ਕਾਬੁਲ ਹਵਾਈ ਅੱਡੇ ਦੇ ਕਾਰਜ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ ਲਿਆ : ਤੁਰਕੀ

Wednesday, Aug 18, 2021 - 04:39 PM (IST)

ਇੰਟਰਨੈਸ਼ਨਲ ਡੈਸਕ : ਤੁਰਕੀ ਨੇ ਉਨ੍ਹਾਂ ਖਬਰਾਂ ਨੂੰ ਖਾਰਿਜ ਕੀਤਾ ਹੈ, ਜਿਨ੍ਹਾਂ ’ਚ ਇਹ ਦਾਅਵਾ ਕੀਤਾ ਗਿਆ ਸੀ ਕਿ ਉਸ ਨੇ ਕਾਬੁਲ ਹਵਾਈ ਅੱਡੇ ਦਾ ਸੰਚਾਲਨ ਕਰਨ ਦੀ ਯੋਜਨਾ ਛੱਡ ਦਿੱਤੀ ਹੈ। ਤੁਰਕੀ ਦਾ ਕਹਿਣਾ ਹੈ ਕਿ ਉਹ ਤਾਲਿਬਾਨ ਤੇ ਕਈ ਅਫਗਾਨ ਨੇਤਾਵਾਂ ਵਿਚਾਲੇ ਜਾਰੀ ਗੱਲ ਦੇ ਨਤੀਜੇ ਦੀ ਉਡੀਕ ਕਰ ਰਿਹਾ ਹੈ। ਤੁਰਕੀ ਨਾਟੋ ਦਾ ਇਕ ਮੈਂਬਰ ਹੈ, ਜਿਸ ਦੇ ਤਕਰੀਬਨ 600 ਮੈਂਬਰ ਕਾਬੁਲ ’ਚ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਰੱਖਿਆ ’ਚ ਤਾਇਨਾਤ ਹਨ। ਤੁਰਕੀ ਨੇ ਅਮਰੀਕੀ ਤੇ ਨਾਟੋ ਫੌਜੀਆਂ ਦੀ ਵਾਪਸੀ ਤੋਂ ਬਾਅਦ ਹਵਾਈ ਅੱਡੇ ਦਾ ਸੰਚਾਲਨ ਤੇ ਉਸਦੀ ਸੁਰੱਖਿਆ ਜਾਰੀ ਰੱਖਣ ਦੀ ਪੇਸ਼ਕਸ਼ ਕੀਤੀ ਸੀ।

ਹਾਲਾਂਕਿ ਤਾਲਿਬਾਨ ਨੇ ਕਿਹਾ ਸੀ ਕਿ ਉਹ ਚਾਹੁੰਦਾ ਹੈ ਕਿ ਨਾਟੋ ਦੇ ਸਾਰੇ ਫੌਜੀ ਅਫਗਾਨਿਸਤਾਨ ’ਚੋਂ ਚਲੇ ਜਾਣ। ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੂ ਨੇ ਬੁੱਧਵਾਰ ਨੂੰ ਹੁਰੀਅਤ ਸਮਾਚਾਰ ਪੱਤਰ ਨੂੰ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਉਹ ਸ਼ਾਂਤੀਪੂਰਨ ਤਰੀਕੇ ਨਾਲ ਇਕ ਸਮਝੌਤੇ ਤਕ ਪਹੁੰਚ ਜਾਣ। ਇਸ ਤੋਂ ਬਾਅਦ ਅਸੀਂ ਇਨ੍ਹਾਂ ਚੀਜ਼ਾਂ ’ਤੇ ਗੱਲਬਾਤ ਕਰ ਸਕਦੇ ਹਨ। ਕਾਵੁਸੋਗਲੂ ਨੇ ਇਸ ਵਿਚਾਲੇ ਤਾਲਿਬਾਨ ਨਾਲ ਗੱਲਬਾਤ ਕਰਨ ਦੇ ਸਰਕਾਰ ਦੇ ਫੈਸਲੇ ਦਾ ਬਚਾਅ ਕੀਤਾ। ਵਿਰੋਧੀ ਦਲਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ। ਕਾਬੁਸੋਗਲੂ ਨੇ ਕਿਹਾ ਕਿ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਨ੍ਹਾਂ ਦੀ ਵਿਚਾਰਧਾਰਾ ਦਾ ਸਮਰਥਨ ਕਰਦੇ ਹਾਂ। ਹਰ ਕੋਈ ਵਿਵਹਾਰਿਕ ਹੋ ਰਿਹਾ ਹੈ। ਮੰਤਰੀ ਦੀ ਇਹ ਕਹਿਣ ਲਈ ਵੀ ਆਲੋਚਨਾ ਕੀਤੀ ਗਈ ਹੈ ਕਿ ਸਰਕਾਰ ਨੇ ਤਾਲਿਬਾਨ ਦੇ ‘ਹਾਂਪੱਖੀ ਸੰਦੇਸ਼ਾਂ’ ਦਾ ਸਵਾਗਤ ਕਰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਹਾ ਕਿ ਅਸੀਂ ਉਨ੍ਹਾਂ ਦੇ ਸੰਦੇਸ਼ਾਂ ਦਾ ਸਵਾਗਤ ਕਰਦੇ ਹਨ ਪਰ ਅਸੀਂ ਕਿਹਾ ਕਿ ਸਾਵਧਾਨ ਹਾਂ ਯਾਨੀ ਸਾਨੂੰ ਇਨ੍ਹਾਂ ਸੰਦੇਸ਼ਾਂ ਨੂੰ ਵਿਵਹਾਰਿਕ ਤੌਰ ’ਤੇ ਦੇਖਣਾ ਚਾਹੀਦਾ।

ਇਸ ਵਿਚਾਲੇ ਬਰਲਿਨ ਤੋਂ ਪ੍ਰਾਪਤ ਖਬਰ ਅਨੁਸਾਰ ਜਰਮਨੀ ਦੇਸ਼ ਦੇ ਨਾਗਰਿਕਾਂ ਤੇ ਸਾਬਕਾ ਅਫਗਾਨ ਸਥਾਨਕ ਦੂਤਘਰ ਦੇ ਕਰਮਚਾਰੀਆਂ ਨੂੰ ਕੱਢਣ ’ਚ ਮਦਦ ਲਈ 600 ਫੌਜੀ ਕਰਮਚਾਰੀਆਂ ਨੂੰ ਕਾਬੁਲ ਭੇਜੇਗਾ। ਚਾਂਸਲਰ ਏਂਜੇਲਾ ਮਰਕਲ ਦੀ ਕੈਬਨਿਟ ਨੇ ਬੁੱਧਵਾਰ ਨੂੰ ਸੋਮਵਾਰ ਤੋਂ ਸ਼ੁਰੂ ਹੋਏ ਮਿਸ਼ਨ ਨੂੰ ਹਰੀ ਝੰਡੀ ਦੇ ਦਿੱਤੀ। ਜਰਮਨੀ ਦੀ ਬੁੰਡੇਸਟੈਗ ਸੰਸਦ ਨੂੰ ਫੌਜੀ ਮੁਹਿੰਮ ’ਤੇ ਵੀ ਵੋਟਿੰਗ ਕਰਨੀ ਹੋਵੇਗੀ ਜੋ ਅਗਲੇ ਹਫਤੇ ਹੋਣ ਦੀ ਸੰਭਾਵਨਾ ਹੈ।  
 


Manoj

Content Editor

Related News