ਰੇਪ ਦਾ ਦੋਸ਼ੀ ਨਿਤਯਾਨੰਦ ਮੁੜ ਚਰਚਾ 'ਚ, ਆਪਣੇ ਦੇਸ਼ 'ਕੈਲਾਸਾ' ’ਚ ਭਾਰਤੀਆਂ ਦੀ ਐਂਟਰੀ ’ਤੇ ਲਾਈ ਪਾਬੰਦੀ

Friday, Apr 23, 2021 - 01:45 PM (IST)

ਕੈਲਾਸਾ : ਭਾਰਤ ਵਿਚ ਬੀਤੇ ਕੁੱਝ ਦਿਨਾਂ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਅਚਾਨਕ ਰਿਕਾਰਡ ਪੱਧਰ ’ਤੇ ਵਾਧਾ ਵੇਖਣ ਨੂੰ ਮਿਲਿਆ ਹੈ, ਜਿਸ ਦੇ ਚੱਲਦੇ ਭਗੌੜੇ ਰੇਪ ਦੇ ਦੋਸ਼ੀ ਨਿਤਯਾਨੰਦ ਨੇ ਵੀ ਆਪਣੇ ਕਥਿਤ ਦੇਸ਼ ਕੈਲਾਸਾ ਵਿਚ ਭਾਰਤੀਆਂ ਦੀ ਐਂਟਰੀ ’ਤੇ ਰੋਕ ਲਗਾ ਦਿੱਤੀ ਹੈ। ਨਿਤਯਾਨੰਦ ਨੇ ਕਰੀਬ 2 ਸਾਲ ਪਹਿਲਾਂ ਆਪਣਾ ਖ਼ੁਦ ਦਾ ਦੇਸ਼ ਕੈਲਾਸਾ ਬਣਾਉਣ ਦਾ ਦਾਅਵਾ ਕੀਤਾ ਸੀ। ਇਕ ਬਿਆਨ ਵਿਚ ਨਿਤਯਾਨੰਦ ਨੇ ਕਿਹਾ ਹੈ ਕਿ ਉਸ ਦੇ ਭਾਰਤੀ ਸ਼ਰਧਾਲੂਆਂ ਨੂੰ ਉਸ ਦੇ ਦੇਸ਼ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਨਹੀਂ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਭਾਰਤ ਦੀ ਦਰਿਆਦਿਲੀ, ਨੇਪਾਲ ਨੂੰ ਤੋਹਫ਼ੇ ’ਚ ਦਿੱਤੀਆਂ 39 ਐਂਬੂਲੈਂਸ ਅਤੇ 6 ਸਕੂਲੀ ਬੱਸਾਂ

 

ਨਿਤਯਾਨੰਦ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਕਾਰਜਕਾਰੀ ਹੁਕਮ ਵਿਚ ਕਿਹਾ ਹੈ ਕਿ ਨਾ ਸਿਰਫ਼ ਭਾਰਤ ਸਗੋਂ ਬ੍ਰਾਜ਼ੀਲ, ਯੂਰਪੀ ਸੰਘ ਅਤੇ ਮਲੇਸ਼ੀਆ ਦੇ ਲੋਕਾਂ ਨੂੰ ਵੀ ਕੈਲਾਸਾ ਵਿਚ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾਏਗਾ। ਇਹ ਫ਼ੈਸਲਾ ਦੁਨੀਆਭਰ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਲਿਆ ਗਿਆ ਹੈ। ਟਵੀਟ ਵਿਚ ਕਿਹਾ ਗਿਆ ਹੈ, ‘ਕੈਲਾਸਾ ਦਾ ਕਾਰਜਕਾਰੀ ਹੁਕਮ ਦੁਨੀਆਭਰ ਵਿਚ ਮੌਜੂਦ ਕੈਲਾਸਾ ਦੇ ਸਾਰੇ ਦੂਤਾਵਾਸਾਂ ਲਈ ਹੈ।’ ਇਸ ਟਵੀਟ ਵਿਚ ਅੱਗੇ ਕਿਹਾ ਗਿਆ ਹੈ ਕਿ ਕੈਲਾਸਾ ਦੂਤਾਵਾਸ ਨਾਲ ਜੁੜੇ ਕੈਲਾਸ਼ਿਯੰਸ, ਇਕੈਲਾਸ਼ਿਯੰਸ ਅਤੇ ਅਧਿਆਤਮਿਕ ਦੂਤਾਵਾਸ ਨਾਲ ਜੂੜੇ ਵਾਲੰਟੀਅਰ ਖ਼ੁਦ ਨੂੰ ਇਕਾਂਤਵਾਸ ਕਰ ਰਹੇ ਹਨ।

ਇਹ ਵੀ ਪੜ੍ਹੋ : ਸਿਰਫਿਰੇ ਆਸ਼ਿਕ ਦਾ ਕਾਰਾ, 4 ਮਹੀਨਿਆਂ ਦੀ ਗਰਭਵਤੀ ਪ੍ਰੇਮਿਕਾ ’ਤੇ ਕੀਤਾ 60 ਵਾਰ ਚਾਕੂ ਨਾਲ ਹਮਲਾ, ਮੌਤ

2019 ਤੋਂ ਫਰਾਰ ਹੈ ਨਿਤਯਾਨੰਦ
ਨਿਤਯਾਨੰਦ ਸਾਲ 2019 ਤੋਂ ਹੀ ਇਕਵਾਡੋਰ ਦੇ ਤੱਟ ’ਤੇ ਸਥਿਤ ਇਕ ਟਾਪੂ ’ਤੇ ਲੁਕਿਆ ਹੋਇਆ ਹੈ। ਉਸ ’ਤੇ ਯੌਣ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਸੀ, ਜਿਸ ਦੇ ਬਾਅਦ ਉਹ ਭਾਰਤ ਤੋਂ ਫਰਾਰ ਹੈ। ਉਦੋਂ ਤੋਂ ਉਹ ਸੰਯੁਕਤ ਰਾਸ਼ਟਰ ਨੂੰ ਮੰਗ ਕਰ ਰਿਹਾ ਹੈ ਕਿ ਕੈਲਾਸਾ ਨੂੰ ਇਕ ਵੱਖ ਦੇਸ਼ ਐਲਾਨ ਦਿੱਤਾ ਜਾਏ। ਉਥੇ ਹੀ ਭਾਰਤੀਆਂ ਦੇ ਪ੍ਰਵੇਸ਼ ’ਤੇ ਰੋਕ ਨਾਲ ਸਬੰਧਤ ਇਸ ਬਿਆਨ ਦੀ ਸੋਸ਼ਲ ਮੀਡੀਆ ’ਤੇ ਖ਼ੂਬ ਚਰਚਾ ਹੋ ਰਹੀ ਹੈ। 

ਇਹ ਵੀ ਪੜ੍ਹੋ : ...ਜਦੋਂ ਕੋਰੋਨਾ ਵੈਕਸੀਨ ਦੇ ਨਾਮ ’ਤੇ ਲੋਕਾਂ ਨੂੰ ਲਗਾ ਦਿੱਤਾ ਕੁੱਤਿਆਂ ਦਾ ਟੀਕਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News