ਅਜਬ-ਗਜ਼ਬ : ਨੀਦਰਲੈਂਡ ਦੇ ਇਸ ਖੂਬਸੂਰਤ ਪਿੰਡ ’ਚ ਨਹੀਂ ਹਨ ਸੜਕਾਂ, ਨਾ ਹੀ ਲੋਕ ਰੱਖਦੇ ਹਨ ਬਾਈਕ ਤੇ ਕਾਰ

Friday, May 26, 2023 - 01:54 AM (IST)

ਅਜਬ-ਗਜ਼ਬ : ਨੀਦਰਲੈਂਡ ਦੇ ਇਸ ਖੂਬਸੂਰਤ ਪਿੰਡ ’ਚ ਨਹੀਂ ਹਨ ਸੜਕਾਂ, ਨਾ ਹੀ ਲੋਕ ਰੱਖਦੇ ਹਨ ਬਾਈਕ ਤੇ ਕਾਰ

ਐਮਸਟਰਡਮ (ਇੰਟ.) : ਸੜਕ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਯੂਰਪੀ ਦੇਸ਼ ਨੀਦਰਲੈਂਡ ਵਿੱਚ ਇਕ ਅਜਿਹਾ ਪਿੰਡ ਹੈ, ਜਿੱਥੇ ਸੜਕਾਂ ਨਹੀਂ ਹਨ। ਇਸ ਪਿੰਡ ਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਪਿੰਡ ਮੰਨਿਆ ਜਾਂਦਾ ਹੈ। ‘ਗਿਥਾਰਨ’ ਨਾਂ ਦੇ ਇਕ ਪਿੰਡ ਵਿੱਚ ਹਰ ਸਾਲ ਲੱਖਾਂ ਸੈਲਾਨੀ ਆਉਂਦੇ ਹਨ। ਇਸ ਪਿੰਡ ਨੂੰ 'ਦੱਖਣ ਦਾ ਵੇਨਿਸ' ਵੀ ਕਿਹਾ ਜਾਂਦਾ ਹੈ। ਇਸ ਪਿੰਡ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਪੂਰਾ ਪਿੰਡ ਨਹਿਰਾਂ ਨਾਲ ਘਿਰਿਆ ਹੋਇਆ ਹੈ। ਇਸ ਪਿੰਡ 'ਚ ਤੁਹਾਨੂੰ ਇਕ ਵੀ ਕਾਰ ਜਾਂ ਬਾਈਕ ਦੇਖਣ ਨੂੰ ਨਹੀਂ ਮਿਲੇਗੀ ਕਿਉਂਕਿ ਇਸ ਪਿੰਡ ਵਿੱਚ ਇਕ ਵੀ ਸੜਕ ਨਹੀਂ ਹੈ।

ਇਹ ਵੀ ਪੜ੍ਹੋ : ਬ੍ਰਿਟੇਨ : PM ਰਿਸ਼ੀ ਸੁਨਕ ਦੀ ਰਿਹਾਇਸ਼ ਡਾਊਨਿੰਗ ਸਟ੍ਰੀਟ ਦੇ ਗੇਟ ਨਾਲ ਟਕਰਾਈ ਕਾਰ, ਇਕ ਗ੍ਰਿਫ਼ਤਾਰ

PunjabKesari

ਇਸ ਪਿੰਡ 'ਚ ਬਾਈਕ ਜਾਂ ਗੱਡੀਆਂ ਨਾ ਹੋਣ ਕਾਰਨ ਇੱਥੋਂ ਦੇ ਲੋਕ ਕਿਸ਼ਤੀ ਰਾਹੀਂ ਸਫਰ ਕਰਦੇ ਹਨ ਕਿਉਂਕਿ ਪੂਰੇ ਪਿੰਡ ਵਿੱਚ ਗਲੀਆਂ ਦੀ ਥਾਂ ਨਹਿਰਾਂ ਵਗਦੀਆਂ ਹਨ। ਇਨ੍ਹਾਂ ਨਹਿਰਾਂ 'ਚ ਇਲੈਕਟ੍ਰਿਕ ਮੋਟਰ ਨਾਲ ਕਿਸ਼ਤੀਆਂ ਚੱਲਦੀਆਂ ਹਨ ਅਤੇ ਘੱਟ ਰੌਲ਼ਾ ਹੋਣ ਕਾਰਨ ਲੋਕਾਂ ਨੂੰ ਸ਼ਿਕਾਇਤ ਨਹੀਂ ਰਹਿੰਦੀ। ਨਹਿਰਾਂ ਦੇ ਇਕ ਕਿਨਾਰੇ ਤੋਂ ਦੂਸਰੇ ਕਿਨਾਰੇ ’ਤੇ ਜਾਣ ਲਈ ਨਹਿਰ ਦੇ ਉੱਪਰ ਲੱਕੜ ਦੇ ਪੁਲ ਬਣਾਏ ਗਏ ਹਨ। ਇੱਥੋਂ ਦੀ ਕੁਦਰਤੀ ਸੁੰਦਰਤਾ ਅਤੇ ਸ਼ਾਂਤੀ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾ ਦਿੰਦੀ ਹੈ। ਸੈਲਾਨੀ ਇਸ ਨੂੰ 'ਵੇਨਿਸ ਆਫ਼ ਦਿ ਦੱਖਣ' ਜਾਂ 'ਨੀਦਰਲੈਂਡ ਦਾ ਵੇਨਿਸ' ਵਜੋਂ ਵੀ ਜਾਣਦੇ ਹਨ।

ਇਹ ਵੀ ਪੜ੍ਹੋ : ਵ੍ਹਾਈਟ ਹਾਊਸ 'ਚ ਟਰੱਕ ਵਾੜਨ ਦੀ ਕੀਤੀ ਸੀ ਕੋਸ਼ਿਸ਼, ਭਾਰਤੀ ਮੂਲ ਦਾ ਦੋਸ਼ੀ ਅਗਲੇ ਹਫ਼ਤੇ ਤੱਕ ਹਿਰਾਸਤ 'ਚ

PunjabKesari

ਸੈਲਾਨੀਆਂ ਨੂੰ ਆਪਣੀਆਂ ਕਾਰਾਂ ਪਿੰਡ ਦੇ ਬਾਹਰਵਾਰ ਹੀ ਪਾਰਕ ਕਰਨੀਆਂ ਪੈਂਦੀਆਂ ਹਨ। ਐਮਸਟਰਡਮ ਸ਼ਹਿਰ ਤੋਂ ਲਗਭਗ ਅੱਧੇ ਘੰਟੇ ਦੀ ਡਰਾਈਵਿੰਗ ਤੋਂ ਬਾਅਦ ਪਿੰਡ ਪਹੁੰਚਿਆ ਜਾ ਸਕਦਾ ਹੈ। ਪਿੰਡ ਦੇ ਅੰਦਰ ਪੈਦਲ ਘੁੰਮਿਆ ਜਾ ਸਕਦਾ ਹੈ। ਤੁਸੀਂ ਕਿਰਾਏ ਦੀ ਡੌਂਗੀ ਜਾਂ ਸਾਈਕਲ ਰਾਹੀਂ ਵੀ ਸਫ਼ਰ ਕਰ ਸਕਦੇ ਹੋ। ਇੱਥੇ ਟਰਾਂਸਪੋਰਟ ਦੀ ਸਭ ਤੋਂ ਮਸ਼ਹੂਰ ਸ਼ੈਲੀ ਪੁੰਟਰ ਹੈ, ਜੋ ਤੁਹਾਨੂੰ ਰੋਮਾਂਚ ਦਾ ਅਨੁਭਵ ਕਰਾਏਗੀ।

ਇਹ ਵੀ ਪੜ੍ਹੋ : ਇਟਲੀ : ਹੜ੍ਹਾਂ ਦੌਰਾਨ ਜਾਨਾਂ ਗੁਆਉਣ ਵਾਲੇ ਲੋਕਾਂ ਦੀ ਯਾਦ 'ਚ 24 ਮਈ ਨੂੰ ਸਰਕਾਰ ਨੇ ਐਲਾਨਿਆ ਰਾਸ਼ਟਰੀ ਸੋਗ ਦਿਨ

PunjabKesari

ਗਿਥਾਰਨ ਪਿੰਡ ਵਿਅਰਬਿਨਬੇਨ-ਵੀਡੇਨ ਨੈਸ਼ਨਲ ਪਾਰਕ ਦੇ ਮੱਧ ਵਿੱਚ ਸਥਿਤ ਹੈ। ਸਭ ਤੋਂ ਪਹਿਲਾਂ ਇੱਥੇ ਫਰਾਂਸਿਸਕਨ ਭਿਕਸ਼ੂ ਵਸੇ ਸਨ। ਫ੍ਰਾਂਸਿਸਕਨ ਭਿਕਸ਼ੂ ਇੱਥੇ 13ਵੀਂ ਸਦੀ ਵਿੱਚ ਆਏ ਸਨ ਤੇ ਇਨ੍ਹਾਂ ਨੇ ਹੀ ਆਵਾਜਾਈ ਲਈ ਨਹਿਰਾਂ ਪੁੱਟੀਆਂ ਸਨ। ਦੱਸਿਆ ਜਾਂਦਾ ਹੈ ਕਿ ਸਾਲ 1170 'ਚ ਭਿਆਨਕ ਹੜ੍ਹ ਆਇਆ ਸੀ, ਜਿਸ ਕਾਰਨ ਇੱਥੇ ਇੰਨਾ ਪਾਣੀ ਆ ਗਿਆ। ਉਸ ਤੋਂ ਬਾਅਦ ਸਾਲ 1230 'ਚ ਇਸ ਪਿੰਡ ਦੀ ਸਥਾਪਨਾ ਹੋਈ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਅਣਐਲਾਨਿਆ ਮਾਰਸ਼ਲ ਲਾਅ! ਇਮਰਾਨ ਤੇ ਬੁਸ਼ਰਾ ਬੀਬੀ ਦੇ ਦੇਸ਼ ਛੱਡਣ ’ਤੇ ਰੋਕ

PunjabKesari

ਸੜਕਾਂ ਨਾ ਹੋਣ ਕਾਰਨ ਇੱਥੋਂ ਦੇ ਲੋਕ ਕਾਰ ਜਾਂ ਮੋਟਰਸਾਈਕਲ ਦੀ ਵਰਤੋਂ ਨਹੀਂ ਕਰਦੇ, ਇਸ ਲਈ ਇੱਥੇ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਹੈ। ਇਸ ਪਿੰਡ ਵਿੱਚ ਕਰੀਬ 3000 ਲੋਕ ਰਹਿੰਦੇ ਹਨ। ਇੱਥੇ ਅਜੇ ਵੀ ਕੋਈ ਸੜਕ ਨਹੀਂ ਹੈ ਅਤੇ ਦਿਨ ਦਾ ਜ਼ਿਆਦਾਤਰ ਸਮਾਂ ਕਾਫ਼ੀ ਸ਼ਾਂਤੀਪੂਰਨ ਹੁੰਦਾ ਹੈ। ਗਿਥਾਰਨ ਦੇ ਬਹੁਤ ਸਾਰੇ ਵਸਨੀਕ ਨਿੱਜੀ ਟਾਪੂਆਂ 'ਤੇ ਰਹਿੰਦੇ ਹਨ ਤੇ ਨਹਿਰਾਂ ਰਾਹੀਂ ਆਵਾਜਾਈ ਲਈ ਸਾਈਲੈਂਟ ਮੋਟਰਾਂ ਵਾਲੀਆਂ ਡੌਂਗੀ ਜਾਂ ਛੋਟੀਆਂ ਕਿਸ਼ਤੀਆਂ ਦੀ ਵਰਤੋਂ ਕਰਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News