ਧੀ ਖ਼ਾਤਰ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਨੇ ਚੁੱਕਿਆ ਵੱਡਾ ਕਦਮ, ਕੁੜੀਆਂ ’ਤੇ ਲਾਈ ਇਹ ਪਾਬੰਦੀ

Thursday, Feb 16, 2023 - 03:29 PM (IST)

ਧੀ ਖ਼ਾਤਰ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਨੇ ਚੁੱਕਿਆ ਵੱਡਾ ਕਦਮ, ਕੁੜੀਆਂ ’ਤੇ ਲਾਈ ਇਹ ਪਾਬੰਦੀ

ਪਿਓਂਗਯਾਂਗ (ਬਿਊਰੋ)  ਉੱਤਰੀ ਕੋਰੀਆ ਆਪਣੇ ਮਿਜ਼ਾਈਲ ਪ੍ਰੀਖਣਾਂ ਅਤੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਅਜੀਬੋ-ਗਰੀਬ ਹੁਕਮਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਕਿਮ ਜੋਂਗ ਉਨ ਆਪਣੇ ਦੇਸ਼ ਵਿੱਚ ਕਦੋਂ ਕਿਸ ਚੀਜ਼ 'ਤੇ ਪਾਬੰਦੀ ਲਗਾ ਦੇਵੇਗਾ। ਇੱਥੋਂ ਤੱਕ ਕਿ ਉਸਦੇ ਪਿਤਾ ਦੀ ਬਰਸੀ 'ਤੇ ਉੱਤਰੀ ਕੋਰੀਆ ਵਿੱਚ ਹੱਸਣ 'ਤੇ ਵੀ ਪਾਬੰਦੀ ਹੈ। ਲਿਹਾਜਾ ਸਨਕੀ ਤਾਨਾਸ਼ਾਹ ਦੀਆਂ ਕਾਰਵਾਈਆਂ ਹੈਰਾਨੀਜਨਕ ਹਨ। ਤਾਜ਼ਾ ਰਿਪੋਰਟ ਮੁਤਾਬਕ ਉੱਤਰੀ ਕੋਰੀਆ 'ਚ ਇਕ ਨਵਾਂ ਸਰਕਾਰੀ ਹੁਕਮ ਜਾਰੀ ਕੀਤਾ ਗਿਆ ਹੈ ਕਿ ਕਿਮ ਜੋਂਗ ਉਨ ਦੀ ਧੀ ਦੇ ਨਾਮ 'ਤੇ ਦੇਸ਼ 'ਚ ਕੋਈ ਵੀ ਹੋਰ ਕੁੜੀ ਜਾਂ ਔਰਤ ਆਪਣਾ ਨਾਂ ਨਹੀਂ ਰੱਖ ਸਕਦੀ ਅਤੇ ਅਜਿਹਾ ਕਰਨਾ ਅਪਰਾਧ ਮੰਨਿਆ ਜਾਵੇਗਾ।

ਜਾਰੀ ਹੋਇਆ ਨਵਾਂ ਫਰਮਾਨ

ਰੇਡੀਓ ਫ੍ਰੀ ਏਸ਼ੀਆ ਦੀ ਰਿਪੋਰਟ ਅਨੁਸਾਰ ਕਿਮ ਜੋਂਗ ਉਨ ਦਾ ਨਵਾਂ ਫਰਮਾਨ ਉੱਤਰੀ ਕੋਰੀਆ ਦੀਆਂ ਕੁੜੀਆਂ ਅਤੇ ਔਰਤਾਂ ਨੂੰ ਆਪਣੇ ਨਾਂ ਬਦਲਣ ਲਈ ਮਜਬੂਰ ਕਰ ਰਿਹਾ ਹੈ, ਜੇਕਰ ਉਨ੍ਹਾਂ ਦਾ ਨਾਂ ਕਿਮ ਜੋਂਗ ਉਨ ਦੀ ਧੀ "ਜੂ ਏ" ਦੇ ਨਾਮ 'ਤੇ ਰੱਖਿਆ ਗਿਆ ਹੈ। ਅਸਲ ਵਿਚ ਕਿਮ ਜੋਂਗ ਉਨ ਦੀ ਧੀ ਦਾ ਨਾਮ "ਜੂ ਏ" ਹੈ ਅਤੇ ਇਹ ਨਾਮ ਰੱਖਣ 'ਤੇ ਦੇਸ਼ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ, ਯਾਨੀ ਹੁਣ ਉੱਤਰੀ ਕੋਰੀਆ ਵਿੱਚ "ਜੂ ਏ" ਸਿਰਫ ਕਿਮ ਜੋਂਗ ਉਨ ਦੀ ਧੀ ਦਾ ਨਾਮ ਹੋਵੇਗਾ। ਰੇਡੀਓ ਫ੍ਰੀ ਏਸ਼ੀਆ ਨੇ ਉੱਤਰੀ ਕੋਰੀਆ ਦੇ ਦੋ ਬੇਨਾਮ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਬੇਨਾਮ ਵਿਅਕਤੀਆਂ ਵਿੱਚੋਂ ਇੱਕ ਉੱਤਰੀ ਪਿਓਂਗਨ ਦਾ ਹੈ, ਜਦੋਂ ਕਿ ਦੂਜਾ ਦੱਖਣੀ ਪਿਓਂਗਨ ਦਾ ਹੈ। ਇਨ੍ਹਾਂ ਦੋਵਾਂ ਸਰੋਤਾਂ ਨੇ ਪੁਸ਼ਟੀ ਕੀਤੀ ਕਿ ਜੋਂਗਜੂ ਅਤੇ ਪਯੋਂਗਸੋਂਗ ਸ਼ਹਿਰਾਂ ਦੀਆਂ ਸਥਾਨਕ ਸਰਕਾਰਾਂ ਨੇ ਔਰਤਾਂ ਲਈ ਆਪਣੇ ਜਨਮ ਸਰਟੀਫਿਕੇਟ ਬਦਲਣ ਦੇ ਆਦੇਸ਼ ਜਾਰੀ ਕੀਤੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਤੇ ਫਿਜੀ ਨੇ ਵੀਜ਼ਾ ਛੋਟ ਸਬੰਧੀ ਸਹਿਮਤੀ ਪੱਤਰ 'ਤੇ ਕੀਤੇ.ਦਸਤਖ਼ਤ, ਸਬੰਧਾਂ ਨੂੰ ਮਿਲੇਗਾ ਹੁਲਾਰਾ 

ਨਾਮ ਬਦਲਣ ਦੀ ਕਾਰਵਾਈ ਸ਼ੁਰੂ

ਉੱਤਰੀ ਕੋਰੀਆ ਦੇ ਇੱਕ ਵਸਨੀਕ ਨੇ ਰੇਡੀਓ ਫ੍ਰੀ ਏਸ਼ੀਆ ਨੂੰ ਦੱਸਿਆ ਕਿ ਜੋਂਗਜੂ ਸ਼ਹਿਰ ਦੇ ਸੁਰੱਖਿਆ ਮੰਤਰਾਲੇ ਨੇ ਰੈਜ਼ੀਡੈਂਟ ਰਜਿਸਟ੍ਰੇਸ਼ਨ ਵਿਭਾਗ ਕੋਲ "ਜੂ ਏ" ਨਾਮ ਨਾਲ ਰਜਿਸਟਰਡ ਔਰਤਾਂ ਨੂੰ ਆਪਣੇ ਨਾਮ ਬਦਲਣ ਲਈ ਬੁਲਾਇਆ ਹੈ। ਸੂਤਰਾਂ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਨਾਮ ਦੇਸ਼ ਵਿੱਚ "ਸਭ ਤੋਂ ਉੱਚੇ ਸਨਮਾਨ" ਵਾਲੇ ਵਿਅਕਤੀਆਂ ਲਈ ਰਾਖਵਾਂ ਰੱਖ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕਿਮ ਜੋਂਗ ਉਨ ਦੀ ਧੀ 10 ਸਾਲ ਦੀ ਹੈ ਅਤੇ ਉਹ ਉਨ੍ਹਾਂ ਦੇ ਤਿੰਨ ਬੱਚਿਆਂ ਵਿੱਚੋਂ ਇੱਕ ਹੈ। ਕਿਮ ਜੋਂਗ ਉਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆਪਣੀ ਧੀ ਨੂੰ ਜਨਤਕ ਸਮਾਗਮਾਂ ਵਿੱਚ ਲਿਆ ਰਹੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਕਿਮ ਜੋਂਗ ਉਨ ਆਪਣੀ ਧੀ ਨੂੰ ਦੇਸ਼ ਦੀ ਜ਼ਿੰਮੇਵਾਰੀ ਸੌਂਪਣ ਵਾਲੇ ਹਨ।

ਕਿਮ ਨਾਮ ਰੱਖਣ 'ਤੇ ਵੀ ਪਾਬੰਦੀ

ਤੁਹਾਨੂੰ ਦੱਸ ਦੇਈਏ ਕਿ ਉੱਤਰੀ ਕੋਰੀਆ ਨੇ ਲੋਕਾਂ ਨੂੰ ਆਪਣੇ ਨੇਤਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਨਾਗਰਿਕਾਂ ਦਾ ਨਾਮ ਰੱਖਣ 'ਤੇ ਪਾਬੰਦੀ ਹੈ। ਦਿ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ 2014 ਵਿੱਚ ਰਿਪੋਰਟ ਦਿੱਤੀ ਸੀ ਕਿ ਜਨਤਾ ਨੂੰ ਕਿਮ ਜੋਂਗ ਉਨ ਦੇ ਨਾਮ ਦੀ ਵਰਤੋਂ ਨਾ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਸੀ।  

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News