ਉੱਤਰੀ ਕੋਰੀਆ ਨੇ ਹੁਣ ਵਿਕਸਿਤ ਕੀਤਾ ‘ਦੁਨੀਆ ਦਾ ਸਭ ਤੋਂ ਤਾਕਤਵਰ ਟੈਂਕ’
Friday, Mar 15, 2024 - 10:14 AM (IST)
ਸਿਓਲ – ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਵੇਂ ਬਣੇ ਜੰਗੀ ਟੈਂਕ ਦੇ ਸੰਚਾਲਨ ਸਬੰਧੀ ਟ੍ਰੇਨਿੰਗ ’ਚ ਆਪਣੇ ਫੌਜੀਆਂ ਨਾਲ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਇਨ੍ਹਾਂ ਟੈਂਕਾਂ ਨੂੰ ਦੁਨੀਆ ਦਾ ਸਭ ਤੋਂ ਤਾਕਤਵਰ ਟੈਂਕ ਕਰਾਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਅਮਰੀਕੀ ਵਿਅਕਤੀ ਪੋਂਜੀ ਘੁਟਾਲੇ 'ਚ ਦੋਸ਼ੀ ਕਰਾਰ
ਉੱਤਰੀ ਕੋਰੀਆ ਦੀ ਜੰਗੀ ਟੈਂਕ ਟ੍ਰੇਨਿੰਗ ਨੂੰ ਦੱਖਣੀ ਕੋਰੀਆ ਅਤੇ ਅਮਰੀਕਾ ਵਿਚਾਲੇ ਹਰ ਸਾਲ ਹੋਣ ਵਾਲੇ ਫੌਜੀ ਅਭਿਆਸ ਦੇ ਜਵਾਬ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਉੱਤਰੀ ਕੋਰੀਆ ਦਾ ਮੰਨਣਾ ਹੈ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਦਾ ਇਹ ਅਭਿਆਸ ਉਸ ’ਤੇ ਹਮਲੇ ਕਰਨ ਦੀਆਂ ਤਿਆਰੀਆਂ ਦਾ ਹਿੱਸਾ ਹੈ। ਉੱਤਰੀ ਕੋਰੀਆ ਨੇ ਜੋ ਟ੍ਰੇਨਿੰਗ ਕੀਤੀ, ਉਸ ਦਾ ਮਕਸਦ ਟੈਂਕ ਚਲਾਉਣ ਵਾਲੇ ਕਰਮਚਾਰੀਆਂ ਦੀਆਂ ਲੜਾਕੂ ਸਮੱਰਥਾ ਦੀ ਜਾਂਚ ਕਰਨਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।