ਰੂਸ ''ਚ ਵੀਰਵਾਰ ਨੂੰ ਮਿਲਣਗੇ ਪੁਤਿਨ ਤੇ ਕਿਮ
Tuesday, Apr 23, 2019 - 08:31 PM (IST)

ਮਾਸਕੋ— ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਰੂਸ ਦੇ ਸੁਦੂਰ ਪੂਰਬ 'ਚ ਵੀਰਵਾਰ ਨੂੰ ਇਕ ਬੈਠਕ ਕਰਨਗੇ। ਕ੍ਰੈਮਲਿਨ ਨੇ ਇਹ ਜਾਣਕਾਰੀ ਦਿੱਤੀ ਹੈ। ਅਸਲ 'ਚ ਕਿਮ ਅਮਰੀਕਾ ਦੇ ਨਾਲ ਚੱਲ ਰਹੇ ਵਿਰੋਧ ਦੇ ਵਿਚਾਲੇ ਆਪਣੇ ਪੁਰਾਣੇ ਸਹਿਯੋਗੀ ਰੂਸ ਦੇ ਨਾਲ ਸਬੰਧਾਂ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਹਨ। ਕ੍ਰੈਮਲਿਨ ਦੇ ਵਿਦੇਸ਼ ਨੀਤੀ ਸਹਿਯੋਗੀ ਯੂਰੀ ਉਸ਼ਾਕੋਵ ਨੇ ਦੱਸਿਆ ਕਿ ਇਹ ਬੈਠਕ ਪ੍ਰਸ਼ਾਂਤ ਮਹਾਸਾਗਰ ਦੇ ਤੱਟੀ ਸ਼ਹਿਰ ਵਲਾਦੀਵੋਸਕੋਵ 'ਚ ਹੋਵੇਗੀ। ਇਸ ਤੋਂ ਬਾਅਦ ਪੁਤਿਨ ਇਕ ਹੋਰ ਬੈਠਕ ਲਈ ਬੀਜਿੰਗ ਲਈ ਰਵਾਨਾ ਹੋਣਗੇ। ਕਿਮ ਤੇ ਪੁਤਿਨ ਦੀ ਇਹ ਪਹਿਲੀ ਬੈਠਕ ਹੋਵੇਗੀ।