ਉੱਤਰੀ ਕੋਰੀਆ ''ਚ ਖਾਧ ਸੰਕਟ, ਸੈਨਾ ਦੇ ਰਿਜਰਵ ਭੰਡਾਰ ''ਚੋਂ ਵੰਡੇ ਗਏ ਚੌਲ

Tuesday, Aug 03, 2021 - 03:35 PM (IST)

ਉੱਤਰੀ ਕੋਰੀਆ ''ਚ ਖਾਧ ਸੰਕਟ, ਸੈਨਾ ਦੇ ਰਿਜਰਵ ਭੰਡਾਰ ''ਚੋਂ ਵੰਡੇ ਗਏ ਚੌਲ

ਸਿਓਲ (ਭਾਸ਼ਾ): ਉੱਤਰੀ ਕੋਰੀਆ ਵਿਚ ਖਾਧ ਸੰਕਟ ਵੱਧਣ ਵਿਚਕਾਰ ਦੇਸ਼ ਨੇ ਐਮਰਜੈਂਸੀ ਮਿਲਟਰੀ ਭੰਡਾਰ ਤੋਂ ਆਮ ਨਾਗਰਿਕਾਂ ਨੂੰ ਚੋਲਾਂ ਦੀ ਸਪਲਾਈ ਕੀਤੀ ਹੈ। ਦੱਖਣੀ ਕੋਰੀਆਦੀ ਖੁਫੀਆ ਏਜੰਸੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਗਰਮ ਹਵਾਵਾਂ ਅਤੇ ਸੋਕੇ ਦੀ ਸਥਿਤੀ ਕਾਰਨ ਦੇਸ਼ ਵਿਚ ਖਾਧ ਸੰਕਟ ਪੈਦਾ ਹੋ ਗਿਆ ਹੈ। ਕੋਵਿਡ-19 ਮਹਾਮਾਰੀ ਕਾਰਨ ਵੀ ਦੇਸ਼ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਪਰ ਇੱਥੇ ਭੁੱਖਮਰੀ ਅਤੇ ਹਫੜਾ-ਦਫੜੀ ਦੀ ਸਥਿਤੀ ਪੈਦਾ ਹੋਣ ਦੀ ਕੋਈ ਖ਼ਬਰ ਨਹੀਂ ਹੈ। 

ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ 'ਚ ਤਾਲਿਬਾਨ ਨੇ ਰੇਡੀਓ ਸਟੇਸ਼ਨ 'ਤੇ ਕੀਤਾ ਕਬਜ਼ਾ

ਨਿਰੀਖਕਾਂ ਨੂੰ ਉਮੀਦ ਹੈ ਕਿ ਅਗਲੀ ਫਸਲ ਆਉਣ ਤੱਕ ਉੱਤਰੀ ਕੋਰੀਆ ਵਿਚ ਸੰਕਟ ਹੋਰ ਡੂੰਘਾ ਹੋ ਜਾਵੇਗਾ। ਸਿਓਲ ਦੀ ਨੈਸ਼ਨਲ ਇੰਟੈਲੀਜੈਂਸ ਸਰਵਿਸ (ਐਨਆਈਐਸ) ਨੇ ਇੱਕ ਸੰਸਦੀ ਕਮੇਟੀ ਦੀ ਗੁਪਤ ਮੀਟਿੰਗ ਵਿਚ ਦੱਸਿਆ ਕਿ ਉੱਤਰੀ ਕੋਰੀਆ ਯੁੱਧ ਵੇਲੇ ਵਰਤੇ ਜਾਣ ਲਈ ਰੱਖੇ ਚੌਲਾਂ ਦੇ ਭੰਡਾਰ ਦੀ ਵਰਤੋਂ ਨਾਗਰਿਕਾਂ, ਹੋਰ ਕਰਮਚਾਰੀਆਂ ਅਤੇ ਪੇਂਡੂ ਸਰਕਾਰੀ ਏਜੰਸੀਆਂ ਲਈ ਕਰ ਰਿਹਾ ਹੈ। ਬੈਠਕ ਵਿਚ ਸ਼ਾਮਲ ਸਾਂਸਦਾਂ ਵਿਚੋਂ ਇਕ ਹਾ ਤਾਏ-ਕਿਯੁੰਗ ਨੇ ਐਨਆਈਐਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਉੱਤਰੀ ਕੋਰੀਆ ਵਿਚ ਗਰਮ ਹਵਾਵਾਂ ਅਤੇ ਸੋਕੇ ਦੀ ਸਥਿਤੀ ਕਾਰਨ ਝੋਨਾ, ਮੱਕੀ ਅਤੇ ਹੋਰ ਫਸਲਾਂ ਤਬਾਹ ਹੋ ਗਈਆਂ ਹਨ ਅਤੇ ਪਸ਼ੂ ਮਾਰੇ ਗਏ ਹਨ।


author

Vandana

Content Editor

Related News