ਨੋਵਾਵੈਕਸ ਘੱਟ ਤੇ ਮੱਧ ਆਮਦਨੀ ਵਾਲੇ ਦੇਸ਼ਾਂ ਨੂੰ ਕੋਵਿਡ-19 ਦੇ 1.1 ਅਰਬ ਦੇਵੇਗੀ ਟੀਕੇ

Saturday, Feb 20, 2021 - 02:10 AM (IST)

ਨੋਵਾਵੈਕਸ ਘੱਟ ਤੇ ਮੱਧ ਆਮਦਨੀ ਵਾਲੇ ਦੇਸ਼ਾਂ ਨੂੰ ਕੋਵਿਡ-19 ਦੇ 1.1 ਅਰਬ ਦੇਵੇਗੀ ਟੀਕੇ

ਗੈਥਰਸਬਰਗ-ਟੀਕਾ ਬਣਾਉਣ ਵਾਲੀ ਕੰਪਨੀ ਨੋਵਾਵੈਕਸ 190 ਤੋਂ ਵਧੇਰੇ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ 'ਚ ਕੋਵਿਡ-19 ਦੇ ਆਪਣੇ ਪ੍ਰਯੋਗਾਤਮਕ ਟੀਕੇ ਦੀਆਂ 1.1 ਅਰਬ ਖੁਰਾਕਾਂ ਮੁਹੱਈਆ ਕਰਵਾਉਣ 'ਤੇ ਸਹਿਮਤੀ ਦਿੱਤੀ ਹੈ। ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਟੀਕੇ ਲਈ ਅੰਤਰਰਾਸ਼ਟਰੀ ਸੰਸਥਾ 'ਗਵੀ-ਵੈਕਸੀਨ ਅਲਾਇੰਸ' ਨਾਲ 'ਕੋਵੈਕਸ' ਪਹਿਲ ਦੇ ਆਧਾਰ 'ਤੇ ਟੀਕੇ ਮੁਹੱਈਆ ਕਰਵਾਉਣ ਲਈ ਸਮਝੌਤਾ ਕੀਤਾ ਹੈ।

ਇਹ ਵੀ ਪੜ੍ਹੋ -ਵੁਹਾਨ ਮਾਰਕਿਟ ਤੋਂ ਹੀ ਫੈਲਿਆ ਕੋਰੋਨਾ : WHO

'ਕੋਵੈਕਸ' ਪਹਿਲ ਦੀ ਅਗਵਾਈ ਵਿਸ਼ਵ ਸਿਹਤ ਸੰਗਠਨ ਕਰ ਰਿਹਾ ਹੈ। ਕੰਪਨੀ ਸਾਰੇ ਦੇਸ਼ਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਮੁਹੱਈਆ ਕਰਵਾਉਣ ਲਈ ਯੂਨੀਸੇਫ, ਵਿਸ਼ਵ ਬੈਂਕ ਸਮੇਤ ਹੋਰ ਏਜੰਸੀਆਂ ਨਾਲ ਕੰਮ ਕਰ ਰਹੀ ਹੈ। ਅਮਰੀਕਾ 'ਚ ਗੈਥਰਸਬਰਗ ਦੀ ਨੋਵਾਵੈਕਸ ਕੰਪਨੀ ਅਤੇ ਭਾਰਤ ਦੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੋਵਾਵੈਕਸ ਟੀਕਿਆਂ ਦੇ ਉਤਪਾਦਨ ਅਤੇ ਵੰਡ ਦਾ ਕੰਮ ਕਰੇਗੀ। ਅਮਰੀਕਾ, ਮੈਕਸੀਕੋ ਅਤੇ ਬ੍ਰਿਟੇਨ 'ਚ ਇਸ 'ਤੇ ਅਧਿਐਨ ਹੋ ਰਿਹਾ ਹੈ। 

ਇਹ ਵੀ ਪੜ੍ਹੋ -ਗਰਲਫ੍ਰੈਂਡ ਦੇ ਰਹੀ ਸੀ ਬੱਚੇ ਨੂੰ ਜਨਮ, ਬੁਆਏਫ੍ਰੈਂਡ ਆਪਣੀ ਸੱਸ ਨੂੰ ਲੈ ਕੇ ਹੋ ਗਿਆ '9-2-11'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News