ਉੱਤਰੀ ਕੋਰੀਆ ਨੇ ਕਰੂਜ਼ ਮਿਜ਼ਾਈਲ ਹਵਾਸਲ-2 ਦਾ ਲਾਂਚ ਅਭਿਆਸ ਕੀਤਾ
Wednesday, Jan 31, 2024 - 02:19 PM (IST)
ਸਿਓਲ, (ਵਾਰਤਾ)- ਉੱਤਰੀ ਕੋਰੀਆ (ਡੀ. ਪੀ. ਆਰ. ਕੇ.) ਦੀਆਂ ਹਥਿਆਰਬੰਦ ਫੌਜਾਂ ਨੇ ਆਪਣੇ ਪੱਛਮੀ ਤੱਟ ਦੇ ਨੇੜੇ ਪਾਣੀਆਂ ਵਿਚ ਰਣਨੀਤਕ ਕਰੂਜ਼ ਮਿਜ਼ਾਈਲ 'ਹਵਾਸਲ-2' ਦਾ ਲਾਂਚ ਅਭਿਆਸ ਕੀਤਾ। ਦੱਖਣੀ ਕੋਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇ. ਸੀ. ਐਨ. ਏ.) ਨੇ ਕੋਰੀਅਨ ਪੀਪਲਜ਼ ਆਰਮੀ (ਕੇ. ਪੀ. ਏ.) ਦੇ ਜਨਰਲ ਸਟਾਫ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਸਮਾਪਤ ਲਾਂਚ ਅਭਿਆਸ ਨੇ ਕੇ. ਪੀ. ਏ. ਦੇ ਤੇਜ਼ ਜਵਾਬੀ ਹਮਲੇ ਦਾ ਮੁਲਾਂਕਣ ਕਰਨ ਅਤੇ ਇਸਦੀ ਫਾਇਰਪਾਵਰ ਵਿੱਚ ਸੁਧਾਰ ਕਰਨ ਵਿੱਚ ਯੋਗਦਾਨ ਪਾਇਆ। ਅਭਿਆਸ ਦਾ ਕਿਸੇ ਵੀ ਗੁਆਂਢੀ ਦੇਸ਼ ਦੀ ਸੁਰੱਖਿਆ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।