ਕੋਈ ਪੁਤਲਾ ਨਹੀਂ ਬਲਕਿ ਅਸਲ ''ਚ ਇਸ ਤਰ੍ਹਾਂ ਦੀ ਦਿੱਸਦੀ ਹੈ ਇਹ ਮਾਡਲ

Thursday, Jun 15, 2017 - 05:37 PM (IST)

ਕੋਈ ਪੁਤਲਾ ਨਹੀਂ ਬਲਕਿ ਅਸਲ ''ਚ ਇਸ ਤਰ੍ਹਾਂ ਦੀ ਦਿੱਸਦੀ ਹੈ ਇਹ ਮਾਡਲ

ਵਾਸ਼ਿੰਗਟਨ— ਪੁਤਲੇ ਦੀ ਤਰ੍ਹ੍ਹਾਂ ਦਿੱਸਣ ਵਾਲੀ ਇਸ ਔਰਤ ਨੇ ਮੇਕਅੱਪ ਦੁਆਰਾ ਅਜਿਹਾ ਰੂਪ ਨਹੀਂ ਪਾਇਆ ਹੈ ਬਲਕਿ ਅਸਲ 'ਚ ਉਹ ਇਸ ਤਰ੍ਹਾਂ ਦੀ ਹੀ ਹੈ। ਇਹ ਔਰਤ ਅਮਰੀਕਾ ਦੀ ਕਾਮਯਾਬ ਮਾਡਲ ਮੇਲਨੀ ਗੇਡੋਸ ਹੈ। 28 ਸਾਲ ਦੀ ਗੇਡੋਸ ਐਕਟੋਡਰਮਲ ਡਿਸਪਲੇਸ਼ੀਆਸ ਨਾਂ ਦੀ ਇਕ ਦੁਰਲੱਭ ਜੇਨੇਟਿਕ ਬੀਮਾਰੀ ਕਾਰਨ ਇਸ ਤਰ੍ਹਾਂ ਦੀ ਹੋ ਗਈ ਹੈ। ਉਸ ਦੇ ਨਾ ਵਾਲ ਹਨ ਅਤੇ ਨਾ ਹੀ ਦੰਦ। ਇਸ ਡਿਸ ਆਰਡਰ ਕਾਰਨ ਉਸ ਦੇ ਵਾਲ, ਦੰਦ, ਨਹੂੰ, ਹੱਡੀਆਂ, ਸਕਿਨ ਅਤੇ ਗਲੈਂਡਸ ਦੇ ਵਿਕਾਸ 'ਤੇ ਬੁਰਾ ਅਸਰ ਪਿਆ ਹੈ। ਪਰ ਅੱਜ ਉਹ ਦੁਨੀਆ ਲਈ ਇਕ ਮਿਸਾਲ ਬਣ ਚੁੱਕੀ ਹੈ।
1. ਮੇਲਨੀ ਗੇਡੋਸ ਦੇ ਬੁੱਲ੍ਹ ਅਤੇ ਤਾਲੂ ਜਨਮ ਤੋਂ ਹੀ ਕਟੇ-ਫਟੇ ਸਨ। ਉਸ ਦੇ ਅੱਖ ਅਤੇ ਕੰਨ ਦੀ ਬਣਾਵਟ ਆਮ ਬੱਚਿਆਂ ਦੀ ਤਰ੍ਹਾਂ ਨਹੀਂ ਸੀ। ਇਨ੍ਹਾਂ ਨੂੰ ਠੀਕ ਕਰਾਉਣ ਲਈ ਉਸ ਨੂੰ ਬਚਪਨ 'ਚ 40 ਸਰਜ਼ਰੀਆਂ ਕਰਵਾਉਣੀਆਂ ਪਈਆਂ। 
2. ਮੇਲਨੀ ਦੇ ਦੰਦ ਵੀ ਨਹੀਂ ਹਨ। ਦੋ ਸਾਲ ਪਹਿਲਾਂ ਉਸ ਨੇ ਨਕਲੀ ਦੰਦ ਬਣਵਾਏ ਸਨ ਪਰ ਜਲਦੀ ਹੀ ਉਸ ਨੇ ਇਨ੍ਹਾਂ ਦੰਦਾਂ ਦੀ ਵਰਤੋਂ ਬੰਦ ਕਰ ਦਿੱਤੀ। ਉਹ ਬਿਨਾ ਦੰਦਾਂ ਦੇ ਖਾਂਦੀ ਹੈ ਅਤੇ ਵਿਗ ਵੀ ਨਹੀਂ ਲਗਾਉਂਦੀ।
3. ਮੇਲਨੀ ਨੂੰ ਰੋਜ਼ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਅਤੇ ਛਾਂ ਜਾਂ ਫਿਰ ਏ. ਸੀ. 'ਚ ਰਹਿਣ ਦਾ ਧਿਆਨ ਰੱਖਣਾ ਪੈਂਦਾ ਹੈ।
4. ਆਪਣੀ ਇਸ ਵੱਖਰੀ ਲੁਕ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਹੋਣ ਦੇ ਬਾਵਜੂਦ ਮੇਲਨੀ ਨਿਊਯਾਰਕ 'ਚ ਸਫਲ ਮਾਡਲ ਹੈ।
5. ਆਪਣੀ ਆਰਟਸ ਦੀ ਪੜ੍ਹਾਈ ਦੌਰਾਨ ਉਸ ਨੇ ਇਕ ਪ੍ਰਯੋਗ ਲਈ ਤਸਵੀਰ ਖਿੱਚਵਾਈ। ਫਿਰ ਉਸ ਨੇ ਇਕ ਫੋਟੋਗ੍ਰਾਫਰ ਨੂੰ ਇਹ ਫੋਟੋ ਈ-ਮੇਲ ਕੀਤੀ, ਜਿਸ ਮਗਰੋਂ ਉਸ ਨੂੰ ਮਾਡਲਿੰਗ ਕਰਨ ਦਾ ਆਫਰ ਮਿਲਿਆ।
6. ਬੀਤੇ ਛੇ ਸਾਲਾਂ ਤੋਂ ਮਾਡਲਿੰਗ ਦਾ ਕੰਮ ਰਹੀ ਮੇਲਨੀ ਕੋਲ ਕੰਮ ਦੀ ਕਮੀ ਨਹੀਂ ਹੈ। ਮੇਲਨੀ ਮੁਤਾਬਕ ਉਸ ਨੂੰ ਆਪਣੇ ਸਰੀਰ ਤੋਂ ਕੋਈ ਨਿਰਾਸ਼ਾ ਨਹੀਂ ਹੈ। 


Related News