ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ ਨੇ ਅੰਧ-ਵਿਸ਼ਵਾਸ , ਕਈ ਸਾਲਾਂ ਤੋਂ ਬਣ ਰਹੀ ਇਮਾਰਤ ਅਜੇ ਵੀ ਹੈ ਅਧੂਰੀ
Tuesday, Aug 08, 2017 - 03:41 PM (IST)

ਪਿਯੋਂਗਯਾਂਗ— ਉੱਤਰੀ ਕੋਰੀਆ ਦੀ ਰਾਜਧਾਨੀ ਪਿਯੋਂਗਯਾਂਗ 'ਚ ਪਿਰਾਮਿਡ ਵਰਗੇ ਆਕਾਰ ਅਤੇ ਤਿੱਖੇ ਸਿਰ ਵਾਲੀ ਇਕ ਉੱਚੀ ਇਮਾਰਤ ਨਜ਼ਰ ਆਉਂਦੀ ਹੈ। 330 ਮੀਟਰ ਉੱਚੀ ਇਸ ਇਮਾਰਤ ਦਾ ਨਾਂ ਰਿਊਗਯੋਂਗ ਹੈ। ਇਸ 'ਚ 105 ਕਮਰੇ ਹਨ। ਜਿੱਥੇ ਕਦੇ ਵੀ ਇਕ ਵੀ ਵਿਅਕਤੀ ਨਹੀਂ ਰਿਹਾ। ਇਸ ਸ਼ਾਨਦਾਰ ਇਮਾਰਤ ਨੂੰ ਬਣਾਉਣ ਵਾਲੇ ਦੀ ਰੀਝ ਉਸ ਲਈ ਨੁਕਸਾਨਦਾਇਕ ਹੀ ਬਣ ਗਈ। ਉਹ ਚਾਹੁੰਦਾ ਸੀ ਕਿ ਇਹ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬਣੇ ਪਰ ਬਣ ਗਈ ਦੁਨੀਆ ਦੀ ਸਭ ਤੋਂ ਖਾਲੀ ਤੇ ਅਧੂਰੀ ਇਮਾਰਤ।
1987 'ਚ ਇਸ ਇਮਾਰਤ ਨੂੰ ਬਣਾਉਣ ਦਾ ਕੰਮ ਸ਼ੁਰੂ ਹੋਇਆ ਅਤੇ ਅਜੇ ਤਕ ਨਹੀਂ ਖਤਮ ਹੋਇਆ। ਇਸ ਮਗਰੋਂ ਫਿਰ ਇਸ ਦਾ ਕੰਮ ਸ਼ੁਰੂ ਹੋਇਆ ਪਰ ਅਜੇ ਤਕ ਇਹ ਇਮਾਰਤ ਪੂਰੀ ਤਰ੍ਹਾਂ ਨਹੀਂ ਬਣ ਸਕੀ। ਲੋਕਾਂ ਦਾ ਕਹਿਣਾ ਹੈ ਕਿ ਇਹ ਇਮਾਰਤ ਭੂਤਾਂ ਵਾਲੀ ਹੈ ਤਾਂ ਹੀ ਕਿਸੇ ਨਾ ਕਿਸੇ ਕਾਰਨ ਇਸ ਦਾ ਕੰਮ ਵਿਚ ਹੀ ਰੁਕ ਜਾਂਦਾ ਹੈ ਤੇ ਪੂਰਾ ਹੋਣ ਦਾ ਨਾਂ ਹੀ ਨਹੀਂ ਲੈਂਦਾ। 30 ਸਾਲਾਂ ਮਗਰੋਂ ਵੀ ਇਹ ਅਧੂਰੀ ਹੀ ਖੜ੍ਹੀ ਹੈ। ਇਹ ਅੰਧ ਵਿਸ਼ਵਾਸ ਹੈ ਜਾਂ ਕੁੱਝ ਹੋਰ ਕੁੱਝ ਕਿਹਾ ਨਹੀਂ ਜਾ ਸਕਦਾ।