ਰੂਸ ਨਾਲ ਸਹਿਯੋਗ ਦੀ ਕੋਈ ਹੱਦ ਨਹੀਂ : ਚੀਨ
Thursday, Mar 31, 2022 - 12:17 AM (IST)
ਬੀਜਿੰਗ-ਯੂਕ੍ਰੇਨ ਜੰਗ ਦਰਮਿਆਨ ਬੀਜਿੰਗ ਦਾ ਦੌਰਾ ਕਰਨ ਵਾਲੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਮੇਜ਼ਬਾਨੀ ਕਰਦੇ ਹੋਏ, ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਦੋਵਾਂ ਸਹਿਯੋਗੀਆਂ ਦਰਮਿਆਨ ਸਹਿਯੋਗ ਦੀ ਕੋਈ ਹੱਦ ਨਹੀਂ ਹੈ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ 'ਤਾਸ' ਦੀ ਖ਼ਬਰ ਮੁਤਾਬਕ ਅਫਗਾਨਿਸਤਾਨ 'ਤੇ ਵਿਦੇਸ਼ ਮੰਤਰੀਆਂ ਦੀ ਤੀਸਰੀ ਬੈਠਕ ਲਈ ਲਾਵਰੋਵ ਪੂਰਬੀ ਚੀਨ ਦੇ ਅਨਹੁਈ ਸੂਬੇ ਦੇ ਟੁਨਕਸੀ ਪਹੁੰਚੇ।
ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਦੇ ਅਧਿਕਾਰਾਂ ਦੀ ਜਾਂਚ ਦੀ ਅਗਵਾਈ ਕਰਨਗੇ ਨਾਰਵੇ ਦੇ ਸਾਬਕਾ ਜੱਜ
ਚੀਨ-ਰੂਸ ਸਬੰਧਾਂ ਦੀਆਂ ਸਰਹੱਦਾਂ ਦਾ ਵਰਣਨ ਕਰਨ ਲਈ ਪੁੱਛੇ ਜਾਣ 'ਤੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੇਨਬਿਨ ਨੇ ਇਥੇ ਇਕ ਮੀਡੀਆ ਬ੍ਰੀਫਿੰਗ 'ਚ ਕਿਹਾ ਕਿ ਚੀਨ-ਰੂਸ ਸਹਿਯੋਗ ਦੀ ਕੋਈ ਹੱਦ ਨਹੀਂ ਹੈ, ਸਾਡੇ ਲਈ ਸ਼ਾਂਤੀ ਲਈ ਕੋਸ਼ਿਸ਼ ਕਰਨ ਦੀ ਕੋਈ ਹੱਦ ਨਹੀਂ ਹੈ, ਸਾਡੇ ਲਈ ਸੁਰੱਖਿਆ ਦੀ ਕੋਈ ਹੱਦ ਨਹੀਂ ਹੈ ਅਤੇ ਸਾਡੇ ਲਈ ਸਰਬਉੱਚਤਾ ਦਾ ਵਿਰੋਧ ਕਰਨ ਦੀ ਕੋਈ ਹੱਦ ਨਹੀਂ ਹੈ। ਤੁਰਕੀ ਦੇ ਇਸਤਾਂਬੁਲ 'ਚ ਰੂਸ ਅਤੇ ਯੂਰਪ ਦਰਮਿਆਨ ਹਾਲ ਦੇ ਦੌਰ ਦੀ ਗੱਲਬਾਤ 'ਤੇ ਟਿੱਪਣੀ ਕਰਦੇ ਹੋਏ ਵੇਨਬਿਨ ਨੇ ਦੋਵਾਂ ਪੱਖਾਂ ਵੱਲੋਂ ਪ੍ਰਦਰਸ਼ਿਤ 'ਸਕਾਰਾਤਮਕ ਸੰਕੇਤਾਂ' ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਯੂਕ੍ਰੇਨ ਸੰਕਟ ਦੇ ਹੱਲ ਲਈ ਗੱਲਬਾਤ ਹੀ ਇਕੋ ਸਹੀ ਤਰੀਕਾ ਹੈ।
ਇਹ ਵੀ ਪੜ੍ਹੋ : 'ਗਲੋਬਲ ਪੱਧਰ 'ਤੇ ਕੋਰੋਨਾ ਦੇ ਮਾਮਲਿਆਂ 'ਚ ਆਈ ਗਿਰਾਵਟ ਪਰ ਮੌਤ ਦੇ ਮਾਮਲੇ 40 ਫੀਸਦੀ ਵਧੇ'
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ