ਇਹ ਤਾਨਾਸ਼ਾਹ ਆਪਣੀ ਭੈਣ ਲਈ ਲੱਭ ਰਿਹੈ ਲਾੜਾ, ਦਾਜ ''ਚ ਦੇਵੇਗਾ ਸੋਨੇ ਦੀ ਕਾਰ

Tuesday, Feb 11, 2020 - 01:51 PM (IST)

ਇਹ ਤਾਨਾਸ਼ਾਹ ਆਪਣੀ ਭੈਣ ਲਈ ਲੱਭ ਰਿਹੈ ਲਾੜਾ, ਦਾਜ ''ਚ ਦੇਵੇਗਾ ਸੋਨੇ ਦੀ ਕਾਰ

ਸਿਓਲ (ਬਿਊਰੋ): ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਅਕਸਰ ਆਪਣੇ ਫੈਸਲਿਆਂ ਕਾਰਨ ਸੁਰਖੀਆਂ ਵਿਚ ਰਹਿੰਦੇ ਹਨ। ਇਨੀਂ ਦਿਨੀਂ ਉਹ ਫਿਰ ਸੁਰਖੀਆਂ ਵਿਚ ਹਨ। ਅਸਲ ਵਿਚ ਕਿਮ ਆਪਣੀ ਭੈਣ ਲਈ ਲਾੜੇ ਦੀ ਤਲਾਸ਼ ਕਰ ਰਹੇ ਹਨ। ਕਿਮ ਨੇ ਆਪਣੀ ਭੈਣ ਨਾਲ ਵਿਆਹ ਦੀ ਇੱਛਾ ਰੱਖਣ ਵਾਲੇ ਮੁੰਡੇ ਲਈ  ਕੁਝ ਸ਼ਰਤਾਂ ਰੱਖੀਆਂ ਹਨ। ਜਿਸ ਵਿਚ ਮੁੰਡੇ ਨੂੰ ਯੋਗ ਲਾੜੇ ਦੀ ਕਸੌਟੀ 'ਤੇ ਖਰਾ ਉਤਰਨ ਲਈ ਆਪਣੀ ਕਾਬਲੀਅਤ ਸਾਬਤ ਕਰਨੀ ਪਵੇਗੀ। ਉਂਝ ਕਿਮ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਭੈਣ ਦੇ ਹੋਣ ਵਾਲੇ ਪਤੀ ਨੂੰ ਦਾਜ ਵਿਚ ਚਮਕਦੀ ਸੋਨੇ ਦੀ ਕਾਰ ਦੇਣਗੇ।ਇਸ ਦੇ ਨਾਲ ਇਕ ਕਰੋੜ ਰੁਪਏ ਵੀ ਦੇਣਗੇ। 

ਅੰਤਰਰਾਸ਼ਟਰੀ ਰਿਪੋਰਟਾਂ ਦੇ ਮੁਤਾਬਕ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਕਿਮ ਜੋਂਗ ਨੇ ਆਪਣੀ ਭੈਣ ਕਿਮ ਯੋ ਜੋਂਗ ਦਾ ਵਿਆਹ ਕਰਨ ਦਾ ਫੈਸਲਾ ਲਿਆ ਹੈ। ਕਿਮ ਦੇ ਮੁਤਾਬਕ ਭੈਣ ਨਾਲ ਵਿਆਹ ਕਰਵਾਉਣ ਵਾਲੇ ਮੁੰਡੇ ਨੂੰ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ। ਇਸ ਦੇ ਤਹਿਤ ਮੁੰਡੇ ਦੀ ਹਾਈਟ 5 ਫੁੱਟ 10 ਇੰਚ ਤੋਂ ਜ਼ਿਆਦਾ ਨਾ ਹੋਵੇ। ਨਾਲ ਹੀ ਮੁੰਡੇ ਦਾ ਪਹਿਲਾਂ ਕਿਸੇ ਹੋਰ ਕੁੜੀ ਨਾਲ ਚੱਕਰ ਨਾ ਰਿਹਾ ਹੋਵੇ। ਇਸ ਦੇ ਇਲਾਵਾ ਮੁੰਡੇ ਦਾ ਵਜ਼ਨ ਕਰੀਬ 75 ਕਿਲੋਗ੍ਰਾਮ ਤੱਕ ਹੋਵੇ ਅਤੇ ਉਸ ਦੇ ਸਿਕਸ ਪੈਕ ਏਬਸ ਹੋਣ।

ਕਿਮ ਦੇ ਫੈਸਲੇ ਦੇ ਬਾਅਦ ਕਈ ਅਧਿਕਾਰੀ ਉਹਨਾਂ ਦੀ ਭੈਣ ਲਈ ਰਿਸ਼ਤਾ ਲੱਭਣ ਵਿਚ ਜੁਟ ਗਏ ਹਨ। ਉਹਨਾਂ ਦੇ ਮੁਤਾਬਕ ਰਾਸ਼ਟਰਪਤੀ ਦੀ ਭੈਣ ਲਈ ਮੁੰਡਾ ਵੀ ਟੱਕਰ ਵਾਲਾ ਹੋਣ ਵਾਲਾ ਚਾਹੀਦਾ ਹੈ ਕਿਉਂਕਿ ਅਜਿਹਾ ਸੰਭਵ ਹੈ ਕਿ ਸਿਆਸਤ ਦੀ ਕਮਾਂਡ ਅੱਗੇ ਜਾ ਕੇ ਉਸ ਨੂੰ ਸੰਭਾਲਣੀ ਪੈ ਸਕਦੀ ਹੈ।


author

Vandana

Content Editor

Related News