ਲੋਕ ਸਭਾ ਚੋਣਾਂ 2024 : ਗੁਰੂਗ੍ਰਾਮ ਤੋਂ ਰਾਓ ਇੰਦਰਜੀਤ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ, CM ਸੈਣੀ ਵੀ ਰਹੇ ਮੌਜੂਦ
Monday, Apr 29, 2024 - 03:54 PM (IST)
ਗੁਰੂਗ੍ਰਾਮ- ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਲਈ ਨਾਮਜ਼ਦਗੀ ਪ੍ਰਕਿਰਿਆ ਸੋਮਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਗਈ ਹੈ। ਇਹ ਨਾਮਜ਼ਦਗੀ ਪ੍ਰਕਿਰਿਆ 6 ਮਈ ਤੱਕ ਜਾਰੀ ਰਹੇਗੀ। ਅੱਜ ਯਾਨੀ 29 ਅਪ੍ਰੈਲ ਨੂੰ ਗੁਰੂਗ੍ਰਾਮ ਤੋਂ ਉਮੀਦਵਾਰ ਰਾਓ ਇੰਦਰਜੀਤ ਸਿੰਘ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਉਨ੍ਹਾਂ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਸਨ। ਨਾਮਜ਼ਦਗੀ ਤੋਂ ਬਾਅਦ ਸੀ.ਐੱਮ. ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰਿਆਣਾ ਦੀਆਂ 10 ਵਿੱਚੋਂ 10 ਸੀਟਾਂ ਜਿੱਤਾਂਗੇ। ਭਾਜਪਾ ਨੇ ਰਾਓ ਇੰਦਰਜੀਤ ਦੀ ਨਾਮਜ਼ਦਗੀ ਨਾਲ ਸ਼ੁਰੂਆਤ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਹਰਿਆਣਾ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ।
ਦੱਸ ਦੇਈਏ ਕਿ 29 ਅਪ੍ਰੈਲ ਯਾਨੀ ਅੱਜ ਤੋਂ 6 ਮਈ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। ਉਮੀਦਵਾਰਾਂ ਨੂੰ ਨਾਮਜ਼ਦਗੀ ਦਾਖ਼ਲ ਕਰਨ ਲਈ ਸਿਰਫ਼ 6 ਦਿਨ ਮਿਲਣਗੇ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 7 ਮਈ ਮੰਗਲਵਾਰ ਨੂੰ ਹੋਵੇਗੀ। ਉਮੀਦਵਾਰ 9 ਮਈ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। 25 ਮਈ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਗਿਣਤੀ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ। ਜੇਕਰ ਕੋਈ ਉਮੀਦਵਾਰ ਆਨਲਾਈਨ ਨਾਮਜ਼ਦਗੀ ਪੱਤਰ ਭਰਨਾ ਚਾਹੁੰਦਾ ਹੈ ਤਾਂ ਆਨਲਾਈਨ ਫਾਰਮ ਭਰਨ ਤੋਂ ਬਾਅਦ ਉਸ ਨੂੰ ਇਸ ਦੀ ਹਾਰਡ ਕਾਪੀ ਸਬੰਧਤ ਆਰ.ਓ. ਕੋਲ ਜਮ੍ਹਾ ਕਰਵਾਉਣੀ ਪਵੇਗੀ।
ਅੰਬਾਲਾ ਤੋਂ ਉਮੀਦਵਾਰ ਬੰਤੋ ਕਟਾਰੀਆ 1 ਮਈ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੇ। 2 ਮਈ ਨੂੰ ਚੌਧਰੀ ਧਰਮਬੀਰ ਭਿਵਾਨੀ ਮਹਿੰਦਰਗੜ੍ਹ ਲੋਕ ਸਭਾ ਸੀਟ ਤੋਂ, ਰਣਜੀਤ ਚੌਟਾਲਾ ਹਿਸਾਰ ਤੋਂ ਅਤੇ ਨਵੀਨ ਜਿੰਦਲ ਕੁਰੂਕਸ਼ੇਤਰ ਤੋਂ ਨਾਮਜ਼ਦਗੀ ਦਾਖਲ ਕਰਨਗੇ। ਅਸ਼ੋਕ ਤੰਵਰ 4 ਮਈ ਨੂੰ ਸਿਰਸਾ ਅਤੇ ਕ੍ਰਿਸ਼ਨਪਾਲ ਗੁਰਜਰ 6 ਮਈ ਨੂੰ ਨਾਮਜ਼ਦਗੀ ਦਾਖਲ ਕਰਨਗੇ। 6 ਮਈ ਨੂੰ ਸਾਬਕਾ ਸੀ.ਐੱਮ. ਮਨੋਹਰ ਲਾਲ ਅਤੇ ਸੀ.ਐੱਮ. ਨਾਇਬ ਸਿੰਘ ਸੈਣੀ ਆਪਣੇ ਚੋਣ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਕਾਂਗਰਸ ਨੇ ਅਜੇ ਤੱਕ ਉਮੀਦਵਾਰਾਂ ਦੀ ਨਾਮਜ਼ਦਗੀ ਦੀ ਕੋਈ ਤਰੀਕ ਤੈਅ ਨਹੀਂ ਕੀਤੀ ਹੈ।