ਰੂਸ ''ਚ ਕੈਫੇ ਦੀ ਛੱਤ ਡਿਗਣ ਕਾਰਨ ਇਕ ਵਿਅਕਤੀ ਦੀ ਮੌਤ ਤੇ ਹੋਰ 4 ਜ਼ਖਮੀ

Sunday, Feb 02, 2020 - 11:06 AM (IST)

ਰੂਸ ''ਚ ਕੈਫੇ ਦੀ ਛੱਤ ਡਿਗਣ ਕਾਰਨ ਇਕ ਵਿਅਕਤੀ ਦੀ ਮੌਤ ਤੇ ਹੋਰ 4 ਜ਼ਖਮੀ

ਮਾਸਕੋ— ਰੂਸ 'ਚ ਇਕ ਕੈਫੇ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਹੋਰ 4 ਲੋਕ ਜ਼ਖਮੀ ਹੋ ਗਏ। ਰੂਸ ਦੇ ਐਮਰਜੈਂਸੀ ਮੰਤਰਾਲੇ ਵਿਭਾਗ ਵਲੋਂ ਦੱਸਿਆ ਗਿਆ ਕਿ ਨੋਵੋਸੀਬਿਰਸਕ ਦੇ ਕੈਫੇ 'ਚ ਇਹ ਹਾਦਸਾ ਐਤਵਾਰ ਤੜਕੇ ਵਾਪਰਿਆ।
ਸੂਤਰਾਂ ਨੇ ਦੱਸਿਆ ਕਿ ਮੋਲੇਡਿਓਜ਼ੀ ਬੁਲੇਵਾਡਰ 'ਚ ਸਥਿਤ ਇਕ ਕੈਫੇ ਦੀ ਛੱਤ ਦਾ 240 ਵਰਗ ਮੀਟਰ ਹਿੱਸਾ ਡਿੱਗ ਗਿਆ। ਜਾਂਚ ਕਮੇਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਦੇ ਪਿਛਲੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰੈਸਕਿਊ ਵਰਕਰਾਂ ਮੁਤਾਬਕ ਮਲਬੇ ਹੇਠ ਕਿਸੇ ਹੋਰ ਦੇ ਫਸੇ ਹੋਣ ਦਾ ਖਦਸ਼ਾ ਨਹੀਂ ਹੈ ਪਰ ਫਿਰ ਵੀ ਉਹ ਇੱਥੇ ਭਾਲ ਕਰ ਰਹੇ ਹਨ। ਲਗਭਗ 80 ਕਰਮਚਾਰੀ ਬਚਾਅ ਕਾਰਜ 'ਚ ਜੁਟੇ ਹਨ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਲਗਭਗ 10 ਕੁ ਵਿਅਕਤੀਆਂ ਦੇ ਇੱਥੇ ਫਸੇ ਹੋਣ ਦਾ ਸ਼ੱਕ ਹੈ।


Related News