ਟਰੰਪ ਨੂੰ ਨਹੀਂ ਦਿੱਤੀ ਜਾਂਦੀ ਹਰ ਖੁਫੀਆ ਜਾਣਕਾਰੀ

06/29/2020 3:09:27 AM

ਵਾਸ਼ਿੰਗਟਨ - ਇਹ ਖਬਰ ਥੋੜ੍ਹੀ ਹੈਰਾਨ ਕਰਨ ਵਾਲੀ ਹੈ ਪਰ ਹੈ ਸੱਚ । ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ ਵੱਲੋਂ ਹਰ ਤਰ੍ਹਾਂ ਦੀ ਖੁਫੀਆ ਜਾਣਕਾਰੀ ਨਹੀਂ ਦਿੱਤੀ ਜਾਂਦੀ ਹੈ । ਵ੍ਹਾਈਟ ਹਾਊਸ, ਜਿਸ ਜਾਣਕਾਰੀ ਨੂੰ ਰਾਸ਼ਟਰਪਤੀ ਲਈ ਜ਼ਰੂਰੀ ਸਮਝਦਾ ਹੈ, ਸਿਰਫ ਉਹ ਹੀ ਉਨ੍ਹਾਂ ਨੂੰ ਦੱਸੀ ਜਾਂਦੀ ਹੈ । ਬਾਕੀ ਜਾਣਕਾਰੀਆਂ ਨੂੰ ਲੁਕਾ ਕੇ ਰੱਖਿਆ ਜਾਂਦਾ ਹੈ ।

ਦਰਅਸਲ, ਅਮਰੀਕੀ ਵੈੱਬਸਾਈਟ ਨਿਊਯਾਰਕ ਟਾਈਮਸ ਵਿਚ ਇਕ ਸਟੋਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਵਿਚ ਲਿਖਿਆ ਗਿਆ ਕਿ ਰੂਸ ਨੇ ਤਾਲਿਬਾਨ ਨੂੰ ਅਫਗਾਨੀਸਤਾਨ ਵਿਚ ਤਾਇਨਾਤ ਫ਼ੌਜੀਆਂ ਨੂੰ ਮਾਰਨ ਲਈ ਇਨਾਮ ਦੇਣ ਦਾ ਐਲਾਨ ਕੀਤਾ ਸੀ । ਰੂਸ ਨੇ ਤਾਲਿਬਾਨ ਨਾਲ ਜੁੜੇ ਅੱਤਵਾਦੀਆਂ ਨਾਲ ਕਿਸੇ ਤਰ੍ਹਾਂ ਸੰਪਰਕ ਕਰਕੇ ਕਿਹਾ ਕਿ ਜੇਕਰ ਉਹ ਅਮਰੀਕੀ ਫੌਜੀਆਂ ਨੂੰ ਨੁਕਸਾਨ ਪਹੁੰਚਾਉਣਗੇ ਤਾਂ ਇਸ ਦੇ ਬਦਲੇ ਉਨ੍ਹਾਂ ਨੂੰ ਇਨਾਮ ਦਿੱਤਾ ਜਾਵੇਗਾ । ਅਮਰੀਕੀ ਖੂਫੀਆ ਵਿਭਾਗ ਵੱਲੋਂ ਇਸ ਸਬੰਧੀ ਟਰੰਪ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ।

ਬਿਡੇਨ ਨੇ ਟਰੰਪ ਨੂੰ ਦਸਿਆ ਜ਼ਿੰਮੇਦਾਰ

ਇਸ ਸਬੰਧੀ ਜਦ ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦੇ ਲਈ ਟਰੰਪ ਹੀ ਜ਼ਿੰਮੇਦਾਰ ਹਨ । ਉਨ੍ਹਾਂ ਕਿਹਾ ਕਿ ਜਦ ਟਰੰਪ ਨੂੰ ਖੂਫੀਆ ਵਿਭਾਗ ਵੱਲੋਂ ਇਹ ਜਾਣਕਾਰੀ ਦੇ ਦਿੱਤੀ ਗਈ ਸੀ ਤਾਂ ਉਨ੍ਹਾਂ ਨੂੰ ਰੂਸ ਨੂੰ ਸਜ਼ਾ ਦੇਣੀ ਚਾਹੀਦੀ ਸੀ ਪਰ ਟਰੰਪ ਨੇ ਅਜਿਹਾ ਨਹੀਂ ਕੀਤਾ ।

ਖੁਫ਼ੀਆ ਨਿਰਦੇਸ਼ਕ ਨੇ ਵ੍ਹਾਈਟ ਹਾਊਸ ਦੇ ਦਾਅਵੇ ਨੂੰ ਕੀਤਾ ਸੱਚ ਸਾਬਤ

ਇੰਟੈਲੀਜੈਂਸ ਏਜੰਸੀ ਸੀ. ਆਈ. ਏ. ਨਿਰਦੇਸ਼ਕ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਕਰਮਚਾਰੀਆਂ ਦੇ ਸਾਰੇ ਮੁਖੀ ਪੁਸ਼ਟੀ ਕਰਦੇ ਹਨ ਕਿ ਇਸ ਸਬੰਧੀ ਨਾ ਤਾਂ ਰਾਸ਼ਟਰਪਤੀ ਅਤੇ ਨਾ ਹੀ ਉਪ ਰਾਸ਼ਟਰਪਤੀ ਨੂੰ ਖੁਫੀਆ ਜਾਣਕਾਰੀ ਦਿੱਤੀ ਗਈ ਸੀ । ਵ੍ਹਾਈਟ ਹਾਊਸ ਵੱਲੋਂ ਵੀ ਇਸ ਸਬੰਧੀ ਇਕ ਬਿਆਨ ਉਦੋਂ ਜਾਰੀ ਕੀਤਾ ਗਿਆ ਜਦ ਨਿਊਯਾਰਕ ਟਾਈਮਸ ਵੱਲੋਂ ਵੈੱਬਸਾਈਟ ’ਤੇ ਇਸ ਸਬੰਧੀ ਖਬਰ 25 ਘੰਟੇ ਪਹਿਲਾਂ ਚਲਾਈ ਜਾ ਚੁੱਕੀ ਸੀ ।

ਪ੍ਰੈੱਸ ਸਕੱਤਰ ਕਾਇਲੇ ਮੈਕਨੀ ਨੇ ਇਸ ਸਬੰਧੀ ਸ਼ਨੀਵਾਰ ਦੁਪਹਿਰ ਬਿਆਨ ਜਾਰੀ ਕੀਤਾ ਸੀ । ਸ਼ਨੀਵਾਰ ਰਾਤ ਰਾਸ਼ਟਰੀ ਖੁਫੀਆ ਨਿਰਦੇਸ਼ਕ ਜਾਨ ਰੈਟਕਲਿਫ ਨੇ ਇਕ ਬਿਆਨ ਜਾਰੀ ਕਰ ਕੇ ਵ੍ਹਾਈਟ ਹਾਊਸ ਦੇ ਇਸ ਦਾਅਵੇ ਨੂੰ ਸੱਚ ਸਾਬਤ ਕੀਤਾ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਖੂਫੀਆ ਜਾਣਕਾਰੀ ਟਰੰਪ ਨੂੰ ਨਹੀਂ ਦਿੱਤੀ ਗਈ ਸੀ।

ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਨੇ ਕੀਤੀ ਸੀ ਸਮੱਸਿਆ ’ਤੇ ਚਰਚਾ

ਲੇਖ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਨੇ ਮਾਰਚ ਦੇ ਅੰਤ ਵਿਚ ਇਕ ਐਮਰਜੈਂਸੀ ਮੀਟਿੰਗ ਵਿਚ ਇਸ ਸਮੱਸਿਆ ’ਤੇ ਚਰਚਾ ਕੀਤੀ ਸੀ ਪਰ ਹੁਣ ਤੱਕ ਉਸ ਮਾਮਲੇ ਵਿਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ।


Khushdeep Jassi

Content Editor

Related News