ਉੱਤਰੀ ਕੋਰੀਆ ਨੇ 1500 ਹੋਰ ਸੈਨਿਕ ਭੇਜੇ ਰੂਸ

Wednesday, Oct 23, 2024 - 03:55 PM (IST)

ਉੱਤਰੀ ਕੋਰੀਆ ਨੇ 1500 ਹੋਰ ਸੈਨਿਕ ਭੇਜੇ ਰੂਸ

ਸਿਓਲ (ਪੋਸਟ ਬਿਊਰੋ)- ਦੱਖਣੀ ਕੋਰੀਆ ਦੇ ਖੁਫੀਆ ਮੁਖੀ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਉੱਤਰੀ ਕੋਰੀਆ ਨੇ ਯੂਕ੍ਰੇਨ ਖ਼ਿਲਾਫ਼ ਜੰਗ ਵਿੱਚ ਸਹਿਯੋਗ ਦੇ ਹਿੱਸੇ ਵਜੋਂ 1500 ਹੋਰ ਸੈਨਿਕ ਰੂਸ ਭੇਜੇ ਹਨ। ਪਿਛਲੇ ਹਫ਼ਤੇ, ਨੈਸ਼ਨਲ ਇੰਟੈਲੀਜੈਂਸ ਸਰਵਿਸ (ਐਨ.ਆਈ.ਐਸ) ਨੇ ਕਿਹਾ ਕਿ ਉਸਨੇ ਪੁਸ਼ਟੀ ਕੀਤੀ ਹੈ ਕਿ ਉੱਤਰੀ ਕੋਰੀਆ ਨੇ ਇਸ ਮਹੀਨੇ 1,500 ਸਪੈਸ਼ਲ ਆਪਰੇਸ਼ਨ ਬਲਾਂ ਦੇ ਸੈਨਿਕ ਰੂਸ ਭੇਜੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਨੇਪਾਲ ਦਾ ਵੱਡਾ ਕਦਮ, ਵੱਡੇ ਹੋਟਲਾਂ 'ਚ ਪਲਾਸਟਿਕ ਦੀਆਂ ਬੋਤਲਾਂ 'ਤੇ ਲਾਈ ਪਾਬੰਦੀ

NIS ਦੇ ਨਿਰਦੇਸ਼ਕ ਚੋ ਤਾਏ-ਯੋਂਗ ਨੇ ਬੁੱਧਵਾਰ ਨੂੰ ਬੰਦ ਕਮਰੇ ਵਿਚ ਸੰਸਦੀ ਕਮੇਟੀ ਦੀ ਬੈਠਕ ਨੂੰ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਨੇ ਪਾਇਆ ਹੈ ਕਿ ਉੱਤਰੀ ਕੋਰੀਆ ਨੇ 1,500 ਵਾਧੂ ਸੈਨਿਕ ਰੂਸ ਭੇਜੇ ਹਨ। ਇਹ ਜਾਣਕਾਰੀ ਸੰਸਦ ਮੈਂਬਰ ਪਾਰਕ ਸੁਨਵੋਨ ਅਤੇ ਲੀ ਸਿਓਂਗ ਕਵਾਨ ਨੇ ਮੀਟਿੰਗ ਵਿੱਚ ਹਿੱਸਾ ਲੈਂਦਿਆਂ ਦਿੱਤੀ। ਪਾਰਕ ਨੇ ਚੋ ਦੇ ਹਵਾਲੇ ਨਾਲ ਕਿਹਾ ਕਿ ਉੱਤਰੀ ਕੋਰੀਆ ਦਸੰਬਰ ਤੱਕ ਕੁੱਲ 10,000 ਸੈਨਿਕਾਂ ਨੂੰ ਰੂਸ ਭੇਜਣ ਦੀ ਯੋਜਨਾ ਬਣਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News