ਅਫਗਾਨਿਸਤਾਨ ’ਚ ਅਮਰੀਕਾ ਨੇ ਜੋ ਕੰਮ ਕੀਤਾ, ਉਹ ਦੁਨੀਆ ਦੀ ਕਿਸੇ ਵੀ ਫੌਜ ਕੋਲੋਂ ਨਹੀਂ ਸੀ ਹੋਣਾ
Wednesday, Sep 01, 2021 - 03:11 AM (IST)
ਵਾਸ਼ਿੰਗਟਨ - ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਅਫਗਾਨਿਸਤਾਨ ਤੋਂ ਅਮਰੀਕੀ ਬਲਾਂ ਦੀ ਪੂਰਨ ਵਾਪਸੀ ਤੋਂ ਬਾਅਦ ਕਿਹਾ ਕਿ ਅਮਰੀਕਾ, ਉਸਦੇ ਸਹਿਯੋਗੀਆਂ ਅਤੇ ਸਾਂਝੇਦਾਰਾਂ ਨੇ ਉਥੇ ਇੰਨੇ ਘੱਟ ਸਮੇਂ ਵਿਚ ਜੋ ਕੰਮ ਕੀਤਾ ਉਹ ਦੁਨੀਆ ਦੀ ਕਿਸੇ ਵੀ ਫੌਜ ਕੋਲੋਂ ਨਹੀਂ ਹੋਣਾ ਸੀ।
ਇਹ ਵੀ ਪੜ੍ਹੋ - ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੇ ਜਾਂਦੇ ਹੀ ਭਾਰਤ ਨੇ ਤਾਲਿਬਾਨ ਨਾਲ ਸ਼ੁਰੂ ਕੀਤੀ ਗੱਲਬਾਤ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ 31 ਅਗਸਤ ਤੱਕ ਅਫਗਾਨਿਸਤਾਨ ਤੋਂ ਆਪਣੇ ਸਾਰੇ ਫੌਜੀਆਂ ਦੀ ਵਾਪਸੀ ਦੀ ਸਮਾਂ-ਸੀਮਾ ਤੈਅ ਕੀਤੀ ਸੀ ਪਰ ਤਾਲਿਬਾਨ ਨੇ ਇਸ ਤੋਂ ਕਰੀਬ ਦੋ ਹਫ਼ਤੇ ਪਹਿਲਾਂ ਹੀ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਅਤੇ ਇਸ ਨਾਲ ਉੱਥੇ ਹਾਲਾਤ ਕਾਫ਼ੀ ਖ਼ਰਾਬ ਹੋ ਗਏ। ਹਾਲਾਂਕਿ ਇਹ ਮੁਹਿੰਮ ਸੋਮਵਾਰ ਦੇਰ ਰਾਤ ਸੰਪੰਨ ਹੋ ਗਈ।
ਇਹ ਵੀ ਪੜ੍ਹੋ - ਤਾਲਿਬਾਨ ਲੜਾਕਿਆਂ ਦੀ ਹੈਵਾਨੀਅਤ, ਲਾਸ਼ ਨੂੰ ਲਟਕਾ ਕੇ ਉਡਾਇਆ ਅਮਰੀਕੀ ਹੈਲੀਕਾਪਟਰ
ਮੁਹਿੰਮ ਸੰਪੰਨ ਹੋਣ ਤੋਂ ਬਾਅਦ ਆਸਟਿਨ ਨੇ ਇਕ ਬਿਆਨ ਵਿਚ ਕਿਹਾ ਕਿ ਇੰਨੇ ਘੱਟ ਸਮੇਂ ਵਿੱਚ ਅਸੀਂ ਅਤੇ ਸਾਡੇ ਸਾਥੀਆਂ ਨੇ ਜੋ ਕੀਤਾ ਉਹ ਦੁਨੀਆ ਦੀ ਕੋਈ ਵੀ ਫੌਜ ਨਹੀਂ ਕਰ ਸਕਦੀ ਸੀ। ਇਹ ਨਾ ਸਿਰਫ ਸਾਡੇ ਬਲਾਂ ਦੀਂ ਸਮਰੱਥਾਵਾਂ ਅਤੇ ਹਿੰਮਤ ਨੂੰ ਸਗੋਂ ਸਾਡੇ ਸਬੰਧਾਂ ਅਤੇ ਸਾਡੇ ਸਹਿਯੋਗੀਆਂ ਅਤੇ ਭਾਗੀਦਾਰਾਂ ਦੀਆਂ ਸਮਰੱਥਾਵਾਂ ਨੂੰ ਵੀ ਦਰਸ਼ਾਉਂਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।