ ਇਹ ਫੈਸਲਾ ਉਸ ਕਾਨੂੰਨ ਦੇ ਵਿਰੋਧ 'ਚ ਲਿਆ ਜਿਸ 'ਚ ਕਿਹਾ ਗਿਆ ਸੀ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਹੁਣ ਖ਼ਬਰਾਂ ਦੇ ਬਦਲੇ ਨਿਊਜ਼ ਪਬਲਿਸ਼ਰਾਂ ਨੂੰ ਪੈਸੇ ਦੇਣੇ ਹੋਣਗੇ। ਅਜਿਹੇ 'ਚ ਮੈਟਾ ਨੇ ਹੁਣ ਆਪਣੇ ਦੋਵਾਂ ਪਲੇਟਫਾਰਮਾਂ ਤੋਂ ਖ਼ਬਰਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਬਰਨਾਲਾ 'ਚ ਵੱਡੀ ਵਾਰਦਾਤ, ਔਰਤ ਦਾ ਕਤਲ ਕਰ ਸੋਨੇ ਦੇ ਗਹਿਣੇ ਲੁੱਟ ਫ਼ਰਾਰ ਹੋਏ ਲੁਟੇਰੇ

ਮੈਟਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਨਿਊਜ਼ ਪਬਲਿਸ਼ਰਾਂ ਵੱਲੋਂ ਸ਼ੇਅਰ ਕੀਤੇ ਗਏ ਨਿਊਜ਼ ਲਿੰਕਸ ਨੂੰ ਬਲੌਕ ਕਰ ਦਿੱਤਾ ਗਿਆ ਹੈ ਅਤੇ ਇਹ ਕਿਸੇ ਵੀ ਉਪਭੋਗਤਾ ਨੂੰ ਦਿਖਾਈ ਨਹੀਂ ਦੇਣਗੇ। ਇਸ ਤੋਂ ਇਲਾਵਾ ਮੈਟਾ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਖ਼ਬਰਾਂ ਦੀ ਸ਼ੇਅਰਿੰਗ ਨੂੰ ਵੀ ਬੰਦ ਕਰ ਦਿੱਤਾ ਹੈ। ਮੈਟਾ ਨੇ ਕਿਹਾ ਹੈ ਕਿ ਇਸ ਦੀ ਸ਼ੁਰੂਆਤ ਮੰਗਲਵਾਰ ਤੋਂ ਹੋ ਗਈ ਹੈ ਅਤੇ ਇਹ ਕਈ ਹਫ਼ਤਿਆਂ ਤੱਕ ਚੱਲੇਗੀ।

ਇਹ ਵੀ ਪੜ੍ਹੋ: ਵੱਡੀ ਖ਼ਬਰ : ਪੰਜਾਬ 'ਚ ਨਗਰ ਕੌਂਸਲ/ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ

ਜਾਣੋ ਕੀ ਹੈ ਮਾਮਲਾ?

ਦੱਸ ਦੇਈਏ ਕਿ ਆਸਟ੍ਰੇਲੀਆ ਤੋਂ ਬਾਅਦ ਹੁਣ ਕੈਨੇਡਾ ਵਿੱਚ ਵੀ ਆਨਲਾਈਨ ਨਿਊਜ਼ ਐਕਟ ਪੇਸ਼ ਕੀਤਾ ਗਿਆ ਹੈ। ਦਰਅਸਲ, ਕੈਨੇਡਾ ਵਿੱਚ ਕਈ ਮੀਡੀਆ ਹਾਊਸ ਪਿਛਲੇ ਕੁਝ ਸਾਲਾਂ ਵਿੱਚ ਬੰਦ ਹੋ ਗਏ ਹਨ, ਜਿਸ ਨਾਲ ਲੱਖਾਂ ਡਾਲਰਾਂ ਦਾ ਨੁਕਸਾਨ ਹੋਇਆ ਹੈ। ਨਵੇਂ ਕਾਨੂੰਨ ਮੁਤਾਬਕ ਸੋਸ਼ਲ ਮੀਡੀਆ ਕੰਪਨੀਆਂ ਨੂੰ ਮੀਡੀਆ ਹਾਊਸ ਨਾਲ ਭਾਈਵਾਲੀ ਕਰਨੀ ਪਵੇਗੀ ਅਤੇ ਖ਼ਬਰਾਂ ਦੇ ਬਦਲੇ ਨਿਊਜ਼ ਪਬਲਿਸ਼ਰਾਂ ਨੂੰ ਪੈਸੇ ਦੇਣੇ ਹੋਣਗੇ।

ਇਹ ਵੀ ਪੜ੍ਹੋ: ਆਬੂਧਾਬੀ ਹਵਾਈਅੱਡੇ 'ਤੇ ਇਸ ਭਾਰਤੀ ਬਜ਼ੁਰਗ ਨੂੰ ਦੇਖ ਹੈਰਾਨ ਰਹਿ ਗਿਆ ਸਟਾਫ਼, ਉਮਰ ਜਾਣ ਉੱਡੇ ਹੋਸ਼

ਕੈਨੇਡਾ ਦੇ ਪਾਰਲੀਮੈਂਟਰੀ ਬਜਟ ਵਾਚਡੌਗ ਦੇ ਇੱਕ ਅੰਦਾਜ਼ੇ ਅਨੁਸਾਰ, ਨਵੇਂ ਕਾਨੂੰਨ ਤਹਿਤ ਕੈਨੇਡੀਅਨ ਅਖ਼ਬਾਰਾਂ ਨੂੰ ਡਿਜੀਟਲ ਪਲੇਟਫਾਰਮਾਂ ਤੋਂ ਪ੍ਰਤੀ ਸਾਲ ਲਗਭਗ $330 ਮਿਲੀਅਨ (ਲਗਭਗ 2,719 ਕਰੋੜ ਰੁਪਏ) ਪ੍ਰਾਪਤ ਹੋ ਸਕਦੇ ਹਨ। ਅਜਿਹੇ 'ਚ ਮੇਟਾ ਦਾ ਕਹਿਣਾ ਹੈ ਕਿ ਉਸ ਦੇ ਪਲੇਟਫਾਰਮ 'ਤੇ ਖ਼ਬਰਾਂ ਨੂੰ ਸ਼ੇਅਰ ਕਰਨ ਦਾ ਮੀਡੀਆ ਹਾਊਸ ਨੂੰ ਫਾਇਦਾ ਹੁੰਦਾ ਹੈ। ਉਨ੍ਹਾਂ ਨੂੰ ਨਵੇਂ ਪਾਠਕ ਮਿਲਦੇ ਹਨ ਅਤੇ ਉਨ੍ਹਾਂ ਦੀਆਂ ਖ਼ਬਰਾਂ ਵਿਸ਼ਵ ਪੱਧਰ 'ਤੇ ਪਹੁੰਚਦੀਆਂ ਹਨ। ਇਸ ਲਈ ਵਾਧੂ ਪੈਸੇ ਦੇਣ ਦਾ ਕੋਈ ਮਤਲਬ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News