ਪਾਕਿ ਫੈਡਰਲ ਨੇਤਾ ਫਵਾਦ ਚੌਧਰੀ ਦੇ ਸਿਰ ''ਤੇ ਲਟਕੀ ਅਯੋਗ ਠਹਿਰਾਏ ਜਾਣ ਦੀ ਤਲਵਾਰ

Thursday, Sep 12, 2019 - 02:52 PM (IST)

ਪਾਕਿ ਫੈਡਰਲ ਨੇਤਾ ਫਵਾਦ ਚੌਧਰੀ ਦੇ ਸਿਰ ''ਤੇ ਲਟਕੀ ਅਯੋਗ ਠਹਿਰਾਏ ਜਾਣ ਦੀ ਤਲਵਾਰ

ਇਸਲਾਮਾਬਾਦ— ਇਸਲਾਮਾਬਾਦ ਹਾਈ ਕੋਰਟ (ਆਈ.ਐੱਚ.ਸੀ.) ਨੇ ਵੀਰਵਾਰ ਨੂੰ ਫੈਡਰਲ ਸਰਕਾਰ ਦੇ ਵਿਗਿਆਨ ਤੇ ਤਕਨੀਕੀ ਮੰਤਰੀ ਫਵਾਦ ਚੌਧਰੀ ਨੂੰ ਅਯੋਗ ਠਹਿਰਾਏ ਜਾਣ ਸਬੰਧੀ ਇਕ ਪਟੀਸ਼ਨ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ।

ਐਕਸਪ੍ਰੈੱਸ ਟ੍ਰਿਬਿਊਨ ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਹਾਈ ਕੋਰਟਨ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਤੇ ਕਾਨੂੰਨ ਮੰਤਰਾਲੇ ਨੂੰ ਵੀ ਨੋਟਿਸ ਜਾਰੀ ਕੀਤੇ ਹਨ ਤੇ ਤਿੰਨਾਂ ਨੂੰ ਦੋ ਹਫਤਿਆਂ ਅੰਦਰ ਇਸ 'ਤੇ ਆਪਣਾ ਜਵਾਬ ਪੇਸ਼ ਕਰਨ ਲਈ ਕਿਹਾ ਹੈ। ਸੁਣਵਾਈ ਦੌਰਾਨ ਵਕੀਲ ਨੇ ਕੋਰਟ ਦੇ ਚੀਫ ਜਸਟਿਸ ਅਥਰ ਮਿਨੱਲਾਹ ਅੱਗੇ ਅਪੀਲ ਕੀਤੀ ਕਿ ਮੰਤਰੀ ਨੇ ਨਾਮਜ਼ਦਗੀ ਪੱਤਰ ਭਰਦਿਆਂ ਈ.ਸੀ.ਪੀ. ਨੂੰ ਆਪਣੀ ਜਾਇਦਾਦ ਦੀ ਸਹੀ ਜਾਣਕਾਰੀ ਨਹੀਂ ਦਿੱਤੀ ਸੀ, ਇਸ ਲਈ ਉਨ੍ਹਾਂ ਨੂੰ ਅਹੁਦੇ ਤੋਂ ਅਯੋਗ ਕਰਾਰ ਦਿੱਤਾ ਜਾਵੇ।


author

Baljit Singh

Content Editor

Related News