'ਤਾਨਾਸ਼ਾਹ ਕਿਮ ਜੋਂਗ ਦੇ ਦਿਲ ਦੀ ਸਰਜਰੀ ਦੇ ਕੋਈ ਸਬੂਤ ਨਹੀਂ'

05/07/2020 12:04:21 AM

ਸਿਓਲ (ਰਾਇਟਰ)- ਦੱਖਣੀ ਕੋਰੀਆ ਰਾਜਧਾਨੀ ਦੀ ਇਕ ਜਾਸੂਸੀ ਏਜੰਸੀ ਨੇ ਬੁੱਧਵਾਰ ਨੂੰ ਕਿਹਾ ਕਿ ਉੱਤਰ ਕੋਰੀਆਈ ਤਾਨਾਸ਼ਾਹ ਕਿਮ ਜੋਂਗ ਉਨ ਦੀ ਹਾਰਟ ਸਰਜਰੀ ਹੋਣ ਦੇ ਕੋਈ ਸਬੂਤ ਨਹੀਂ ਹਨ। ਨਿਊਜ਼ ਏਜੰਸੀ ਯੋਨਹਾਪ ਨੇ ਦੱਖਣੀ ਕੋਰੀਆ ਦੀ ਜਾਸੂਸੀ ਏਜੰਸੀ ਦੇ ਹਵਾਲੇ ਤੋਂ ਕਿਹਾ ਕਿ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਦਿਲ ਦੀ ਸਰਜਰੀ ਦੇ ਕੋਈ ਸਬੂਤ ਅਜੇ ਤੱਕ ਨਹੀਂ ਮਿਲੇ ਹਨ। ਕਿਮ ਜੋਂਗ ਉਨ ਤਕਰੀਬਨ ਤਿੰਨ ਹਫਤੇ ਤੱਕ ਮੀਡੀਆ ਦੀਆਂ ਨਜ਼ਰਾਂ ਤੋਂ ਗਾਇਬ ਰਹੇ। ਇਸ ਦੌਰਾਨ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਗਈਆਂ। ਬੀਤੇ ਸ਼ਨੀਵਾਰ ਨੂੰ ਕਿਮ ਜੋਂਗ ਇਕ ਵਾਰ ਫਿਰ ਤੋਂ ਲੋਕਾਂ ਵਿਚਾਲੇ ਆਏ ਅਤੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ।
 


Sunny Mehra

Content Editor

Related News