ਅਜਿਹੀ ਸੜਕ ਜਿੱਥੇ ਲੋੜ ਮੁਤਾਬਕ ਜਗਦੀ-ਬੁੱਝਦੀ ਹੈ ''ਸਟਰੀਟ ਲਾਈਟਸ''
Tuesday, Jan 02, 2018 - 06:06 PM (IST)

ਓਸਲੋ (ਏਜੰਸੀ)— ਨਾਰਵੇ ਦੇਸ਼ ਨੇ ਕਾਰਬਨਡਾਈਆਕਸਾਈਡ ਦੀ ਵਧਦੀ ਮਾਤਰਾ 'ਤੇ ਕਾਬੂ ਪਾਉਣ ਦੀ ਉਮੀਦ ਨਾਲ ਸੜਕਾਂ 'ਤੇ ਅਨੋਖੀ ਤਰ੍ਹਾਂ ਦੀਆਂ ਲਾਈਟਾਂ ਲਾਈਆਂ ਹਨ। ਨਾਰਵੇ 'ਚ 8 ਕਿਲੋਮੀਟਰ ਲੰਬੇ ਹਾਈਵੇਅ 'ਤੇ ਲੱਗੀ ਐੱਲ. ਈ. ਡੀ. ਲਾਈਟਸ ਦੀ ਖਾਸੀਅਤ ਇਹ ਹੈ ਕਿ ਜੇਕਰ ਦੂਰ ਤੱਕ ਕੋਈ ਗੱਡੀ, ਮੋਟਰਸਾਈਕਲ ਜਾਂ ਪੈਦਲ ਤੁਰਨ ਵਾਲਾ ਕੋਈ ਸ਼ਖਸ ਨਹੀਂ ਹੈ ਤਾਂ ਲਾਈਟਾਂ ਦੀ ਰੋਸ਼ਨੀ ਖੁਦ ਹੀ ਘੱਟ ਹੋ ਕੇ 20 ਫੀਸਦੀ ਰਹਿ ਜਾਂਦੀ ਹੈ। ਜਦੋਂ ਵੀ ਕੋਈ ਗੱਡੀ, ਸਾਈਕਲ ਜਾਂ ਪੈਦਲ ਯਾਤਰੀ ਇਨ੍ਹਾਂ ਸਟਰੀਟ ਲਾਈਟਸ ਵਿਚ ਲੱਗੇ ਰਡਾਰ ਸੈਂਸਰ ਕੋਲੋਂ ਹੋ ਕੇ ਲੰਘੇਗਾ ਤਾਂ ਲਾਈਟਾਂ ਆਪਣੇ ਆਪ ਹੀ 100 ਫੀਸਦੀ ਰੋਸ਼ਨੀ ਦੇਣ ਲੱਗਦੀਆਂ ਹਨ। ਸੜਕ ਖਾਲੀ ਹੁੰਦੇ ਹੀ ਇਨ੍ਹਾਂ ਲਾਈਟਸ ਦੀ ਰੋਸ਼ਨੀ ਘੱਟ ਹੋ ਕੇ 20 ਫੀਸਦੀ ਤੱਕ ਰਹਿ ਜਾਂਦੀ ਹੈ।
ਤਕਰੀਬਨ 8 ਕਿਲੋਮੀਟਰ ਤੋਂ ਲੰਬੇ ਇਸ ਹਾਈਵੇਅ 'ਤੇ ਲੱਗੀ ਇਹ ਲਾਈਟਸ ਹਰ ਹਫਤੇ 2100 ਕਿਲੋਵਾਟ ਊਰਜਾ ਦੀ ਬਚਤ ਕਰਦੀ ਹੈ, ਜੋ ਕਿ 21 ਘੰਟੇ ਤੱਕ ਆਇਰਨ ਕਰਨ ਜਾਂ 4 ਘੰਟੇ ਤੱਕ ਪਲਾਜਮਾ ਟੀ. ਵੀ. ਦੇਖਣ ਦੇ ਬਰਾਬਰ ਹੈ। ਇੰਨਾ ਹੀ ਇਸ ਐੱਲ. ਈ. ਡੀ. ਲਾਈਟਸ ਨਾਲ ਕਾਰਬਨਡਾਈਆਕਸਾਈਡ ਦੇ ਨਿਕਾਸ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਹਾਲਾਂਕਿ ਇਨ੍ਹਾਂ ਲਾਈਟਾਂ ਨੂੰ ਲਾਉਣ ਵਿਚ ਕਿੰਨਾ ਖਰਚ ਆਇਆ ਹੈ, ਇਹ ਅਜੇ ਤੱਕ ਸਪੱਸ਼ਟ ਨਹੀਂ ਹੈ।