ਗਾਜ਼ਾ ’ਚ ਜੰਗ ਦੇ 100 ਦਿਨ ਪੂਰੇ, PM ਬੋਲੇ- ਹਮਾਸ ਨੂੰ ਕੁਚਲਣ ਤੱਕ ਇਜ਼ਰਾਈਲ ਨਹੀਂ ਰੁਕੇਗਾ

Monday, Jan 15, 2024 - 02:26 PM (IST)

ਤੇਲ ਅਵੀਵ (ਯੂ. ਐੱਨ. ਆਈ.)- ਗਾਜ਼ਾ ’ਚ ਜੰਗ ਦੇ 100 ਦਿਨ ਪੂਰੇ ਹੋਣ 'ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਹਮਾਸ ’ਤੇ ਜਿੱਤ ਮਿਲਣ ਤੱਕ ਜੰਗ ਜਾਰੀ ਰੱਖੇਗਾ ਅਤੇ ਕੌਮਾਂਤਰੀ ਨਿਆਂ ਅਦਾਲਤ (ਆਈ.ਸੀ ਜੇ) ਸਮੇਤ ਉਸ ਨੂੰ ਕੋਈ ਨਹੀਂ ਰੋਕ ਸਕਦਾ। ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ਨੇ ਦੱਖਣੀ ਅਫ਼ਰੀਕਾ ਦੇ ਇਨ੍ਹਾਂ ਦੋਸ਼ਾਂ ’ਤੇ 2 ਦਿਨ ਸੁਣਵਾਈ ਕੀਤੀ ਕਿ ਇਜ਼ਰਾਈਲ ਫਿਲਸਤੀਨੀਆਂ ਦਾ ਕਤਲੇਆਮ ਕਰ ਰਿਹਾ ਹੈ। ਇਜ਼ਰਾਈਲ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ।

ਇਹ ਵੀ ਪੜ੍ਹੋ: ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਇਮੀਗ੍ਰੇਸ਼ਨ ਮੰਤਰੀ ਨੇ ਦਿੱਤੇ ਵੱਡੇ ਸੰਕੇਤ

ਨੇਤਨਯਾਹੂ ਨੇ ਆਈ. ਸੀ. ਜੇ. ਦੀ ਸੁਣਵਾਈ ਤੋਂ ਬਾਅਦ ਇਹ ਬਿਆਨ ਦਿੱਤਾ। ਦੱਖਣੀ ਅਫਰੀਕਾ ਨੇ ਅਦਾਲਤ ਨੂੰ ਇਜ਼ਰਾਈਲ ਨੂੰ ਇਹ ਹੁਕਮ ਦੇਣ ਦੀ ਬੇਨਤੀ ਕੀਤੀ ਕਿ ਉਹ ਆਪਣੇ ਜ਼ਮੀਨੀ ਅਤੇ ਹਵਾਈ ਹਮਲਿਆਂ ਨੂੰ ਅੰਤ੍ਰਿਮ ਕਦਮ ਦੇ ਤਹਿਤ ਰੋਕੇ। ICJ ਦਾ ਮੁੱਖ ਦਫਤਰ ਹੇਗ ਵਿੱਚ ਹੈ। ਨੇਤਨਯਾਹੂ ਨੇ ਈਰਾਨ ਅਤੇ ਉਸ ਦੇ ਸਹਿਯੋਗੀ ਮਿਲੀਸ਼ੀਆ ਦਾ ਜ਼ਿਕਰ ਕਰਦੇ ਹੋਏ ਇਕ ਟੈਲੀਵਿਜ਼ਨ ਭਾਸ਼ਣ ਵਿਚ ਕਿਹਾ, “ ਸਾਨੂੰ ਕੋਈ ਨਹੀਂ ਰੋਕੇਗਾ, ਨਾ ਹੇਗ , ਨਾ ਕੋਈ ਹੋਰ।” ਉਨ੍ਹਾਂ ਕਿਹਾ ਕਿ ਅਫਰੀਕਾ ਕਹਿੰਦਾ ਹੈ ਕਿ ਇਜ਼ਰਾਈਲ ਗਾਜ਼ਾ ਪੱਟੀ ਵਿਚ ਕਤਲੇਆਮ ਕਰ ਰਿਹਾ ਹੈ। ਉਸਨੇ ਦੱਖਣੀ ਅਫ਼ਰੀਕਾ ਨੂੰ ਪੁੱਛਿਆ- ਇਹ ਕਿਸਦਾ ਸਮਰਥਨ ਕਰਦਾ ਹੈ - ਕਾਤਲਾਂ, ਜਬਰ-ਜ਼ਨਾਹੀਆਂ ਅਤੇ ਬੱਚਿਆਂ ਨੂੰ ਸਾੜਨ ਵਾਲਿਆਂ ਦਾ? ਉਨ੍ਹਾਂ ਕਿਹਾ ਕਿ ਇਜ਼ਰਾਈਲੀ ਆਈ. ਡੀ. ਐਫ. ਅਤੇ ਸੁਰੱਖਿਆ ਬਲ ਇਕ ਨੈਤਿਕ ਅਤੇ ਨਿਆਂਪੂਰਨ ਜੰਗ ਲੜ ਰਹੇ ਹਨ ਇਸ ਲਈ ਦੱਖਣੀ ਅਫਰੀਕਾ ਵਰਗੇ ਦੇਸ਼ਾਂ ਵੱਲੋਂ ਅੰਤਰਰਾਸ਼ਟਰੀ ਨਿੰਦਾ ਮੁਹਿੰਮਾਂ ਦਾ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਕਿਹਾ , ‘‘ਅਸੀਂ ਜਿੱਤ ਦੇ ਰਾਹ ’ਤੇ ਹਾਂ ਅਤੇ ਅਸੀਂ ਉਦੋਂ ਤੱਕ ਨਹੀਂ ਰੁਕਾਂਗੇ ਜਦੋਂ ਤੱਕ ਅਸੀਂ ਜਿੱਤ ਪ੍ਰਾਪਤ ਨਹੀਂ ਕਰ ਲੈਂਦੇ।’’

ਇਹ ਵੀ ਪੜ੍ਹੋ : ਅਮਰੀਕਾ 'ਚ ਪੈ ਰਹੀ ਹੈ ਹੱਡ ਚੀਰਵੀਂ ਠੰਡ, ਕਈ ਥਾਵਾਂ 'ਤੇ ਤਾਪਮਾਨ ਸਿਫ਼ਰ ਤੋਂ ਹੇਠਾਂ, 4 ਲੋਕਾਂ ਦੀ ਮੌਤ

ਇਜ਼ਰਾਈਲ ਦੀ ਜੰਗੀ ਰਣਨੀਤੀ ਤੀਜੇ ਪੜਾਅ ’ਚ

ਇਜ਼ਰਾਈਲੀ ਰੱਖਿਆ ਬਲ ਹਮਾਸ ਦੇ ਖਿਲਾਫ ਜੰਗ ਦੇ ਦੂਜੇ ਪੜਾਅ ਤੋਂ ਤੀਜੇ ਪੜਾਅ ਵਿੱਚ ਦਾਖਲ ਹੋ ਗਏ ਹਨ। ਦੂਜੇ ਪੜਾਅ ਵਿੱਚ, ਇਜ਼ਰਾਈਲੀ ਫੌਜਾਂ ਨੇ ਗਾਜ਼ਾ ਪੱਟੀ ਵਿਚ ਪੂਰੀ ਤੀਬਰਤਾ ਨਾਲ ਹਰ ਤਰ੍ਹਾਂ ਦੀਆਂ ਜ਼ਮੀਨੀ ਤਾਕਤਾਂ ਵਿਰੁੱਧ ਪੂਰੀ ਤੀਬਰਤਾ ਨਾਲ ਲੜਾਈ ਲੜੀ , ਪਰ ਤੀਜੇ ਪੜਾਅ ਵਿਚ ਗਾਜ਼ਾ ਪੱਟੀ ਦੇ ਦੱਖਣੀ ਹਿੱਸੇ ’ਤੇ ਧਿਆਨ ਕੇਂਦ੍ਰਤ ਕਰਦੇ ਹੋਏ ਵਧੇਰੇ ਨਿਸ਼ਾਨਾ ਅਾਪ੍ਰੇਸ਼ਨ ਚਲਾਇਆ ਜਾਵੇਗਾ। ਅਜਿਹਾ ਕਰਨ ਦਾ ਫੈਸਲਾ ਮੁੱਖ ਤੌਰ ’ਤੇ ਆਈ.ਡੀ.ਐਫ. ਦੇ ਇਸ ਮੁਲਾਂਕਣ ਦੇ ਆਧਾਰ ’ਤੇ ਕਿ ਉੱਤਰੀ ਗਾਜ਼ਾ ਅਤੇ ਹਮਾਸ ਦੇ ਪਹਿਲੇ ਗੜ੍ਹ ਗਾਜ਼ਾ ਸ਼ਹਿਰ ’ਚ ਸੰਗਠਿਤ ਫੌਜੀ ਢਾਂਚੇ ਨੂੰ ਤਬਾਹ ਕਰਨ ’ਚ ਸਫਲਤਾ ਮਿਲੀ ਹੈ ਜਿਸ ਨਾਲ ਖਿੰਡਿਆ-ਪੁੰਡਿਆ ਅੱਤਵਾਦੀ ਸੰਗਠਨ ਹਮਾਸ ਗੁਰੀਲਾ ਜੰਗ ਦੀ ਰਣਨੀਤੀ ਅਪਣਾ ਰਿਹਾ ਹੈ।

ਇਹ ਵੀ ਪੜ੍ਹੋ: ਡੌਂਕੀ ਲਾ UK ਜਾਣਾ ਚਾਹੁੰਦੇ ਸਨ ਪਰ ਕਿਸਮਤ ਨੇ ਨਾ ਦਿੱਤਾ ਸਾਥ, ਸਮੁੰਦਰ ਕੰਢੇ ਰੁੜ ਕੇ ਆਈਆਂ 5 ਪ੍ਰਵਾਸੀਆਂ ਦੀਆਂ ਲਾਸ਼ਾਂ

ਯੂਰਪ ਵਿਚ ਵੀ ਖੂਨ-ਖਰਾਬਾ ਕਰਨ ਦੀ ਹਮਾਸ ਦੀ ਸਾਜ਼ਿਸ਼

ਇਜ਼ਰਾਈਲੀ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਹਮਾਸ ਹੁਣ ਮੱਧ ਪੂਰਬ, ਅਫਰੀਕਾ ਅਤੇ ਯੂਰਪ ਵਿਚ ਅੱਤਵਾਦੀ ਹਮਲੇ ਕਰਨ ਦੀ ਸਾਜ਼ਿਸ਼ ’ਤੇ ਕੰਮ ਕਰ ਰਿਹਾ ਹੈ। ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਲਗਾਤਾਰ ਕੋਸ਼ਿਸ਼ਾਂ ਤੋਂ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ, ਜੋ ਸਾਬਤ ਕਰਦੀ ਹੈ ਕਿ ਹਮਾਸ ਨੇ ਦੁਨੀਆ ਭਰ ਦੇ ਬੇਕਸੂਰ ਲੋਕਾਂ ’ਤੇ ਹਮਲੇ ਕਰਨ ਲਈ ਵਿਦੇਸ਼ਾਂ ’ਚ ਆਪਣੀ ਹਿੰਸਕ ਗਤੀਵਿਧੀ ਦਾ ਵਿਸਤਾਰ ਕੀਤਾ ਹੈ। ਪਿਛਲੇ ਮਹੀਨੇ ਡੈਨਮਾਰਕ ਤੇ ਜਰਮਨ ਅਧਿਕਾਰੀਆਂ ਨੇ ਹਮਾਸ ਵੱਲੋਂ ਯੂਰਪੀਅਨ ਧਰਤੀ ’ਤੇ ਨਾਗਰਿਕਾਂ ’ਤੇ ਹਮਲਾ ਕਰਨ ਲਈ ਕੰਮ ਕਰ ਰਹੇ 7 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ। ਦੱਸਣਯੋਗ ਹੈ ਕਿ ਹਮਾਸ ਅਤੇ ਹੋਰ ਅੱਤਵਾਦੀਆਂ ਨੇ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਲਾ ਕੀਤਾ ਕਰਕੇ ਲਗਭਗ 1,200 ਲੋਕਾਂ ਦਾ ਕਤਲ ਕਰ ਦਿੱਤਾ ਸੀ, ਜਿਨ੍ਹਾਂ ਵਿਚ ਜ਼ਿਆਦਾਤਰ ਆਮ ਨਾਗਰਿਕ ਸਨ। ਇਸ ਤੋਂ ਇਲਾਵਾ 250 ਤੋਂ ਵੱਧ ਲੋਕਾਂ ਨੂੰ ਬੰਧਕ ਬਣਾਇਆ ਗਿਆ ਸੀ। ਉਨ੍ਹਾਂ ਵਿੱਚੋਂ ਕੁਝ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਕੁਝ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਮੰਨਿਆ ਜਾਂਦਾ ਹੈ ਕਿ ਅੱਧੇ ਤੋਂ ਵੱਧ ਅਜੇ ਵੀ ਕੈਦ ਹਨ। ਹਮਾਸ ਦੇ ਇਸ ਹਮਲੇ ਤੋਂ ਬਾਅਦ ਇਜ਼ਰਾਈਲ ਅਤੇ ਹਮਾਸ ਵਿਚਾਲੇ ਭਿਆਨਕ ਜੰਗ ਅਜੇ ਵੀ ਚੱਲ ਰਹੀ ਹੈ।

ਇਹ ਵੀ ਪੜ੍ਹੋ: 13 ਲੋਕਾਂ ਨੂੰ ਲਿਜਾ ਰਹੇ ਹੌਟ ਏਅਰ ਬੈਲੂਨ 'ਚ ਧਮਾਕਾ, 4 ਲੋਕਾਂ ਦੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News