ਅਮਰੀਕਾ ਦੀ ਏਅਰਸਟ੍ਰਾਈਕ ਮਗਰੋਂ ਉੱਤਰੀ ਕੋਰੀਆ ਨੇ ਵੀ ਛੱਡ''ਤੀਆਂ ਮਿਜ਼ਾਈਲਾਂ ! ਹਾਈ ਅਲਰਟ ਜਾਰੀ
Sunday, Jan 04, 2026 - 11:25 AM (IST)
ਇੰਟਰਨੈਸ਼ਨਲ ਡੈਸਕ- ਇਕ ਪਾਸੇ ਅਮਰੀਕਾ ਵੱਲੋਂ ਵੈਨੇਜ਼ੁਏਲਾ 'ਤੇ ਕੀਤੀ ਗਈ ਏਅਰਸਟ੍ਰਾਈਕ ਅਤੇ ਉੱਥੋਂ ਦੇ ਰਾਸ਼ਟਰਪਤੀ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਤਣਾਅ ਦਾ ਮਾਹੌਲ ਪੈਦਾ ਹੋ ਗਿਆ ਹੈ, ਉੱਥੇ ਹੀ ਇਕ ਵੱਡੀ ਖਬਰ ਏਸ਼ੀਆ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਉੱਤਰੀ ਕੋਰੀਆ ਨੇ ਐਤਵਾਰ ਸਵੇਰੇ ਆਪਣੀ ਰਾਜਧਾਨੀ ਪਿਓਂਗਯਾਂਗ ਦੇ ਨੇੜਿਓਂ ਸਮੁੰਦਰ ਵੱਲ ਕਈ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ, ਜਿਸ ਕਾਰਨ ਜਾਪਾਨ ਅਤੇ ਦੱਖਣੀ ਕੋਰੀਆ ਵਿੱਚ ਡਰ ਪੈਦਾ ਹੋ ਗਿਆ ਹੈ।
ਦੱਖਣੀ ਕੋਰੀਆ ਦੀ ਫੌਜ ਅਨੁਸਾਰ, ਇਹ ਮਿਜ਼ਾਈਲਾਂ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ 7:50 ਵਜੇ ਦਾਗੀਆਂ ਗਈਆਂ। ਇਨ੍ਹਾਂ ਮਿਜ਼ਾਈਲਾਂ ਨੇ ਲਗਭਗ 900 ਤੋਂ 950 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ 50 ਕਿਲੋਮੀਟਰ ਦੀ ਉਚਾਈ ਤੱਕ ਪਹੁੰਚੀਆਂ। ਜਾਪਾਨ ਸਰਕਾਰ ਨੇ ਤੁਰੰਤ ਐਮਰਜੈਂਸੀ ਅਲਰਟ ਜਾਰੀ ਕੀਤਾ ਅਤੇ ਰੱਖਿਆ ਮੰਤਰੀ ਨੇ ਇਸ ਕਾਰਵਾਈ ਨੂੰ "ਬਿਲਕੁਲ ਨਾ-ਬਰਦਾਸ਼ਤਯੋਗ" ਅਤੇ ਅੰਤਰਰਾਸ਼ਟਰੀ ਸ਼ਾਂਤੀ ਲਈ ਖਤਰਾ ਦੱਸਿਆ। ਦੱਖਣੀ ਕੋਰੀਆ ਦੀ ਰਾਸ਼ਟਰੀ ਸੁਰੱਖਿਆ ਕੌਂਸਲ ਨੇ ਇਸ ਨੂੰ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਉਲੰਘਣਾ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ- ਵੈਨੇਜ਼ੁਏਲਾ ਦੇ ਤੇਲ ਭੰਡਾਰ 'ਤੇ ਅਮਰੀਕਾ ਦੀ ਅੱਖ ਜਾਂ ਕੱਢਿਆ 26 ਸਾਲ ਪੁਰਾਣਾ ਵੈਰ ? ਜਾਣੋ ਕਿਉਂ ਕੀਤੀ Airstrike
ਇਹ ਪ੍ਰੀਖਣ ਉਸੇ ਦਿਨ ਹੋਇਆ ਜਦੋਂ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੁੰਗ ਚੀਨ ਦੇ ਦੌਰੇ 'ਤੇ ਰਵਾਨਾ ਹੋਣ ਵਾਲੇ ਸਨ। ਮਾਹਿਰਾਂ ਅਨੁਸਾਰ ਇਹ ਪ੍ਰੀਖਣ ਚੀਨ ਅਤੇ ਦੱਖਣੀ ਕੋਰੀਆ ਦੇ ਆਪਸੀ ਸਬੰਧਾਂ ਵਿੱਚ ਹੋ ਰਹੇ ਸੁਧਾਰ ਵਿਚਕਾਰ ਇੱਕ ਰੁਕਾਵਟ ਵਜੋਂ ਦੇਖਿਆ ਜਾ ਰਿਹਾ ਹੈ। ਇਹ ਲਾਂਚ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵੱਲੋਂ ਹਥਿਆਰਾਂ ਦੀ ਫੈਕਟਰੀ ਦੇ ਦੌਰੇ ਤੋਂ ਬਾਅਦ ਹੋਇਆ ਹੈ, ਜਿੱਥੇ ਉਨ੍ਹਾਂ ਨੇ ਟੈਕਟੀਕਲ ਗਾਈਡਡ ਹਥਿਆਰਾਂ ਦੇ ਉਤਪਾਦਨ ਨੂੰ ਦੁੱਗਣੇ ਤੋਂ ਵੱਧ ਕਰਨ ਦਾ ਹੁਕਮ ਦਿੱਤਾ ਸੀ। ਜ਼ਿਕਰਯੋਗ ਹੈ ਕਿ ਨਵੰਬਰ ਤੋਂ ਬਾਅਦ ਉੱਤਰੀ ਕੋਰੀਆ ਦਾ ਇਹ ਪਹਿਲਾ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਹੈ। ਫਿਲਹਾਲ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ, ਪਰ ਖੇਤਰ ਵਿੱਚ ਤਣਾਅ ਬਹੁਤ ਜ਼ਿਆਦਾ ਵਧ ਗਿਆ ਹੈ।
ਇਹ ਵੀ ਪੜ੍ਹੋ : ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
