ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਦੀ ਮਿਲੀ ਸਜ਼ਾ, ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨੂੰ 10 ਸਾਲ ਦੀ ਜੇਲ੍ਹ

Saturday, Mar 04, 2023 - 02:28 AM (IST)

ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਦੀ ਮਿਲੀ ਸਜ਼ਾ, ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨੂੰ 10 ਸਾਲ ਦੀ ਜੇਲ੍ਹ

ਇੰਟਰਨੈਸ਼ਨਲ ਡੈਸਕ : ਬੇਲਾਰੂਸ ਦੀ ਇਕ ਅਦਾਲਤ ਨੇ ਸ਼ੁੱਕਰਵਾਰ (3 ਮਾਰਚ) ਨੂੰ 2022 ਦੇ ਨੋਬਲ ਪੁਰਸਕਾਰ ਜੇਤੂ ਐਲੇਸ ਬਾਲੀਆਟਸਕੀ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੇ ਅਧਿਕਾਰ ਸਮੂਹ ਵਿਆਸਨਾ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਵਿਆਸਨਾ ਮਨੁੱਖੀ ਅਧਿਕਾਰ ਕੇਂਦਰ ਦੇ ਸੰਸਥਾਪਕ ਐਲੇਸ (60) ਤੇ ਇਸ ਦੇ 3 ਹੋਰ ਲੋਕਤੰਤਰ ਪੱਖੀ ਮੈਂਬਰਾਂ ਨੂੰ ਦੇਸ਼ 'ਚ ਵਿਰੋਧ ਪ੍ਰਦਰਸ਼ਨਾਂ ਨੂੰ ਵਿੱਤੀ ਸਹਾਇਤਾ ਲਈ ਦੋਸ਼ੀ ਠਹਿਰਾਇਆ ਗਿਆ ਹੈ। ਬਾਲੀਆਟਸਕੀ ਬੇਲਾਰੂਸ ਤੋਂ ਇਕ ਮਨੁੱਖੀ ਅਧਿਕਾਰ ਕਾਰਕੁਨ ਹੈ। ਉਹ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਲੜਦੇ ਰਹੇ ਹਨ।

ਇਹ ਵੀ ਪੜ੍ਹੋ : NIA ਵੱਲੋਂ ਪੁੱਛਗਿੱਛ ਮਗਰੋਂ ਗਾਇਕ ਮਨਕੀਰਤ ਔਲਖ ਦਾ ਬਿਆਨ ਆਇਆ ਸਾਹਮਣੇ

ਪਿਛਲੇ ਸਾਲ ਅਕਤੂਬਰ ਵਿੱਚ ਬਲੀਆਟਸਕੀ ਨੂੰ 2022 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸੇਂਕੋ ਦੀ ਸਰਕਾਰ ਉਸ ਨੂੰ ਜ਼ਬਰਦਸਤੀ ਚੁੱਪ ਕਰਾਉਣਾ ਚਾਹੁੰਦੀ ਹੈ। ਨੋਬੇਲ ਪੁਰਸਕਾਰ ਜੇਤੂ ਐਲੇਸ ਬਾਲੀਆਟਸਕੀ ਤੋਂ ਇਲਾਵਾ ਸਜ਼ਾ ਸੁਣਾਏ ਗਏ ਵਿਅਕਤੀਆਂ 'ਚ ਵਿਆਸਨਾ ਮਨੁੱਖੀ ਅਧਿਕਾਰਾਂ ਦੇ ਡਿਪਟੀ ਚੇਅਰਮੈਨ ਵੈਲੇਂਟਸਿਨ ਸਟੀਫਾਨੋਵਿਚ, ਉਲਾਦਜ਼ਿਮੀਰ ਲੈਬਕੋਵਿਚ ਅਤੇ ਦਮਿਤਰੀ ਸਲਾਉਉ ਦੇ ਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਆਟੋ ਰਿਕਸ਼ਾ 'ਚ ਦਿਸੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਮਸਾਲਾ ਚਾਹ ਦਾ ਉਠਾਇਆ ਲੁਤਫ਼

PunjabKesari

ਪਹਿਲਾਂ ਵੀ ਗ੍ਰਿਫ਼ਤਾਰ ਹੋਏ ਸਨ ਐਲੇਸ

2020 ਦੀਆਂ ਚੋਣਾਂ ਨੂੰ ਲੈ ਕੇ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਐਲੇਸ ਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸੇਂਕੋ ਨੂੰ ਇਸ ਚੋਣ ਵਿੱਚ ਨਵਾਂ ਕਾਰਜਕਾਲ ਮਿਲਿਆ ਸੀ। 1994 ਤੋਂ ਬੇਲਾਰੂਸ 'ਤੇ ਰਾਜ ਕਰ ਰਹੇ ਲੁਕਾਸੈਂਕੋ ਨੇ ਦੇਸ਼ ਦੇ ਇਤਿਹਾਸ ਦੇ ਸਭ ਤੋਂ ਵੱਡੇ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਸਖ਼ਤ ਕਾਰਵਾਈ ਕੀਤੀ ਸੀ। ਇਸ ਦੌਰਾਨ 35 ਹਜ਼ਾਰ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਇੰਡੋਨੇਸ਼ੀਆ ਦੇ ਤੇਲ ਡਿਪੂ 'ਚ ਲੱਗੀ ਭਿਆਨਕ ਅੱਗ, 14 ਲੋਕਾਂ ਦੀ ਮੌਤ, ਕਈ ਝੁਲਸੇ

2011 'ਚ ਵੀ ਐਲੇਸ ਬਲੀਆਟਸਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਦੋਂ ਵੀ ਉਨ੍ਹਾਂ 'ਤੇ ਟੈਕਸ ਚੋਰੀ ਦੇ ਦੋਸ਼ ਲੱਗੇ ਸਨ। 24 ਅਕਤੂਬਰ 2011 ਨੂੰ ਉਸ ਨੂੰ ਸਾਢੇ 4 ਸਾਲ ਦੀ ਕੈਦ ਅਤੇ ਜਾਇਦਾਦ ਜ਼ਬਤ ਕਰਨ ਦੀ ਸਜ਼ਾ ਸੁਣਾਈ ਗਈ ਸੀ। ਉਸ 'ਤੇ ਪੋਲੈਂਡ ਅਤੇ ਲਿਥੁਆਨੀਆ 'ਚ ਵਿੱਤੀ ਸੌਦਿਆਂ ਦੇ ਆਧਾਰ 'ਤੇ ਦੋਸ਼ ਲਗਾਇਆ ਗਿਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News