ਉੱਤਰੀ ਕੋਰੀਆ ਨੇ ਸਮੁੰਦਰ ''ਚ ਦਾਗੀਆਂ ਚਾਰ ਮਿਜ਼ਾਈਲਾਂ

Saturday, Nov 05, 2022 - 04:26 PM (IST)

ਉੱਤਰੀ ਕੋਰੀਆ ਨੇ ਸਮੁੰਦਰ ''ਚ ਦਾਗੀਆਂ ਚਾਰ ਮਿਜ਼ਾਈਲਾਂ

ਸਿਓਲ (ਭਾਸ਼ਾ)- ਦੱਖਣੀ ਕੋਰੀਆ ਦੀ ਫੌਜ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨੇ ਸਮੁੰਦਰ ਵਿੱਚ ਚਾਰ ਛੋਟੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਉੱਤਰੀ ਕੋਰੀਆ ਨੇ ਇਸ ਹਫਤੇ ਕਈ ਮਿਜ਼ਾਈਲ ਪ੍ਰੀਖਣ ਕੀਤੇ ਹਨ, ਜਿਸ ਨਾਲ ਖੇਤਰ ਵਿੱਚ ਤਣਾਅ ਵਧਿਆ ਹੈ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਸ਼ਨੀਵਾਰ ਨੂੰ ਕਿਹਾ ਕਿ ਮਿਜ਼ਾਈਲਾਂ ਨੇ ਉੱਤਰੀ-ਪੱਛਮੀ ਸਾਗਰ ਵੱਲ ਲਗਭਗ 130 ਕਿਲੋਮੀਟਰ ਦੀ ਦੂਰੀ ਤੱਕ ਮਾਰ ਕੀਤੀ।

ਉੱਤਰੀ ਕੋਰੀਆ ਨੇ ਇਸ ਹਫ਼ਤੇ ਸਮੁੰਦਰ ਵਿੱਚ ਦਰਜਨਾਂ ਮਿਜ਼ਾਈਲਾਂ ਦਾਗੀਆਂ ਹਨ, ਜਿਸ ਵਿੱਚ ਇੱਕ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਵੀ ਸ਼ਾਮਲ ਹੈ। ਇਸ ਤੋਂ ਬਾਅਦ ਉੱਤਰੀ ਜਾਪਾਨ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਸੀ ਅਤੇ ਇਸ ਨੇ ਆਪਣੇ ਖੇਤਰ 'ਚ ਜੰਗੀ ਜਹਾਜ਼ ਉਡਾਏ ਸਨ। ਪਿਓਂਗਯਾਂਗ ਨੇ ਆਪਣੀ ਫੌਜੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਇਹ ਅਮਰੀਕਾ-ਦੱਖਣੀ ਕੋਰੀਆ ਦੇ ਸੰਯੁਕਤ ਹਵਾਈ ਅਭਿਆਸ ਦੇ ਜਵਾਬ ਵਿੱਚ ਹੈ।

ਅਮਰੀਕਾ ਨੇ ਸ਼ਨੀਵਾਰ ਨੂੰ ਸੰਯੁਕਤ ਅਭਿਆਸ ਦੇ ਆਖਰੀ ਦਿਨ ਦੱਖਣੀ ਕੋਰੀਆ ਦੇ ਅਸਮਾਨ ਵਿੱਚ ਦੋ ਬੀ-1ਬੀ ਸੁਪਰਸੋਨਿਕ ਬੰਬਾਰ ਜਹਾਜ਼ਾਂ ਨੂੰ ਉਡਾਇਆ। ਮੰਨਿਆ ਜਾ ਰਿਹਾ ਹੈ ਕਿ ਇਹ ਉੱਤਰੀ ਕੋਰੀਆ ਦੇ ਵਧਦੇ ਮਿਜ਼ਾਈਲ ਪ੍ਰੀਖਣਾਂ ਕਾਰਨ ਉਸ ਨੂੰ ਡਰਾਉਣ ਲਈ ਅਜਿਹਾ ਕੀਤਾ ਗਿਆ ਸੀ।


author

cherry

Content Editor

Related News