ਪਾਕਿਸਤਾਨ ਨੂੰ ਹੁਣ ਹੋਰ ਮਦਦ ਨਹੀਂ ਦਿੱਤੀ ਜਾਣੀ ਚਾਹੀਦੀ : ਸਾਬਕਾ US NSA
Thursday, Oct 07, 2021 - 01:46 PM (IST)

ਵਾਸ਼ਿੰਗਟਨ (ਪੀ.ਟੀ.ਆਈ.): ਅਮਰੀਕਾ ਦੇ ਇਕ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਨੇ ਕਿਹਾ ਹੈ ਕਿ ਪਾਕਿਸਤਾਨ ਨੇ ਲੰਮੇ ਸਮੇਂ ਤੋਂ "ਦੋਵੇਂ ਹੱਥਾਂ ਵਿਚ ਲੱਡੂ ਚੁੱਕਿਆ ਹੋਇਆ ਹੈ" ਅਤੇ ਸੰਸਦ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਹੁਣ ਇਸਲਾਮਾਬਾਦ ਨੂੰ ਕਿਸੇ ਤਰ੍ਹਾਂ ਦੀ ਕੋਈ ਨਵੀਂ ਸਹਾਇਤਾ ਨਹੀਂ ਦਿੱਤੀ ਜਾਣੀ ਚਾਹੀਦੀ। ਟਰੰਪ ਪ੍ਰਸ਼ਾਸਨ ਦੌਰਾਨ ਐੱਨ.ਐੱਸ.ਏ. ਰਹੇ ਜਨਰਲ (ਰਿਟਾਇਰਡ) ਐੱਚ.ਆਰ. ਮੈਫਮਾਸਟਰ ਨੇ ਅਫਗਾਨਿਸਤਾਨ 'ਤੇ ਕਾਂਗਰਸ ਦੀ ਸ਼ਕਤੀਸ਼ਾਲੀ ਕਮੇਟੀ ਦੇ ਸਾਹਮਣੇ ਬਿਆਨ ਦਿੰਦੇ ਹੋਏ ਕਿਹਾ ਕਿ ਅਮਰੀਕਾ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਅਗਸਤ ਵਿਚ ਕਾਬੁਲ' 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕੀਤੀਆਂ ਗਈਆਂ ਕੁਝ ਟਿੱਪਣੀਆਂ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਸੋਚਣਾ ਵੀ ਇੱਕ ਭਰਮ ਹੈ ਕਿ ਤਾਲਿਬਾਨ ਜਾਂ ਤਾਲਿਬਾਨ ਦੇ ਮਾਧਿਅਮ ਨਾਲ ਮਨੁੱਖੀ ਉਦੇਸ਼ਾਂ ਲਈ ਜਾਣੇ ਜਾਂਦੇ ਕਿਸੇ ਵੀ ਧਨ ਦੀ ਵਰਤੋਂ ਤਾਲਿਬਾਨ ਦੁਆਰਾ ਤੁਰੰਤ ਆਪਣੀ ਸ਼ਕਤੀ ਨੂੰ ਮਜ਼ਬੂਤ ਕਰਨ ਅਤੇ ਪਹਿਲਾਂ ਨਾਲੋਂ ਵੀ ਵੱਡਾ ਖਤਰਾ ਬਣਨ ਲਈ ਤੁਰੰਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ,“ਇਸ ਲਈ ਅਸੀਂ ਅਜਿਹੀ ਸਥਿਤੀ ਵਿੱਚ ਹਾਂ ਜਿੱਥੇ ਅਸੀਂ ਸੱਚਮੁੱਚ ਅਸਾਧਾਰਣ ਦੁਬਿਧਾ ਦਾ ਸਾਹਮਣਾ ਕਰ ਰਹੇ ਹਾਂ ਮਤਲਬ ਸਾਡੇ ਲਈ ਤਾਲਿਬਾਨ ਨੂੰ ਸ਼ਕਤੀ ਦਿੱਤੇ ਬਿਨਾਂ ਮਨੁੱਖਤਾਵਾਦੀ ਸੰਕਟ ਨੂੰ ਘਟਾਉਣਾ ਬਹੁਤ ਮੁਸ਼ਕਲ ਹੋ ਰਿਹਾ ਹੈ।”
ਪੜ੍ਹੋ ਇਹ ਅਹਿਮ ਖਬਰ - ਕੁਰੈਸ਼ੀ ਨੇ ਅਮਰੀਕਾ 'ਚ ਪਾਕਿ ਦੂਤਾਵਾਸ ਨੂੰ ਲਿਖਿਆ ਪੱਤਰ, ਕਿਹਾ- 'ਵ੍ਹਾਈਟ ਹਾਊਸ ਇਸਲਾਮਾਬਾਦ ਪ੍ਰਤੀ ਉਦਾਸੀਨ'
ਮੈਕਮਾਸਟਰ ਨੇ ਕਿਹਾ,“ਮੈਨੂੰ ਨਹੀਂ ਲਗਦਾ ਕਿ ਸਾਨੂੰ ਪਾਕਿਸਤਾਨ ਨੂੰ ਬਿਲਕੁੱਲ ਵੀ ਮਦਦ ਦੇਣੀ ਚਾਹੀਦੀ ਹੈ। ਮੈਨੂੰ ਲਗਦਾ ਹੈ ਕਿ ਪਾਕਿਸਤਾਨ ਨੇ ਬਹੁਤ ਲੰਮੇ ਸਮੇਂ ਤੋਂ ਹਰ ਤਰੀਕੇ ਨਾਲ ਲਾਭ ਲਿਆ ਹੈ। ਮੇਰਾ ਖਿਆਲ ਹੈ ਕਿ ਪਾਕਿਸਤਾਨ ਦਾ ਸਾਹਮਣਾ ਇਹਨਾਂ ਸਾਲਾਂ ਵਿਚ ਉਸ ਦੇ ਵਿਵਹਾਰ ਨਾਲ ਕੀਤਾ ਜਾਣਾ ਚਾਹੀਦਾ ਹੈ ਜੋ ਅਸਲ ਵਿੱਚ ਵੱਡੇ ਪੱਧਰ 'ਤੇ ਇਸ ਤਰ੍ਹਾਂ ਦੇ ਕਦਮ ਨੂੰ ਜਾਇਜ਼ ਠਹਿਰਾਉਂਦੇ ਹਨ। ਟਰੰਪ ਪ੍ਰਸ਼ਾਸਨ ਦੌਰਾਨ ਹੀ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸੁਰੱਖਿਆ ਸਹਾਇਤਾ 'ਤੇ ਰੋਕ ਲਗਾ ਦਿੱਤੀ ਸੀ। ਬਾਈਡੇਨ ਪ੍ਰਸ਼ਾਸਨ ਨੇ ਅਜੇ ਤੱਕ ਸੁਰੱਖਿਆ ਸਹਿਯੋਗ ਨੂੰ ਮੁੜ ਸ਼ੁਰੂ ਨਹੀਂ ਕੀਤਾ ਹੈ।
ਸਾਬਕਾ ਐਨ.ਐਸ.ਏ. ਨੇ ਕਿਹਾ,“ਮੈਨੂੰ ਲਗਦਾ ਹੈ ਕਿ ਸਾਨੂੰ ਇਮਰਾਨ ਖਾਨ ਨੂੰ ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਬਾਰੇ ਆਪਣੀ ਟਿੱਪਣੀ ਲਈ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ ਜਿਸ ਵਿਚ ਉਹਨਾਂ ਨੇ ਕਿਹਾ ਸੀ ਕਿ ਅਫਗਾਨ ਲੋਕਾਂ ਨੂੰ ਆਜ਼ਾਦ ਕਰ ਦਿੱਤਾ ਗਿਆ ਹੈ। ਅਸੀਂ ਕਿਸੇ ਵੀ ਹਾਲਾਤ ਵਿੱਚ ਪਾਕਿਸਤਾਨ ਨੂੰ ਇੱਕ ਪੈਸਾ ਵੀ ਕਿਉਂ ਭੇਜੀਏ? ਮੈਨੂੰ ਲਗਦਾ ਹੈ ਕਿ ਹੱਕਾਨੀ ਨੈੱਟਵਰਕ, ਤਾਲਿਬਾਨ ਅਤੇ ਲਸ਼ਕਰ-ਏ-ਤੋਇਬਾ ਵਰਗੇ ਸੰਗਠਨਾਂ ਸਮੇਤ ਹੋਰ ਜਿਹਾਦੀ ਅੱਤਵਾਦੀਆਂ ਦੇ ਸਮਰਥਨ ਕਾਰਨ ਉਹਨਾਂ ਨੂੰ ਅੰਤਰਰਾਸ਼ਟਰੀ ਅਲੱਗ-ਥਲੱਗ ਦਾ ਸਾਹਮਣਾ ਕਰਨਾ ਚਾਹੀਦਾ ਹੈ, ਜੋ ਮਨੁੱਖਤਾ ਲਈ ਖਤਰਾ ਹਨ।”
ਨੋਟ- ਅਮਰੀਕਾ ਵੱਲੋਂ ਪਾਕਿਸਤਾਨ ਦੀ ਵਿੱਤੀ ਮਦਦ ਰੋਕਣਾ ਕਿੰਨਾ ਜਾਇਜ਼ ਹੈ, ਇਸ ਬਾਰੇ ਕੁਮੈਂਟ ਕਰ ਦਿਓ ਰਾਏ।