ਟਰੰਪ ਦੇ ਗ੍ਰੀਨਲੈਂਡ ''ਤੇ ਕਬਜ਼ੇ ਦੇ ਦਾਅਵਿਆਂ ਵਿਚਾਲੇ ਵੱਡੀ ਖ਼ਬਰ ! 3 ਦੇਸ਼ਾਂ ਨੇ ਕਰ ਲਿਆ ''ਸਮਝੌਤਾ''

Wednesday, Sep 23, 2026 - 09:53 AM (IST)

ਟਰੰਪ ਦੇ ਗ੍ਰੀਨਲੈਂਡ ''ਤੇ ਕਬਜ਼ੇ ਦੇ ਦਾਅਵਿਆਂ ਵਿਚਾਲੇ ਵੱਡੀ ਖ਼ਬਰ ! 3 ਦੇਸ਼ਾਂ ਨੇ ਕਰ ਲਿਆ ''ਸਮਝੌਤਾ''

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਲੰਬੇ ਸਮੇਂ ਤੋਂ ਗ੍ਰੀਨਲੈਂਡ 'ਤੇ ਅਮਰੀਕੀ ਕਬਜ਼ੇ ਦੀ ਗੱਲ ਕਹਿ ਰਹੇ ਸਨ। ਇਸੇ ਦੌਰਾਨ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਮਗਰੋਂ ਅਮਰੀਕਾ ਤੇ ਗ੍ਰੀਨਲੈਂਡ ਵਿਚਾਲੇ ਤਣਾਅ ਕਾਫ਼ੀ ਹੱਦ ਤੱਕ ਘੱਟ ਹੋ ਗਿਆ ਹੈ।

ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟ ਫ੍ਰੈਡਰਿਕਸਨ ਅਤੇ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਨਸ-ਫ੍ਰੈਡਰਿਕ ਨੀਲਸਨ ਨੇ ਇੱਕ ਨਵੇਂ ਤਿੰਨ-ਪੱਖੀ ਰੱਖਿਆ ਸਮਝੌਤੇ 'ਤੇ ਦਸਤਖਤ ਕੀਤੇ ਹਨ। ਇਹ ਸਮਝੌਤਾ 1951 ਦੇ ਪੁਰਾਣੇ ਰੱਖਿਆ ਪੈਕਟ ਨੂੰ ਅਪਡੇਟ ਕਰਦਾ ਹੈ ਅਤੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਆਰਕਟਿਕ ਖੇਤਰ 'ਚ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਦਾ ਹੈ।

ਨਵਾਂ ਸਮਝੌਤਾ ਅਮਰੀਕਾ, ਡੈਨਮਾਰਕ ਅਤੇ ਗ੍ਰੀਨਲੈਂਡ ਵਿਚਕਾਰ ਸਬੰਧਾਂ ਨੂੰ ਨਵੀਂ ਦਿਸ਼ਾ ਦੇਵੇਗਾ ਹੈ। ਟਰੰਪ ਨੇ ਇਸ ਸਮਝੌਤੇ ਨੂੰ ਇੱਕ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਇਹ "ਯੂਰਪ, ਅਮਰੀਕਾ ਅਤੇ ਗ੍ਰੀਨਲੈਂਡ ਸਮੇਤ ਸਾਰਿਆਂ ਲਈ ਬਹੁਤ ਵਧੀਆ ਸਾਬਤ ਹੋਵੇਗਾ।" 

PunjabKesari

ਇਹ ਵੀ ਪੜ੍ਹੋ- ਮਲੇਸ਼ੀਆ ਨੇ ਭਾਰਤੀਆਂ ਨੂੰ ਦੇ'ਤੀ ਚਿਤਾਵਨੀ ! ਸਫ਼ਰ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ

 

ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟ ਫ੍ਰੈਡਰਿਕਸਨ ਨੇ ਇਸ ਨੂੰ 75 ਸਾਲਾਂ ਦੀ ਭਾਈਵਾਲੀ ਵਿੱਚ ਇੱਕ ਵੱਡਾ ਮੀਲ ਦਾ ਪੱਥਰ ਕਰਾਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਮਝੌਤਾ ਨਾਟੋ (NATO) ਨੂੰ ਹੋਰ ਮਜ਼ਬੂਤ ਕਰੇਗਾ ਅਤੇ ਵਿਰੋਧੀ ਦੇਸ਼ਾਂ ਨੂੰ ਗ੍ਰੀਨਲੈਂਡ 'ਚ ਕੋਈ ਵੀ ਸੁਰੱਖਿਆ ਖ਼ਤਰਾ ਪੈਦਾ ਕਰਨ ਜਾਂ ਪ੍ਰਭਾਵ ਪਾਉਣ ਤੋਂ ਰੋਕੇਗਾ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਡੈਨਮਾਰਕ ਦੀ ਖੇਤਰੀ ਅਖੰਡਤਾ ਅਤੇ ਗ੍ਰੀਨਲੈਂਡ ਦੇ ਲੋਕਾਂ ਦੇ ਸਵੈ-ਨਿਰਣੈ ਦੇ ਅਧਿਕਾਰ ਦਾ ਪੂਰਾ ਸਤਿਕਾਰ ਕਰਦਾ ਹੈ।

ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਨਸ-ਫ੍ਰੈਡਰਿਕ ਨੀਲਸਨ ਨੇ ਕਿਹਾ ਕਿ ਇਹ ਸਮਝੌਤਾ 1951 ਦੇ ਪੈਕਟ ਨੂੰ 2026 ਦੇ ਮੁਤਾਬਕ ਆਧੁਨਿਕ ਬਣਾਉਂਦਾ ਹੈ। ਉਨ੍ਹਾਂ ਕਿਹਾ, "ਇਹ ਸਿਰਫ਼ ਸਾਡੇ ਬਾਰੇ ਨਹੀਂ, ਸਗੋਂ ਸਾਡੇ ਨਾਲ ਕੀਤਾ ਗਿਆ ਸਮਝੌਤਾ ਹੈ।" ਇਸ ਨਾਲ ਗ੍ਰੀਨਲੈਂਡ ਦੀ ਵਫ਼ਾਦਾਰੀ ਅਤੇ ਪੱਛਮੀ ਗੱਠਜੋੜ ਪ੍ਰਤੀ ਵਚਨਬੱਧਤਾ ਸਪੱਸ਼ਟ ਹੁੰਦੀ ਹੈ। 

ਜਦੋਂ ਪੱਤਰਕਾਰਾਂ ਨੇ ਟਰੰਪ ਤੋਂ ਪੁੱਛਿਆ ਕਿ ਕੀ ਗ੍ਰੀਨਲੈਂਡ ਨੂੰ ਖਰੀਦਣ ਜਾਂ ਅਮਰੀਕੀ ਕਬਜ਼ੇ ਦੀ ਗੱਲ ਹੁਣ ਖ਼ਤਮ ਹੋ ਗਈ ਹੈ, ਤਾਂ ਟਰੰਪ ਨੇ ਸਿੱਧਾ ਜਵਾਬ ਦੇਣ ਦੀ ਬਜਾਏ ਕਿਹਾ, "ਮੈਂ ਗ੍ਰੀਨਲੈਂਡ ਦੇ ਲੋਕਾਂ ਨੂੰ ਪਿਆਰ ਕਰਦਾ ਹਾਂ ਅਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਬਹੁਤ ਵਧੀਆ ਨੁਮਾਇੰਦਗੀ ਕੀਤੀ ਹੈ।"

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News