ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ ''ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ

1/28/2021 10:06:52 PM

ਕਾਠਮੰਡੂ-ਪਿਛਲੇ ਸਾਲ ਅਗਸਤ ਤੋਂ ਬਾਅਦ ਪਹਿਲੀ ਵਾਰ 24 ਘੰਟਿਆਂ 'ਚ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ। ਸਿਹਤ ਅਤੇ ਆਬਾਦੀ ਮੰਤਰਾਲਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੇਸ਼ 'ਚ ਹੁਣ ਤੱਕ ਕੋਵਿਡ-19 ਕਾਰਣ 2,020 ਮੌਤਾਂ ਹੋਈਆਂ ਹਨ। ਮੰਤਰਾਲਾ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਬੁੱਧਵਾਰ ਨੂੰ ਤਿੰਨ ਮੌਤਾਂ, ਮੰਗਲਵਾਰ ਨੂੰ 6 ਮੌਤਾਂ ਅਤੇ ਸੋਮਵਾਰ ਨੂੰ 10 ਮੌਤਾਂ ਦੀ ਸੂਚਨਾ ਦਿੱਤੀ ਸੀ।

ਇਹ ਵੀ ਪੜ੍ਹੋ -ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ 68 ਫੀਸਦੀ ਲੋਕ ਕੋਵਿਡ-19 ਦਾ ਟੀਕਾ ਲਵਾਉਣ ਦੇ ਚਾਹਵਾਨ

ਮੰਤਰਾਲਾ ਨੇ ਕਿਹਾ ਕਿ ਨੇਪਾਲ 'ਚ ਪਿਛਲੇ 24 ਘੰਟਿਆਂ 'ਚ ਕੋਵਿਡ-19 ਨਾਲ ਸੰਬੰਧਿਤ ਕੋਈ ਮੌਤ ਨਹੀਂ ਹੋਈ। ਮੰਤਰਾਲਾ ਨੇ ਕਿਹਾ ਕਿ ਪਿਛਲੇ 24 ਘੰਟਿਆਂ 'ਚ ਨੇਪਾਲ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 213 ਨਵੇਂ ਮਾਮਲੇ ਆਏ, ਜਿਸ ਨਾਲ ਦੇਸ਼ 'ਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 2,70,588 ਹੋ ਗਈ। ਵੀਰਵਾਰ ਤੱਕ, ਦੇਸ਼ 'ਚ ਕੋਵਿਡ-19 ਦੇ ਇਲਾਜ ਅਧੀਨ ਰੋਗੀਆਂ ਦੀ ਗਿਣਤੀ 3,203 ਹੈ। ਮੰਤਰਾਲਾ ਮੁਤਾਬਕ ਹੁਣ ਤੱਕ 2,65,365 ਲੋਕ ਇਸ ਬੀਮਾਰੀ ਤੋਂ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ 'ਚ 296 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਨੇਪਾਲ 'ਚ ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਦੀ ਦਰ 98 ਫੀਸਦੀ ਹੈ।

ਇਹ ਵੀ ਪੜ੍ਹੋ -ਅਮਰੀਕਾ 'ਚ ਕੈਪੀਟਲ ਹਿੱਲ ਹਿੰਸਾ ਮਾਮਲੇ 'ਚ ਤਿੰਨ ਲੋਕਾਂ 'ਤੇ ਦੋਸ਼ ਤੈਅ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor Karan Kumar