ਉੱਤਰ ਕੋਰੀਆ ਤੇ ਵਪਾਰ ''ਤੇ ਚੀਨੀ ਰਾਸ਼ਟਰਪਤੀ ਨਾਲ ਗੱਲ ਕਰਨਗੇ ਟਰੰਪ

Tuesday, May 08, 2018 - 06:48 PM (IST)

ਉੱਤਰ ਕੋਰੀਆ ਤੇ ਵਪਾਰ ''ਤੇ ਚੀਨੀ ਰਾਸ਼ਟਰਪਤੀ ਨਾਲ ਗੱਲ ਕਰਨਗੇ ਟਰੰਪ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉੱਤਰ ਕੋਰੀਆ ਤੇ ਵਪਾਰ ਦੇ ਮੁੱਦੇ 'ਤੇ ਉਹ ਮੰਗਲਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਨਾਲ ਗੱਲ ਕਰਨਗੇ। ਟਰੰਪ ਦਾ ਇਹ ਬਿਆਨ ਚੀਨ ਦੇ ਪੂਰਬ-ਉੱਤਰ 'ਚ ਕੋਰੀਆ ਦੇ ਕਿਮ ਜੋਂਗ ਉਨ ਨਾਲ ਚੀਨੀ ਨੇਤਾ ਦੀ ਅਣ-ਐਲਾਨੀ ਮੁਲਾਕਾਤ ਤੋਂ ਠੀਕ ਬਾਅਦ ਆਇਆ ਹੈ। 
ਟਰੰਪ ਨੇ ਟਵੀਟ ਕਰਕੇ ਕਿਹਾ ਕਿ ਮੈਂ ਅੱਜ ਆਪਣੇ ਦੋਸਤ ਚੀਨੀ ਰਾਸ਼ਟਰਪਤੀ ਸ਼ੀ ਨਾਲ ਗੱਲ ਕਰਾਂਗਾ। ਮੁੱਖ ਮੁੱਦਾ ਵਪਾਰ ਹੈ, ਜਿਥੇ ਚੰਗੀਆਂ ਚੀਜ਼ਾਂ ਹੋਣਗੀਆਂ ਤੇ ਦੂਜਾ ਮੁੱਦਾ ਹੈ ਉੱਤਰ ਕੋਰੀਆ, ਜਿਥੇ ਰਿਸ਼ਤੇ ਤੇ ਵਿਸ਼ਵਾਸ ਬਣ ਰਿਹਾ ਹੈ।


Related News