ਕਿਮ ਜੋਂਗ ਨੇ ਹਥਿਆਰ ਫੈਕਟਰੀਆਂ ਦਾ ਕੀਤਾ ਦੌਰਾ, ਯੁੱਧ ਦੀਆਂ ਤਿਆਰੀਆਂ ਤੇਜ਼ ਕਰਨ ਦਾ ਲਿਆ ਸੰਕਲਪ

Sunday, Aug 06, 2023 - 05:36 PM (IST)

ਇੰਟਰਨੈਸ਼ਨਲ ਡੈਸਕ- ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨੇ ਤੋਪਖਾਨਾਂ ਅਤੇ ਪ੍ਰਮਾਣੂ ਸੰਚਾਲਿਤ ਬੈਲਿਸਟਿਕ ਮਿਜ਼ਾਈਲਾਂ ਦੇ ਲਈ ਲਾਂਚ ਵਾਹਨ ਬਣਾਉਣ ਵਾਲੀਆਂ ਫੈਕਟਰੀਆਂ ਸਮੇਤ ਦੇਸ਼ ਦੇ ਮਹੱਤਵਪੂਰਨ ਹਥਿਆਰ ਉਤਪਾਦਨ ਕੇਂਦਰਾਂ ਦਾ ਦੌਰਾ ਕੀਤਾ ਅਤੇ ਆਪਣੀ ਫੌਜ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਦੀ ਕੋਸ਼ਿਸ਼ ਅਤੇ ਯੁੱਧ ਨਾਲ ਜੁੜੀਆਂ ਤਿਆਰੀਆਂ ਨੂੰ ਤੇਜ਼ ਕਰਨ ਦਾ ਸੰਪਲਕ ਲਿਆ। ਕਿਮ ਦੀ ਤਿੰਨ ਦਿਨਾਂ ਯਾਤਰਾ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕਾ ਅਤੇ ਦੱਖਣੀ ਕੋਰੀਆ ਉੱਤਰੀ ਕੋਰੀਆ ਦੇ ਵਧਦੇ ਖ਼ਤਰੇ ਦਾ ਮੁਕਾਬਲਾ ਕਰਨ ਲਈ ਇਸ ਮਹੀਨੇ ਸੰਯੁਕਤ ਫੌਜੀ ਅਭਿਆਸਾਂ ਦੇ ਅਗਲੇ ਪੜਾਅ ਦੀ ਸ਼ੁਰੂਆਤ ਲਈ ਤਿਆਰ ਹਨ।
ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਅਤੇ ਅਮਰੀਕਾ-ਦੱਖਣੀ ਕੋਰੀਆ ਦੇ ਸਾਂਝੇ ਫੌਜੀ ਅਭਿਆਸਾਂ ਕਾਰਨ ਕੋਰੀਆਈ ਪ੍ਰਾਇਦੀਪ 'ਤੇ ਤਣਾਅ ਉੱਚ ਪੱਧਰ 'ਤੇ ਹੈ। ਕਿਮ ਨੇ ਇਨ੍ਹਾਂ ਫੌਜੀ ਅਭਿਆਸਾਂ ਨੂੰ ਹਮਲਾਵਰ ਅਭਿਆਸ ਦੱਸਿਆ ਹੈ। ਕੁਝ ਮਾਹਰਾਂ ਦਾ ਮੰਨਣਾ ਹੈ ਕਿ ਹਥਿਆਰ ਫੈਕਟਰੀਆਂ ਦਾ ਕਿਮ ਦਾ ਦੌਰਾ ਰੂਸ ਨਾਲ ਸੰਭਾਵਿਤ ਫੌਜੀ ਸਹਿਯੋਗ ਨਾਲ ਜੁੜਿਆ ਹੋ ਸਕਦਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੂਜੇ ਦੇਸ਼ਾਂ ਨੂੰ ਯੂਕ੍ਰੇਨ ਦੇ ਖ਼ਿਲਾਫ਼ ਜੰਗ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ, ਜਿਸ ਦੇ ਤਹਿਤ ਉੱਤਰੀ ਕੋਰੀਆ ਮਾਸਕੋ ਨੂੰ ਹਥਿਆਰ ਅਤੇ ਗੋਲਾ-ਬਾਰੂਦ ਸਪਲਾਈ ਕਰ ਸਕਦਾ ਹੈ।
ਉੱਤਰੀ ਕੋਰੀਆ ਦੀ ਅਧਿਕਾਰਤ 'ਕੋਰੀਅਨ ਸੈਂਟਰਲ ਨਿਊਜ਼ ਏਜੰਸੀ' ਦੇ ਅਨੁਸਾਰ, ਕਿਮ ਨੇ ਵੱਡੇ-ਕੈਲੀਬਰ ਤੋਪਖਾਨੇ ਬਣਾਉਣ ਵਾਲੀ ਇਕ ਅਣਪਛਾਤੀ ਫੈਕਟਰੀ ਦੇ ਨਿਰੀਖਣ ਦੌਰਾਨ "ਉੱਤਰੀ ਕੋਰੀਆ ਦੀ ਜੰਗੀ ਤਿਆਰੀ 'ਚ ਫੈਕਟਰੀ ਦੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਅਤੇ ਕਾਰਜਾਂ" 'ਤੇ ਜ਼ੋਰ ਦਿੱਤਾ। ਕੇਸੀਐੱਨਏ ਦੇ ਅਨੁਸਾਰ ਕਿਮ ਨੇ ਗੋਲਿਆਂ ਦੀ ਗੁਣਵੱਤਾ 'ਚ ਸੁਧਾਰ ਲਿਆਉਣ, ਪ੍ਰੋਪੈਲੈਂਟ ਟਿਊਬਾਂ ਦੇ ਨਿਰਮਾਣ ਦੀ ਮਿਆਦ ਨੂੰ ਛੋਟਾ ਕਰਨ ਅਤੇ ਨਿਰਮਾਣ 'ਚ ਤੇਜ਼ੀ ਲਿਆਉਣ ਲਈ "ਵਿਗਿਆਨਕ ਅਤੇ ਤਕਨੀਕੀ ਕਦਮ" ਚੁੱਕਣ ਲਈ ਫੈਕਟਰੀ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ, ਪਰ ਇਹ ਵੀ ਕਿਹਾ ਕਿ ਨਵੇਂ ਕਿਸਮ ਦੇ ਗੋਲੇ ਬਣਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ।
ਇਕ ਹੋਰ ਫੈਕਟਰੀ 'ਚ ਕਿਮ ਨੇ ਕਿਹਾ ਕਿ ਫੌਜ ਨੂੰ ਵਾਹਨਾਂ ਦੀ ਸਪਲਾਈ ਵਧਾਉਣਾ ਇਕ ਪ੍ਰਮੁੱਖ ਤਰਜੀਹ ਹੈ ਅਤੇ ਉਤਪਾਦਨ ਲਈ "ਠੋਸ ਨੀਂਹ" ਰੱਖਣ ਲਈ ਕਰਮਚਾਰੀਆਂ ਦੀ ਪ੍ਰਸ਼ੰਸਾ ਕੀਤੀ। ਕਿਮ ਨੇ ਇਕ ਛੋਟੀ ਹਥਿਆਰ ਫੈਕਟਰੀ ਦਾ ਵੀ ਦੌਰਾ ਕੀਤਾ ਅਤੇ ਸੈਨਿਕਾਂ ਦੁਆਰਾ ਵਰਤੇ ਜਾ ਰਹੇ ਹਥਿਆਰਾਂ ਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਅਮਰੀਕਾ ਅਤੇ ਦੱਖਣੀ ਕੋਰੀਆ ਨਾਲ ਵਧਦੇ ਟਕਰਾਅ ਨੂੰ ਦੇਖਦੇ ਹੋਏ ਕਿਮ ਰੂਸ ਅਤੇ ਚੀਨ ਨਾਲ ਆਪਣੀ ਸਾਂਝੇਦਾਰੀ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਕੂਟਨੀਤਕ ਤੌਰ 'ਤੇ ਆਪਣੇ ਆਪ ਨੂੰ ਅਲੱਗ-ਥਲੱਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਚੁਣੌਤੀ ਦੇ ਰਿਹਾ ਹੈ ਅਤੇ ਅਮਰੀਕਾ ਦੇ ਖ਼ਿਲਾਫ਼ ਸੰਯੁਕਤ ਮੋਰਚੇ 'ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News