ਉੱਤਰ ਕੋਰੀਆ ’ਚ ਲੋਕਾਂ ਦੇ ਹੱਸਣ ਜਾਂ ਖ਼ੁਸ਼ ਹੋਣ ’ਤੇ ਲੱਗੀ ਪਾਬੰਦੀ, ਰੋਣ ’ਤੇ ਵੀ ਸਖ਼ਤ ਪਹਿਰਾ
Friday, Dec 17, 2021 - 12:25 PM (IST)
ਪਿਓਂਗਯਾਂਗ: ਉੱਤਰ ਕੋਰੀਆ ਸਾਬਕਾ ਨੇਤਾ ਕਿਮ ਜੋਂਗ ਇਲ ਦੀ 10ਵੀਂ ਬਰਸੀ ਮਨਾ ਰਿਹਾ ਹੈ। ਉਥੇ ਹੀ ਸਾਬਕਾ ਨੇਤਾ ਦੇ ਦਿਹਾਂਤ ਦੇ 10 ਸਾਲ ਪੂਰੇ ਹੋਣ ’ਤੇ ਉੱਤਰ ਕੋਰੀਆ ਦੀ ਜਨਤਾ ’ਤੇ 11 ਦਿਨਾਂ ਤੱਕ ਹੱਸਣ ’ਤੇ ਪਾਬੰਦੀ ਲਗਾਈ ਗਈ ਹੈ। ਸਰਕਾਰੀ ਅਧਿਕਾਰੀਆਂ ਨੇ ਕਿਮ ਜੋਂਗ ਇਲ ਦੇ ਦਿਹਾਂਤ ਦੀ ਯਾਦ ਵਿਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਖ਼ੁਸ਼ੀ ਨਾ ਮਨਾਉਣ ਦਾ ਸ਼ਖ਼ਤ ਹੁਕਮ ਦਿੱਤਾ ਹੈ। ਕਿਮ ਜੋਂਗ ਇਲ ਨੇ ਉੱਤਰ ਕੋਰੀਆਂ ’ਤੇ 1994 ਤੋਂ 2011 ਤੱਕ ਸ਼ਾਸਨ ਕੀਤਾ। 17 ਦਸੰਬਰ 2011 ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ : ਨਾਈਜੀਰੀਆ ’ਚ ਲਾਸਾ ਬੁਖ਼ਾਰ ਨਾਲ 80 ਲੋਕਾਂ ਦੀ ਮੌਤ
ਡੇਲੀਮੇਲ ਦੀ ਖ਼ਬਰ ਮੁਤਾਬਕ ਕਿਮ ਜੋਂਗ ਇਲ ਦੇ ਬਾਅਦ ਉਨ੍ਹਾਂ ਦੇ ਤੀਜੇ ਅਤੇ ਸਭ ਤੋਂ ਛੋਟੇ ਪੁੱਤਰ ਕਿਮ ਜੋਂਗ ਉਨ ਨੇ ਦੇਸ਼ ਦੀ ਕਮਾਨ ਸੰਭਾਲੀ। ਹੁਣ ਉਨ੍ਹਾਂ ਦੇ ਦਿਹਾਂਤ ਦੇ 10 ਸਾਲ ਪੂਰੇ ਹੋਣ ’ਤੇ ਉੱਤਰ ਕੋਰੀਆ ਦੇ ਲੋਕਾਂ ਨੂੰ 11 ਦਿਨਾਂ ਦਾ ‘ਸਖ਼ਤ’ ਸੋਗ ਮਨਾਉਣ ਦਾ ਹੁਕਮ ਦਿੱਤਾ ਗਿਆ ਹੈ। ਇਸ ਦੌਰਾਨ ਕੋਈ ਵੀ ਹੱਸ ਕੇ ਜਾਂ ਸ਼ਰਾਬ ਪੀ ਕੇ ਆਪਣੀ ਖ਼ੁਸ਼ੀ ਜ਼ਾਹਰ ਨਹੀਂ ਕਰ ਸਕਦਾ। ਰੇਡੀਓ ਫ੍ਰੀ ਏਸ਼ੀਆ ਨਾਲ ਗੱਲਬਾਤ ਕਰਦੇ ਹੋਏ ਸਿਨੁਇਜੂ ਸ਼ਹਿਰ ਦੇ ਇਕ ਨਿਵਾਸੀ ਨੇ ਦੱਸਿਆ ਕਿ ਸੋਗ ਮਿਆਦ ਦੌਰਾਨ ਅਸੀਂ ਸ਼ਰਾਬ ਦਾ ਸੇਵਨ, ਹੱਸਣਾ ਜਾਂ ਖ਼ੁਸ਼ੀ ਮਨਾਉਣ ਵਾਲੀਆਂ ਗਤੀਵਿਧੀਆਂ ਨਹੀਂ ਕਰ ਸਕਦੇ ਹਾਂ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਵਿਦਿਆਰਥਣ ਨਾਲ ਸਮੂਹਕ ਜਬਰ-ਜ਼ਿਨਾਹ ਦੇ ਮਾਮਲੇ ’ਚ 4 ਦੋਸ਼ੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ
ਕਿਮ ਜੋਂਗ ਇਲ ਦੀ ਮੌਤ 17 ਦਸੰਬਰ ਨੂੰ ਹੋਈ ਸੀ, ਇਸ ਲਈ ਇਸ ਦਿਨ ਕੋਈ ਵੀ ਸਾਮਾਨ ਖ਼ਰੀਦਣ ਲਈ ਬਾਜ਼ਾਰ ਨਹੀਂ ਜਾ ਸਕੇਗਾ। ਸੂਤਰਾਂ ਮੁਤਾਬਕ ਇਤਿਹਾਸ ਵਿਚ ਜੋ ਲੋਕ ਸੋਗ ਦੇ ਦੌਰਾਨ ਸ਼ਰਾਬ ਪੀਂਦੇ ਜਾਂ ਖ਼ੁਸ਼ੀ ਮਨਾਉਂਦੇ ਪਾਏ ਗਏ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਵਿਚਾਰਕ ਅਪਰਾਧੀ ਦੇ ਰੂਪ ਵਿਚ ਸਜ਼ਾ ਦਿੱਤੀ ਗਈ। ਅਧਿਕਾਰੀ ਉਨ੍ਹਾਂ ਨੂੰ ਫੜ ਕੇ ਲੈ ਗਏ ਅਤੇ ਫਿਰ ਉਹ ਦੁਬਾਰਾ ਕਦੇ ਨਜ਼ਰ ਨਹੀਂ ਆਏ। ਰਿਪੋਰਟ ਮੁਤਾਬਕ ਸੋਗ ਦੌਰਾਨ ਜੇਕਰ ਕਿਸੇ ਦੇ ਪਰਿਵਾਰ ਵਿਚ ਕੋਈ ਮੌਤ ਹੋ ਜਾਂਦੀ ਹੈ ਤਾਂ ਉਦੋਂ ਵੀ ਪਰਿਵਾਰ ਨੂੰ ਜ਼ੋਰ-ਜ਼ੋਰ ਨਾਲ ਰੋਣ ਦੀ ਇਜਾਜ਼ਤ ਨਹੀਂ ਹੁੰਦੀ ਅਤੇ ਉਹ ਲਾਸ਼ ਨੂੰ ਸੋਗ ਖ਼ਤਮ ਹੋਣ ਦੇ ਬਾਅਦ ਹੀ ਬਾਹਰ ਲੈ ਕੇ ਜਾ ਸਕਦੇ ਹਨ।
ਇਹ ਵੀ ਪੜ੍ਹੋ : ਇਮਰਾਨ ਖਾਨ ਦੀ ਚਿਤਾਵਨੀ, ਕਿਹਾ- ਅਫ਼ਗਾਨਿਸਤਾਨ ਨੂੰ ਅਲੱਗ-ਥਲੱਗ ਕਰਨਾ ਦੁਨੀਆ ਲਈ ਹੋਵੇਗਾ ਨੁਕਸਾਨਦੇਹ
ਕਿਹਾ ਜਾਂਦਾ ਹੈ ਕਿ ਇਸ ਦੌੌਰਾਨ ਲੋਕ ਆਪਣਾ ਜਨਮਦਿਨ ਵੀ ਨਹੀਂ ਮਨਾ ਸਕਦੇ। ਇਕ ਦੂਜੇ ਸੂਤਰ ਨੇ ਦੱਸਿਆ ਕਿ ਪੁਲਸ ਅਧਿਕਾਰੀਆਂ ਨੂੰ ਲੋਕਾਂ ’ਤੇ ਲਗਾਤਾਰ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਉਹ ਦੁਖੀ ਹਨ। ਉੱਤਰ ਕੋਰੀਆ ਵਿਚ ਹਰ ਸਾਲ ਇਹ ਸੋਗ ਮਨਾਇਆ ਜਾਂਦਾ ਹੈ, ਜੋ 10 ਦਿਨਾਂ ਦਾ ਹੁੰਦਾ ਹੈ ਪਰ ਇਸ ਵਾਰ ਉਨ੍ਹਾਂ ਦੀ ਮੌਤ ਦੇ 10 ਸਾਲ ਪੂਰੇ ਹੋਣ ’ਤੇ ਇਹ 11 ਦਿਨਾਂ ਦਾ ਹੋਵੇਗਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।