ਭਾਰਤ ''ਚ ਜਨਮੇ ਕਾਰੋਬਾਰੀ ਖ਼ਿਲਾਫ਼ ਨਾਰਵੇ ਨੇ ਜਾਰੀ ਕੀਤਾ ਇੰਟਰਨੈਸ਼ਨਲ ਵਾਰੰਟ, ਪੇਜਰ ਬੰਬ ਕਾਂਡ ''ਚ ਸਿੱਧੇ ਸ਼ਾਮਲ?
Saturday, Sep 28, 2024 - 09:06 PM (IST)
ਇੰਟਰਨੈਸ਼ਨਲ ਡੈਸਕ : ਨਾਰਵੇ ਪੁਲਸ ਨੇ ਭਾਰਤੀ ਮੂਲ ਦੇ ਨਾਰਵੇ ਦੇ ਕਾਰੋਬਾਰੀ ਰਿਨਸਨ ਜੋਸ (Rinson Jose) ਖ਼ਿਲਾਫ਼ ਅੰਤਰਰਾਸ਼ਟਰੀ ਵਾਰੰਟ ਜਾਰੀ ਕੀਤਾ ਹੈ। ਰਿਨਸਨ 'ਤੇ ਲੇਬਨਾਨੀ ਅੱਤਵਾਦੀ ਸੰਗਠਨ ਹਿਜ਼ਬੁੱਲਾ ਨੂੰ ਵਿਸਫੋਟਕ ਪੇਜਰ ਵੇਚਣ ਦਾ ਦੋਸ਼ ਹੈ, ਜਿਸ ਨੇ ਹਾਲੀਆ ਧਮਾਕਿਆਂ 'ਚ ਦਰਜਨਾਂ ਲੋਕਾਂ ਦੀ ਜਾਨ ਲੈ ਲਈ ਸੀ। ਰਿਨਸਨ ਜੋਸ (39) ਨੇ ਬੁਲਗਾਰੀਆ ਸਥਿਤ ਇਕ ਸ਼ੈੱਲ ਕੰਪਨੀ Norta Global Ltd. ਦੀ ਸਥਾਪਨਾ ਕੀਤੀ ਸੀ, ਜਿਸ ਨੂੰ ਇਨ੍ਹਾਂ ਪੇਜਰਾਂ ਦੀ ਸਪਲਾਈ ਲੜੀ ਦਾ ਹਿੱਸਾ ਕਿਹਾ ਜਾਂਦਾ ਹੈ।
ਇਸ ਧਮਾਕੇ ਤੋਂ ਬਾਅਦ ਰਿਨਸਨ ਕੰਮ ਦੇ ਦੌਰੇ 'ਤੇ ਅਮਰੀਕਾ ਚਲਾ ਗਿਆ ਸੀ ਅਤੇ ਉਦੋਂ ਤੋਂ ਲਾਪਤਾ ਹੈ। ਉਸ ਦੀ ਕੰਪਨੀ ਡੀਐੱਨ ਮੀਡੀਆ ਗਰੁੱਪ ਨੇ ਕਿਹਾ ਕਿ ਰਿਨਸਨ 17 ਸਤੰਬਰ ਨੂੰ ਬੋਸਟਨ ਵਿਚ ਇਕ ਕਾਨਫਰੰਸ ਲਈ ਰਵਾਨਾ ਹੋਇਆ ਸੀ ਅਤੇ ਅਗਲੇ ਦਿਨ ਉਸ ਨਾਲੋਂ ਸੰਪਰਕ ਟੁੱਟ ਗਿਆ ਸੀ।
ਇਹ ਵੀ ਪੜ੍ਹੋ : ਹਿਜ਼ਬੁੱਲਾ ਚੀਫ ਦੀ ਮੌਤ ਤੋਂ ਘਬਰਾਇਆ ਈਰਾਨ, ਅਯਾਤੁੱਲਾ ਅਲੀ ਖਮੇਨੀ ਨੂੰ ਖ਼ੁਫ਼ੀਆ ਟਿਕਾਣੇ 'ਤੇ ਭੇਜਿਆ
ਓਸਲੋ ਪੁਲਸ ਨੇ ਕਿਹਾ, "ਪੇਜਰ ਕੇਸ ਦੇ ਸਬੰਧ ਵਿਚ ਰਿਨਸਨ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਹੈ ਅਤੇ ਉਸਦੇ ਖਿਲਾਫ ਇਕ ਅੰਤਰਰਾਸ਼ਟਰੀ ਵਾਰੰਟ ਜਾਰੀ ਕੀਤਾ ਗਿਆ ਹੈ।" ਸੂਤਰਾਂ ਮੁਤਾਬਕ ਇਸ ਧਮਾਕੇ ਪਿੱਛੇ ਇਜ਼ਰਾਈਲ ਦਾ ਹੱਥ ਹੋਣ ਦਾ ਸ਼ੱਕ ਹੈ। ਇਸ ਘਟਨਾ 'ਚ 2 ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ 2800 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ। ਅਗਲੇ ਦਿਨ ਲੇਬਨਾਨ ਵਿਚ ਵਾਕੀ-ਟਾਕੀਜ਼ ਨਾਲ ਜੁੜੇ ਧਮਾਕਿਆਂ ਵਿਚ 25 ਹੋਰ ਲੋਕ ਮਾਰੇ ਗਏ ਅਤੇ 450 ਤੋਂ ਵੱਧ ਜ਼ਖਮੀ ਹੋ ਗਏ ਸਨ।
ਬੁਲਗਾਰੀਆ ਦੇ ਅਧਿਕਾਰੀਆਂ ਨੇ ਨੌਰਟਾ ਗਲੋਬਲ ਲਿਮਟਿਡ ਦੀ ਜਾਂਚ ਕੀਤੀ ਪਰ ਕੋਈ ਠੋਸ ਸਬੂਤ ਨਹੀਂ ਮਿਲਿਆ ਕਿ ਪੇਜਰਾਂ ਨੂੰ ਬੁਲਗਾਰੀਆ ਤੋਂ ਨਿਰਮਿਤ ਜਾਂ ਨਿਰਯਾਤ ਕੀਤਾ ਗਿਆ ਸੀ। ਰਿਨਸਨ ਦਾ ਜਨਮ ਭਾਰਤ ਵਿਚ ਹੋਇਆ ਸੀ ਪਰ ਉਹ ਨਾਰਵੇ ਦਾ ਨਾਗਰਿਕ ਹੈ। ਇਹ ਮਾਮਲਾ ਅੰਤਰਰਾਸ਼ਟਰੀ ਪੱਧਰ 'ਤੇ ਕਾਫੀ ਗੰਭੀਰ ਮੰਨਿਆ ਜਾ ਰਿਹਾ ਹੈ ਅਤੇ ਨਾਰਵੇ ਦੀ ਪੁਲਸ ਵੱਲੋਂ ਜਾਰੀ ਵਾਰੰਟ ਦੇ ਚੱਲਦਿਆਂ ਰਿਨਸਨ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8