ਕੈਨੇਡਾ ਤੋਂ ਭਾਰਤੀਆਂ ਦਾ ਮੋਹ ਹੋਇਆ ਭੰਗ, ਸਟੱਡੀ ਵੀਜ਼ਾ 'ਚ ਭਾਰੀ ਗਿਰਾਵਟ ਦਰਜ
Wednesday, Dec 06, 2023 - 12:56 PM (IST)
ਇੰਟਰਨੈਸ਼ਨਲ ਡੈਸਕ- ਭਾਰਤ-ਕੈਨੇਡਾ ਵਿਚਾਲੇ ਪੈਦਾ ਹੋਏ ਤਣਾਅ ਦਾ ਅਸਰ ਹੁਣ ਭਾਰਤੀ ਵਿਦਿਆਰਥੀਆਂ 'ਤੇ ਨਜ਼ਰ ਆ ਰਿਹਾ ਹੈ। ਇਸ ਸਾਲ ਦੇ ਦੂਜੇ ਅੱਧ ਵਿੱਚ ਕੈਨੇਡਾ ਵਿੱਚ ਪੜ੍ਹਨ ਲਈ ਅਪਲਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਜੁਲਾਈ ਅਤੇ ਅਕਤੂਬਰ ਦੇ ਵਿਚਕਾਰ ਭਾਰਤ ਤੋਂ ਨਵੇਂ ਅਧਿਐਨ ਪਰਮਿਟਾਂ ਲਈ ਅਰਜ਼ੀਆਂ ਦੀ ਗਿਣਤੀ ਪਿਛਲੇ ਸਾਲ ਕੁੱਲ 145,881 ਤੋਂ ਘਟ ਕੇ 2023 ਦੀ ਇਸੇ ਮਿਆਦ ਵਿੱਚ ਸਿਰਫ 86,562 ਰਹਿ ਗਈ, ਜੋ ਕਿ ਲਗਭਗ 40% ਦੀ ਗਿਰਾਵਟ ਹੈ।
ਇਕ ਰਿਪੋਰਟ ਮੁਤਾਬਕ ਕੈਨੇਡਾ ਵਿਚ ਹਾਲ ਹੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸ਼ੋਸ਼ਣ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਕੈਨੇਡਾ ਵਿਚ ਸਟੱਡੀ ਵੀਜ਼ਿਆਂ ਵਿਚ ਕਮੀ ਆਈ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਹੁਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਪਿਛਲੇ ਸਮੇਂ ਵਿੱਚ ਸੋਸ਼ਲ ਮੀਡੀਆ 'ਤੇ ਕੈਨੇਡਾ ਵਿੱਚ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਪੋਸਟ ਕੀਤਾ ਹੈ, ਜੋ ਕਿ ਕੈਨੇਡਾ ਦੇ ਸਟੱਡੀ ਵੀਜ਼ਿਆਂ ਵਿੱਚ ਗਿਰਾਵਟ ਦਾ ਇੱਕ ਕਾਰਨ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪੰਨੂ ਦੇ ਕਤਲ ਦੀ ਸਾਜਿਸ਼ ਸਬੰਧੀ ਭਾਰਤੀ ਜਾਂਚ ਨੂੰ ਲੈ ਕੇ ਅਮਰੀਕਾ ਦਾ ਤਾਜ਼ਾ ਬਿਆਨ ਆਇਆ ਸਾਹਮਣੇ
ਰਿਹਾਇਸ਼ੀ ਸੰਕਟ ਨਾਲ ਜੂਝ ਰਿਹਾ ਕੈਨੇਡਾ
ਵਰਣਨਯੋਗ ਹੈ ਕਿ ਕੈਨੇਡਾ ਇਸ ਸਮੇਂ ਰਿਹਾਇਸ਼ੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇੱਥੇ ਆਬਾਦੀ ਜ਼ਿਆਦਾ ਅਤੇ ਮਕਾਨ ਘੱਟ ਹਨ, ਜਿਸ ਕਾਰਨ ਮਕਾਨਾਂ ਦੀਆਂ ਕੀਮਤਾਂ ਜ਼ਰੂਰਤ ਤੋਂ ਕਿਤੇ ਜ਼ਿਆਦਾ ਵਧ ਗਈਆਂ ਹਨ। ਅਜਿਹੇ 'ਚ ਇੱਥੇ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਿਨੈਕਾਰਾਂ ਦੀ ਗਿਣਤੀ 'ਚ ਆਈ ਭਾਰੀ ਗਿਰਾਵਟ
ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਮੁਤਾਬਕ ਸਾਲ 2022 'ਚ 3 ਲੱਖ 63 ਹਜ਼ਾਰ 541 ਭਾਰਤੀ ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ, ਜੋ ਕਿ 2021 'ਚ 2 ਲੱਖ 36 ਹਜ਼ਾਰ 77 ਦੇ ਅੰਕੜੇ ਤੋਂ ਜ਼ਿਆਦਾ ਸੀ, ਜਦਕਿ ਅਕਤੂਬਰ 2023 ਤੱਕ 2 ਲੱਖ 61 ਹਜ਼ਾਰ 310 ਭਾਰਤੀ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।