465 ਸਾਲ ਪਹਿਲਾਂ ਇਸ ਵਿਅਕਤੀ ਨੇ ਕਰ ਦਿੱਤੀ ਸੀ ਕੋਰੋਨਾਵਾਇਰਸ ਦੇ ਕਹਿਰ ਦੀ ਭਵਿੱਖਬਾਣੀ!

02/11/2020 2:31:13 PM

ਪੈਰਿਸ- ਚੀਨ ਤੋਂ ਪੂਰੀ ਦੁਨੀਆ ਵਿਚ ਫੈਲ ਰਹੇ ਕੋਰੋਨਾਵਾਇਰਸ ਕਾਰਨ ਹੁਣ ਤੱਕ 1 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਤਰਰਾਸ਼ਟਰੀ ਪੱਧਰ 'ਤੇ ਹੁਣ ਤੱਕ 40 ਹਜ਼ਾਰ ਤੋਂ ਵਧੇਰੇ ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਉਥੇ ਹੀ ਸੋਸ਼ਲ ਮੀਡੀਆ 'ਤੇ ਕੁਝ ਬਲਾਗਰਸ ਨੇ ਕੋਰੋਨਾਵਾਇਰਸ ਨੂੰ ਨਾਸਤ੍ਰੇਦਮਸ ਦੀ ਭਵਿੱਖਬਾਣੀ ਨਾਲ ਜੋੜਦੇ ਹੋਏ ਪੋਸਟਾਂ ਪਾਈਆਂ ਹਨ।

PunjabKesari

ਮਾਈਕ੍ਰੋਬਲਾਗਿੰਗ ਵੈੱਬਸਾਈਟ ਦੇ ਰਾਹੀਂ ਇਹਨਾਂ ਬਲਾਗਰਾਂ ਨੇ ਦਾਅਵਾ ਕੀਤਾ ਹੈ ਕਿ ਫਰਾਂਸ ਵਿਚ ਜਨਮੇ ਨਾਸਤ੍ਰੇਦਮਸ ਨੇ ਤਕਰੀਬਨ 465 ਸਾਲ ਪਹਿਲਾਂ ਹੀ ਕੋਰੋਨਾਵਾਇਰਸ ਦੀ ਭਵਿੱਖਬਾਣੀ ਕਰ ਦਿੱਤੀ ਸੀ। ਟਵਿੱਟਰ 'ਤੇ ਮਾਰਕੋ ਮਲਾਕਾਰਾ ਨਾਂ ਦੇ ਇਕ ਯੂਜ਼ਰ ਨੇ ਲਿਖਿਆ ਕਿ ਦੁਨੀਆਭਰ ਵਿਚ ਹੜ੍ਹ, ਅੱਗ ਤੇ ਕੋਰੋਨਾਵਾਇਰਸ ਦਾ ਉਹੀ ਸੰਕਟ ਹੈ, ਜਿਸ ਦੀ 465 ਸਾਲ ਪਹਿਲਾਂ ਨਾਸਤ੍ਰੇਦਮਸ ਨੇ ਭਵਿੱਖਬਾਣੀ ਕੀਤੀ ਸੀ। ਇਕ ਹੋਰ ਯੂਜ਼ਰ ਨੇ ਸਪੈਨਿਸ਼ ਭਾਸ਼ਾ ਵਿਚ ਟਵੀਟ ਕਰਦੇ ਹੋਏ ਲਿਖਿਆ ਕਿ 21ਵੀਂ ਸਦੀ ਵਿਚ ਆਉਣ ਵਾਲੀ ਮਹਾਮਾਰੀ ਨੇ ਕਦਮ ਰੱਖ ਦਿੱਤਾ ਹੈ। ਇਹ ਨਾਸਤ੍ਰੇਦਮਸ ਦੀ ਹੀ ਇਕ ਭਵਿੱਖਬਾਣੀ ਸੀ। ਅਸੀਂ ਮੌਤ ਦੇ ਬੇਹੱਦ ਨੇੜੇ ਹਾਂ।

PunjabKesari

ਕਈ ਆਨਲਾਈਨ ਥਿਓਰਿਸਟਸ ਦਾ ਇਹ ਵੀ ਕਹਿਣਾ ਹੈ ਕਿ ਮਾਈਕਲ ਡੀ ਨਾਸਤ੍ਰੇਦਮਸ ਨੇ 15ਵੀਂ ਸ਼ਤਾਬਦੀ ਵਿਚ ਆਪਣੀ ਭਵਿੱਖਬਾਣੀ ਵਿਚ ਇਕ ਭਿਆਨਕ ਮਹਾਮਾਰੀ ਦੇ ਫੈਲਣ ਦਾ ਖਦਸ਼ਾ ਜ਼ਾਹਿਰ ਕੀਤਾ ਸੀ। ਨਾਸਤ੍ਰੇਦਮਸ ਦੀਆਂ ਭਵਿੱਖਬਾਣੀਆਂ ਰਹੱਸਮਈ ਗੱਲਾਂ ਦੇ ਰੂਪ ਵਿਚ ਮਿਲਦੀਆਂ ਹਨ, ਜਿਹਨਾਂ ਨੂੰ ਕਵਾਟ੍ਰੇਂਸ (ਚੌਪਾਈ) ਕਿਹਾ ਜਾਂਦਾ ਹੈ। ਉਹਨਾਂ ਦੀਆਂ ਭਵਿੱਖਬਾਣੀਆਂ ਪਹਿਲੀ ਵਾਰ 1555 ਵਿਚ ਸਾਹਮਣੇ ਆਈਆਂ ਸਨ।

PunjabKesari

ਆਨਲਾਈਨ ਥਿਓਰਿਸਟਸ ਦਾ ਦਾਅਵਾ ਹੈ ਕਿ ਨਾਸਤ੍ਰੇਦਮਸ ਦੀ ਇਕ ਚੌਪਾਈ 2:53 ਵਿਚ ਕੋਰੋਨਾਵਾਇਰਸ ਦੀ ਜ਼ਿਕਰ ਕੀਤਾ ਗਿਆ ਹੈ। ਇਸ ਵਿਚ ਸਮੁੰਦਰ ਨਾਲ ਲੱਗਦੇ ਇਕ ਸ਼ਹਿਰ ਵਿਚ ਵੱਡੀ ਮਹਾਮਾਰੀ ਦੇ ਫੈਲਣ ਦੀ ਗੱਲ ਕਹੀ ਗਈ ਹੈ। ਇਹ ਮਹਾਮਾਰੀ ਲੋਕਾਂ ਨੂੰ ਮੌਤ ਦੇ ਅੰਜਾਮ ਤੱਕ ਪਹੁੰਚਾਏ ਬਿਨਾਂ ਨਹੀਂ ਰੁਕੇਗੀ। ਦੱਸ ਦਈਏ ਕਿ ਹੁਬੇਈ ਚੀਨ ਦਾ ਇਕ ਸੂਬਾ ਹੈ। ਨਾਸਤ੍ਰੇਦਮਸ ਦੀ ਭਵਿੱਖਬਾਣੀ ਵਿਚ ਜਿਸ ਸ਼ਹਿਰ ਦਾ ਜ਼ਿਕਰ ਕੀਤਾ ਗਿਆ ਹੈ ਥਿਓਰਿਸਟਸ ਉਸ ਨੂੰ ਵੁਹਾਨ ਸ਼ਹਿਰ ਹੀ ਦੱਸ ਰਹੇ ਹਨ। ਇਸ ਸ਼ਹਿਰ ਵਿਚ ਸਮੁੰਦਰੀ ਜੀਵਾਂ ਦੇ ਵਪਾਰ ਦੀ ਇਕ ਮੰਡੀ ਵੀ ਲੱਗਦੀ ਹੈ।

PunjabKesari

ਕਾਸਤ੍ਰੇਦਮਸ ਦੀਆਂ ਭਵਿੱਖਬਾਣੀਆਂ 'ਤੇ ਯਕੀਨ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਉਹੀ ਇਨਸਾਨ ਹੈ, ਜਿਸ ਨੇ 1666 ਵਿਚ ਲੰਡਨ ਦੀ ਗ੍ਰੇਟ ਫਾਇਰ ਤੇ 1933 ਵਿਚ ਹਿਟਲਰ ਬਾਰੇ ਭਵਿੱਖਬਾਣੀਆਂ ਕੀਤੀਆਂ ਸਨ। ਚੀਨ ਵਿਚ ਪੈਦਾ ਹੋਏ ਕੋਰੋਨਾਵਾਇਰਸ ਦੇ ਮਾਮਲੇ ਦੂਜੇ ਦੇਸ਼ਾਂ ਵਿਚ ਵੀ ਤੇਜ਼ੀ ਨਾਲ ਵਧ ਰਹੇ ਹਨ। ਫਰਾਂਸ, ਜਰਮਨੀ, ਜਾਪਾਨ, ਅਮਰੀਕਾ, ਆਸਟਰੇਲੀਆ, ਸਿੰਗਾਪੁਰ, ਮਲੇਸ਼ੀਆ, ਕੰਬੋਡੀਆ, ਸ਼੍ਰੀਲੰਕਾ, ਯੂ.ਏ.ਈ., ਸਾਊਥ ਕੋਰੀਆ, ਵਿਅਤਨਾਮ, ਥਾਈਲੈਂਡ, ਕੈਨੇਡਾ ਤੇ ਨੇਪਾਲ ਵਿਚ ਵੀ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।

PunjabKesari

ਨਾਸਤ੍ਰੇਦਮਸ ਨੇ ਆਪਣੀ ਕਿਤਾਬ 'ਦ ਪ੍ਰੋਫੇਸੀਜ਼' ਵਿਚ ਸਾਲ 2020 ਨੂੰ ਲੈ ਕੇ ਅੱਜ ਤੋਂ ਤਕਰੀਬਨ 500 ਸਾਲ ਪਹਿਲਾਂ ਦੀ ਅਜਿਹੀ ਭਵਿੱਖਬਾਣੀ ਕੀਤੀ, ਜੋ ਹੈਰਾਨ ਕਰਨ ਵਾਲੀ ਹੈ। ਨਾਸਤ੍ਰੇਦਮਸ ਨੇ 2020 ਨੂੰ ਤਬਾਹੀ ਦਾ ਸਾਲ ਦੱਸਿਆ ਹੈ। ਨਾਸਤ੍ਰੇਦਮਸ ਦੀਆਂ ਭਵਿੱਖਬਾਣੀਆਂ ਦੇ ਮੁਤਾਬਕ ਦੁਨੀਆ ਦੇ ਵੱਡੇ ਸ਼ਹਿਰਾਂ ਵਿਚ ਗ੍ਰਹਿ ਯੁੱਧ ਜਿਹੇ ਹਾਲਾਤ ਹੋ ਜਾਣਗੇ। ਇਸ ਤੋਂ ਇਲਾਵਾ ਸਾਲ 2020 ਵਿਚ ਕਈ ਦੇਸ਼ਾਂ ਦੇ ਵਿਚਾਲੇ ਟਕਰਾਅ ਵਧੇਗਾ। ਉਹਨਾਂ ਨੇ ਤੀਜੇ ਵਿਸ਼ਵ ਯੁੱਧ ਦਾ ਖਦਸ਼ਾ ਜ਼ਾਹਿਰ ਕੀਤਾ ਸੀ। 

PunjabKesari

ਨਾਸਤ੍ਰੇਦਮਸ ਨੇ 500 ਸਾਲ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਸ ਦੁਨੀਆ ਨੂੰ 2 ਵਿਸ਼ਵ ਯੁੱਧ ਸਹਿਣੇ ਪੈਣਗੇ, ਜਿਹਨਾਂ ਵਿਚ ਹਜ਼ਾਰਾਂ-ਲੱਖਾਂ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਵੇਗੀ। 1939 ਤੇ 1945 ਦੇ ਵਿਚਾਲੇ 2 ਵਿਸ਼ਵ ਯੁੱਧ ਹੋਏ, ਜਿਸ ਦੌਰਾਨ ਲੱਖਾਂ ਲੋਕਾਂ ਨੇ ਆਪਣੀ ਜਾਨ ਗੁਆਈ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਨਾਸਤ੍ਰੇਦਮਸ ਦੀਆਂ ਭਵਿੱਖਬਾਣੀਆਂ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ।


Baljit Singh

Content Editor

Related News