ਉੱਤਰ ਕੋਰੀਆ ਦਾ ਕਾਰਨਾਮਾ! ਦੱਖਣੀ ਕੋਰੀਆ ਵੱਲ ਭੇਜੇ 20 ਕੂੜੇ ਦੇ ਗੁਬਾਰੇ

Sunday, Oct 20, 2024 - 02:07 PM (IST)

ਸਿਓਲ : ਦੱਖਣੀ ਕੋਰੀਆ ਦੀ ਫੌਜ ਨੇ ਐਤਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ ਨੇ ਲਗਭਗ 20 ਗੁਬਾਰੇ, ਜਿਨ੍ਹਾਂ ਨਾਲ ਕੂੜਾ ਬੰਨ੍ਹਿਆ ਹੋਇਆ ਸੀ, ਦੱਖਣੀ ਕੋਰੀਆ ਵੱਲ ਭੇਜੇ ਹਨ ਤੇ ਗੁਬਾਰਿਆਂ 'ਚੋਂ 10 ਚੀਜ਼ਾਂ ਬਾਰਡਰ ਕਾਊਂਟੀ ਚੇਓਰਵੋਨ ਤੋਂ ਮਿਲੀਆਂ ਹਨ।

ਯੋਨਹਾਪ ਨਿਊਜ਼ ਏਜੰਸੀ ਨੇ ਦੱਸਿਆ ਕਿ ਜੁਆਇੰਟ ਚੀਫ਼ ਆਫ਼ ਸਟਾਫ (ਜੇਸੀਐੱਸ) ਨੇ ਕਿਹਾ ਕਿ ਰੱਦੀ ਨਾਲ ਭਰੇ ਗੁਬਾਰੇ ਸ਼ਨੀਵਾਰ ਰਾਤ ਅਤੇ ਐਤਵਾਰ ਤੜਕੇ ਦੇ ਵਿਚਕਾਰ ਸਰਹੱਦ ਪਾਰ ਭੇਜੇ ਗਏ ਸਨ। ਇਸ ਦੌਰਾਨ ਡਿੱਗੇ ਗੁਬਾਰਿਆਂ ਵਿਚ ਘਰੇਲੂ ਕੂੜਾ ਸੀ, ਜਿਵੇਂ ਕਿ ਕਾਗਜ਼ ਅਤੇ ਵਿਨਾਇਲ ਤੇ ਇਸ 'ਚ ਕੋਈ ਖਤਰਨਾਕ ਵਸਤੂਆਂ ਸ਼ਾਮਲ ਨਹੀਂ ਸਨ।

ਇਸ ਦੌਰਾਨ ਕੁੱਲ ਕਿੰਨੇ ਗੁਬਾਰੇ ਦੱਖਣੀ ਕੋਰੀਆ ਵੱਲ ਭੇਜੇ ਗਏ ਹਨ ਇਸ ਬਾਰੇ ਅਜੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ। ਇਨ੍ਹਾਂ ਗੁਬਾਰਿਆਂ ਨਾਲ ਕਈ ਛੋਟੇ ਬੈਗ ਬੰਨ੍ਹੇ ਹੋਏ ਸਨ ਜਿਨ੍ਹਾਂ ਵਿਚ ਕੂੜਾ ਤੇ ਰੱਦੀ ਦਾ ਸਾਮਾਨ ਸੀ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਗੁਬਾਰਿਆਂ ਦਾ ਆਕਾਰ 2 ਤੋਂ 3 ਮੀਟਰ ਘੇਰੇ ਵਿਚ ਅਤੇ ਲੰਬਾਈ 3 ਤੋਂ 4 ਮੀਟਰ ਹੈ। ਮਈ ਦੇ ਅਖੀਰ ਤੋਂ, ਉੱਤਰੀ ਨੇ ਦੱਖਣੀ ਕੋਰੀਆ ਨੂੰ 5,000 ਤੋਂ ਵੱਧ ਰੱਦੀ ਦੇ ਗੁਬਾਰੇ ਭੇਜੇ ਹਨ।


Baljit Singh

Content Editor

Related News