ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ

02/04/2020 1:15:32 PM

ਵਾਸ਼ਿੰਗਟਨ— ਅਮਰੀਕਾ 'ਚ ਸਾਲ 2020 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਪਹਿਲੀ ਪ੍ਰਕਿਰਿਆ ਦੀ ਅਧਿਕਾਰਕ ਤੌਰ 'ਤੇ ਸ਼ੁਰੂਆਤ ਹੋ ਗਈ ਹੈ ਤੇ ਲੋਕ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਦੇਣ ਲਈ ਆਯੋਵਾ ਸਟੇਟ 'ਚ ਇਕੱਠੇ ਹੋਏ ਹਨ। ਸਥਾਨਕ ਸਮੇਂ ਮੁਤਾਬਕ ਸੋਮਵਾਰ ਰਾਤ 8 ਵਜੇ ਗੁੱਟਾਂ ਦੀ ਬੈਠਕ ਸ਼ੁਰੂ ਹੋਈ ਅਤੇ ਨਤੀਜੇ ਰਾਤ 11 ਵਜੇ ਆਉਣ ਦੀ ਉਮੀਦ ਸੀ। ਵੋਟਿੰਗ ਤੋਂ ਪਤਾ ਚੱਲ ਰਿਹਾ ਹੈ ਕਿ ਡੈਮੋਕ੍ਰੇਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ 'ਚ ਜੋਅ ਬਿਡੇਨ, ਸੈਨੇਟਰ ਬਰਨੀ ਸੈਂਡਰਸ, ਸੈਨੇਟਰ ਐਲਿਜ਼ਾਬੈੱਥ ਵਾਰੇਨ ਅਤੇ ਸਾਬਕਾ ਮੇਅਰ ਪੀਟ ਬਟਿੱਗ ਵਿਚਕਾਰ ਬਹੁਤ ਨੇੜਿਓਂ ਟੱਕਰ ਹੈ। ਰੀਅਲ ਕਲੀਅਰ ਪਾਲਿਟਿਕਸ ਮੁਤਾਬਕ ਹਾਲੀਆ 10 ਚੋਣਾਂ 'ਚ ਆਯੋਵਾ 'ਚ ਸੈਂਡਰਸ ਨੇ ਬਿਡੇਨ 'ਤੇ ਤਿੰਨ ਫੀਸਦੀ ਦੀ ਬੜ੍ਹਤ ਬਣਾਈ ਹੈ।

ਆਯੋਵਾ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰੀਪਬਲਿਕਨ ਦੇਆਸਾਨੀ ਨਾਲ ਜਿੱਤਣ ਦੀ ਉਮੀਦ ਹੈ। ਉੱਥੇ 12 ਡੈਮੋਕ੍ਰੇਟਿਕ ਅਤੇ ਤਿੰਨ ਰੀਪਬਲਿਕਨ ਉਮੀਦਵਾਰ ਚੋਣਾਂ ਲਈ ਉੱਤਰੇ ਹਨ। ਡੈਮੋਕ੍ਰੇਟ ਲਈ ਆਯੋਵਾ ਨੂੰ ਖਾਸ ਤੌਰ 'ਤੇ ਦੇਖਿਆ ਜਾ ਰਿਹਾ ਹੈ। ਉੱਥੇ ਹਰ ਉਮੀਦਵਾਰ ਚੋਣ ਦੌੜ 'ਚ ਕੁੱਲ ਮਿਲਾ ਕੇ ਕਿਸ ਤਰ੍ਹਾਂ ਪ੍ਰਦਰਸ਼ਨ ਕਰਨਗੇ। ਆਯੋਵਾ 'ਚ ਆਖਰੀ 10 ਜੇਤੂਆਂ 'ਚੋਂ 7 ਨੇ ਆਖਰਕਾਰ ਡੈਮੋਕ੍ਰੇਟਿਕ ਪਾਰਟੀ ਤੋਂ ਨਾਜ਼ਦਗੀ ਕੀਤੀ। ਹਾਲਾਂਕਿ ਰੀਪਬਲਿਕਨ ਵਲੋਂ ਪਿਛਲੇ 8 ਜੇਤੂਆਂ 'ਚੋਂ ਸਿਰਫ 3 ਹੀ ਪਾਰਟੀ ਦੇ ਉਮੀਦਵਾਰ ਬਣੇ। ਇਸ ਤੋਂ ਪਹਿਲਾਂ ਪਿਛਲੀ ਵਾਰ ਆਯੋਵਾ 'ਚ ਹੋਈਆਂ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਦੇ ਹੱਥ 7 ਸੀਟਾਂ ਲੱਗੀਆਂ ਸਨ ਜਦਕਿ ਰੀਪਬਲਿਕਨ ਪਾਰਟੀ ਤਿੰਨ ਸੀਟਾਂ ਜਿੱਤਣ 'ਚ ਕਾਮਯਾਬ ਰਹੀ ਸੀ।


Related News