ਨਹੀਂ ਰਿਹਾ ਰਿਕਾਰਡ, 40 ਕਿਲੋ ਉਨ ਦੇਣ ਵਾਲੀ ਭੇਡ ਕ੍ਰਿਸ ਦੀ ਮੌਤ

Sunday, Oct 27, 2019 - 01:20 AM (IST)

ਨਹੀਂ ਰਿਹਾ ਰਿਕਾਰਡ, 40 ਕਿਲੋ ਉਨ ਦੇਣ ਵਾਲੀ ਭੇਡ ਕ੍ਰਿਸ ਦੀ ਮੌਤ

ਮੈਲਬੋਰਨ – ਆਸਟਰੇਲੀਆ ਦੀ ਮਸ਼ਹੂਰ ਭੇਡ ਕ੍ਰਿਸ ਦੀ ਮੌਤ ਹੋ ਗਈ ਹੈ। 2015 ’ਚ ਸਭ ਤੋਂ ਜ਼ਿਆਦਾ ਉਨ ਕੱਢਣ ਦਾ ਰਿਕਾਰਡ ਕ੍ਰਿਸ ਨੇ ਬਣਾਇਆ ਸੀ। ਕ੍ਰਿਸ ਦੇ ਸਰੀਰ ਦੇ ਵਾਲਾਂ ਤੋਂ 40.1 ਕਿਲੋ ਉਨ ਕੱਢਿਆ ਗਿਆ ਸੀ। ਜ਼ਿਆਦਾ ਭਾਰ ਕਾਰਨ ਕ੍ਰਿਸ ਦੇ ਜੀਵਨ ਨੂੰ ਖਤਰਾ ਪੈਦਾ ਹੋ ਗਿਆ ਸੀ ਅਤੇ ਜਦ ਉਸ ਦੇ ਵਾਲਾਂ ਦੀ ਕਟਾਈ ਕੀਤੀ ਗਈ ਤਾਂ ਉਸ ਤੋਂ ਕੱਢੀ ਗਈ ਉਨ ਨੇ ਵਿਸ਼ਵ ਰਿਕਾਰਡ ਬਣਾਇਆ ਸੀ।ਸੋਸ਼ਲ ਮੀਡੀਆ ’ਤੇ ਕ੍ਰਿਸ ਇਸ ਘਟਨਾ ਤੋਂ ਬਾਅਦ ਕਾਫੀ ਮਸ਼ਹੂਰ ਹੋ ਗਈ। ਕ੍ਰਿਸ ਦੀ ਦੇਖਭਾਲ ਕਰਨ ਵਾਲੀ ਸੰਸਥਾ ਸਾਊਥ ਵੇਲਸ ਨੇ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਿਆਦਾ ਉਮਰ ਹੋਣ ਦੇ ਕਾਰਨ ਕ੍ਰਿਸ ਦੀ ਮੌਤ ਹੋ ਗਈ ਹੈ। ਲਿਟਿਲ ਓਕ ਸੈਂਚੁਰੀ ਵਲੋਂ ਜਾਰੀ ਕੀਤੇ ਬਿਆਨ ’ਚ ਕਿਹਾ ਗਿਆ ਕਿ ਪਿਆਰੀ, ਬੁੱਧੀਮਾਨ ਇਸ ਆਤਮਾ ਦੀ ਵਿਦਾਈ ਨਾਲ ਅਸੀ ਸਾਰੇ ਬਹੁਤ ਦੁਖੀ ਹਾਂ। ਮਰੀਨੋ ਪ੍ਰਜਾਤੀ ਦੀ ਭੇਡਾਂ ਦੀ ਉਮਰ ਆਮ ਤੌਰ ’ਤੇ 10 ਸਾਲ ਦੀ ਹੁੰਦੀ ਹੈ ਅਤੇ ਕ੍ਰਿਸ ਦੀ ਉਮਰ ਵੀ 10 ਸਾਲ ਦੇ ਕਰੀਬ ਸੀ।

PunjabKesari


author

Khushdeep Jassi

Content Editor

Related News