ਚੀਨ ਨਾਲ ਵਪਾਰਕ ਸਮਝੌਤੇ ਨੂੰ ਲੈ ਕੇ ਕੋਈ ਕਾਹਲੀ ਨਹੀਂ : ਟਰੰਪ

Thursday, Mar 14, 2019 - 08:52 PM (IST)

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਚੀਨ ਨਾਲ ਵਪਾਰਕ ਸਮਝੌਤੇ ਨੂੰ ਲੈ ਕੇ ਕੋਈ ਕਾਹਲੀ ਨਹੀਂ ਹੈ। ਟਰੰਪ ਨੇ ਇਹ ਬਿਆਨ ਅਜਿਹੇ ਸਮੇਂ 'ਚ ਦਿੱਤਾ ਹੈ, ਜਦੋਂ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਤਣਾਅ ਨੂੰ ਹੱਲ ਕਰਨ ਨੂੰ ਲੈ ਕੇ ਸਾਲ ਦਸੰਬਰ ਤੋਂ ਇਸ ਬਾਰੇ 'ਚ ਗੱਲਬਾਤ ਕਰ ਰਹੇ ਹਨ। ਇਸ ਵਿਚਾਲੇ ਇਹ ਵੀ ਖਬਰ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਮਹੀਨੇ ਫਲੋਰੀਡਾ 'ਚ ਟਰੰਪ ਦੇ ਮਾਰ-ਏ-ਲਾਗੋ ਰਿਜ਼ਾਰਟ 'ਚ ਹੋਣ ਵਾਲੀ ਸੰਭਾਵਿਤ ਮੁਲਾਕਾਤ ਦੀ ਤਰੀਕ ਨੂੰ ਅੱਗੇ ਵਧਾ ਦਿੱਤਾ ਹੈ।
ਟਰੰਪ ਨੇ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਮੈਨੂੰ ਲੱਗਦਾ ਹੈ ਕਿ ਚੀਜ਼ਾਂ ਸਹੀ ਦਿਸ਼ਾ 'ਚ ਅੱਗੇ ਵੱਧ ਰਹੀਆਂ ਹਨ। ਅਸੀਂ ਦੇਖਾਂਗੇ ਕਿ ਇਹ ਕਦੋਂ ਪੂਰੀਆਂ ਹੋਣਗੀਆਂ। ਮੈਨੂੰ ਕੋਈ ਕਾਹਲੀ ਨਹੀਂ ਹੈ। ਮੈਂ ਸਿਰਫ ਇਹ ਚਾਹੁੰਦਾ ਹਾਂ ਕਿ ਸਮਝੌਤਾ ਸਹੀ ਹੋਵੇ, ਜੋ ਕਿ ਸਭ ਤੋਂ ਮਹੱਤਵਪੂਰਣ ਹੈ। ਕਿਸੇ ਨੇ ਆਖਿਆ ਕਿ ਮੈਂ ਕਾਹਲੀ 'ਚ ਹਾਂ। ਨਹੀਂ, ਮੈਨੂੰ ਬਿਲਕੁਲ ਕੋਈ ਕਾਹਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜੇ ਸਾਨੂੰ ਸ਼ੁਲਕ ਤੋਂ ਅਰਬਾਂ-ਖਰਬਾਂ ਡਾਲਰ ਮਿਲ ਰਹੇ ਹਨ। ਇਹੀ ਕਾਰਨ ਹੈ ਕਿ ਮੈਨੂੰ ਕੋਈ ਜਲਦੀ ਨਹੀਂ ਹੈ। ਸਾਡੇ ਲਈ ਇਹ ਸੌਦਾ ਸਹੀ ਅਤੇ ਵਧੀਆ ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੋਇਆ ਤਾਂ ਅਸੀਂ ਕੋਈ ਸਮਝੌਤਾ ਨਹੀਂ ਕਰਨ ਜਾ ਰਹੇ। ਹਾਲਾਂਕਿ ਮੈਂ ਆਖਣਾ ਚਾਹੁੰਦਾ ਹਾਂ ਕਿ ਇਹ ਸਹੀ ਦਿਸ਼ਾ 'ਚ ਅੱਗੇ ਵਧ ਰਿਹਾ ਹੈ।
ਇਕ ਸਵਾਲ ਦੇ ਜਵਾਬ 'ਚ ਟਰੰਪ ਨੇ ਕਿਹਾ ਕਿ ਸ਼ੀ ਅਜਿਹਾ ਬਿਲਕੁਲ ਨਹੀਂ ਚਾਹੁੰਣਗੇ, ਜਿਵੇਂ ਪਿਛਲੇ ਮਹੀਨੇ ਹਨੋਈ 'ਚ ਹੋਇਆ। ਜਦੋਂ ਉੱਤਰੀ ਕੋਰੀਆ ਨੂੰ ਪੇਸ਼ ਕੀਤਾ ਗਿਆ ਸਮਝੌਤਾ ਅਮਰੀਕਾ ਦੇ ਹਿੱਤ 'ਚ ਨਾ ਹੋਣ 'ਤੇ ਟਰੰਪ ਨੇ ਸੰਮੇਲਨ ਨੂੰ ਖੁਦ ਨੂੰ ਬਾਹਰ ਕਰ ਲਿਆ ਸੀ। ਸ਼ੀ ਦੀ ਪ੍ਰਸਤਾਵਿਤ ਯਾਤਰਾ ਦੇ ਰੱਦ ਹੋਣ ਦੇ ਬਾਰੇ 'ਚ ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਸ਼ੀ ਨੂੰ ਇਹ ਪਤਾ ਹੈ ਕਿ ਮੈਂ ਅਜਿਹਾ ਆਦਮੀ ਹਾਂ ਜੋ ਸਮਝੌਤਾ ਨਾ ਹੋਣ 'ਤੇ ਸੰਮੇਲਨ ਛੱਡ ਦੇਣਾ ਪਸੰਦ ਕਰਦਾ ਹਾਂ।


Khushdeep Jassi

Content Editor

Related News