ਪੰਜਾਬ ਦੀ ਧੀ ਨੇ ਯੂਰਪ ਵਿਚ ਕੀਤਾ ਪੰਜਾਬੀਆਂ ਦਾ ਨਾਮ ਉੱਚਾ

01/23/2020 8:34:27 AM

ਰੋਮ, (ਕੈਂਥ)— ਸਿਆਣਿਆਂ ਸੱਚ ਹੀ ਕਿਹਾ ਹੈ ਕਿ ਜਿਸ ਨੂੰ ਸਿਦਕ ਅਤੇ ਸਿਰੜ ਨਾਲ ਤਪੱਸਿਆ ਕਰਨੀ ਆ ਜਾਵੇ ਤਾਂ ਸਮਝੋ ਉਸ ਨੇ ਰਣ ਜਿੱਤਣ ਦਾ ਢੰਗ ਤਰੀਕਾ ਆ ਗਿਆ। ਆਸਟਰੀਆ ਦੇ ਸ਼ਹਿਰ ਵਿਆਨਾ ਵਿਚ ਪਿਛਲੇ 20 ਸਾਲਾਂ ਤੋਂ ਆਪਣੇ ਪਰਿਵਾਰ ਨਾਲ ਰਹਿ ਰਹੀ ਪੰਜਾਬੀ ਮੁਟਿਆਰ ਨਿਰਮਲਜੀਤ ਪਾਲ ਨੇ ਹਾਲ ਵਿਚ ਹੀ ਸੋਸ਼ਲ ਮੈਨਜਮੈਂਟ ਅਤੇ ਸੋਸ਼ਲ ਵਰਕਰ ਦੀ ਮਾਸਟਰ ਡਿਗਰੀ ਕਰਨ ਵਾਲੀ ਪਹਿਲੀ ਪੰਜਾਬਣ ਹੋਣ ਦਾ ਮਾਣ ਹਾਸਲ ਕੀਤਾ ਹੈ। ਇਹ ਮਾਸਟਰ ਡਿਗਰੀ ਉਸ ਨੂੰ 'ਸਿਗਮੁੰਡ ਫ੍ਰਇਡ ਯੂਨੀਵਰਸਿਟੀ' ਤੋਂ ਹਾਸਿਲ ਕੀਤੀ। ਇਹ ਮਾਸਟਰ ਡਿਗਰੀ ਦਾ ਕੋਰਸ ਨਿਰਮਲਜੀਤ ਨੇ ਸਾਢੇ ਪੰਜ ਸਾਲਾ ਵਿਚ ਪੂਰਾ ਕੀਤਾ ।

PunjabKesari

ਨਿਰਮਲਜੀਤ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਹੁਸ਼ਿਆਰਪੁਰ ਦੇ ਪਿੰਡ ਅੱਤੋਵਾਲ ਤੋਂ ਦਸਵੀਂ ਕੀਤੀ ਅਤੇ ਫਿਰ ਹਸ਼ਿਆਰਪੁਰ ਕਾਲਜ ਤੋਂ ਗ੍ਰੈਜੂਏਸ਼ਨ ਦੇ ਆਖਰੀ ਸਾਲ ਦੀ ਪੜ੍ਹਾਈ 'ਚੋਂ ਛੱਡ ਕੇ ਫਿਰ ਆਪਣੀ ਮਾਤਾ ਸੁਰਿੰਦਰ ਹੀਰਾ ਅਤੇ ਪਿਤਾ ਗਿਰਧਾਰੀ ਹੀਰਾ ਦੇ ਕੋਲ ਆਸਟਰੀਆ ਆ ਗਈ, ਇੱਥੇ ਉਸ ਨੇ ਘਰ ਬੈਠ ਕੇ ਪੜ੍ਹਾਈ ਜਾਰੀ ਰੱਖੀ।

ਨਿਰਮਲਜੀਤ ਨੇ ਦੱਸਿਆ ਕਿ ਉਸ ਨੂੰ ਆਸਟਰੀਅਨ ਭਾਸ਼ਾ ਬਿਲਕੁਲ ਵੀ ਨਹੀਂ ਸੀ ਆਉਂਦੀ ਪਰ ਮਿਹਨਤ ਅਤੇ ਲਗਨ ਨਾਲ ਭਾਸ਼ਾ ਸਿੱਖੀ ਅਤੇ ਮਾਸਟਰ ਡਿਗਰੀ ਹਾਸਿਲ ਕੀਤੀ ।ਨਿਰਮਲਜੀਤ ਆਪਣੇ ਪਤੀ ਮਨੋਜ ਪਾਲ ਅਤੇ ਦੋ ਬੱਚੀਆਂ ਨਾਲ ਵਿਆਨਾ ਵਿਖੇ ਰਹਿ ਰਹੀ ਹੈ।ਨਿਰਮਲਜੀਤ ਨੇ ਇਸ ਕਾਮਯਾਬੀ ਵਿਚ ਉਸ ਦੇ ਪਤੀ ਦਾ ਜ਼ਿਕਰਦਿਆਂ ਕਿਹਾ ਕਿ ਪਤੀ ਮਨੋਜ ਪਾਲ ਪਿਛਲੇ ਕਾਫੀ ਸਮੇਂ ਤੋਂ ਡਾ. ਬੀ.ਆਰ. ਅੰਬੇਡਕਰ ਦੇ ਮਿਸ਼ਨ ਦਾ ਪ੍ਰਚਾਰ ਕਰ ਰਹੇ ਹਨ। ਇਸ ਕਾਮਯਾਬੀ ਦਾ ਸਿਹਰਾ ਵੀ ਉਨ੍ਹਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਜ਼ਿਕਰਯੋਗ ਹੈ ਕਿ ਨਿਰਮਲ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਕਰਨ ਵਾਲੇ ਐੱਨ. ਜੀ. 1 ਨਾਲ ਮਿਲ ਕੇ ਆਪਣੀ ਕਮਾਈ 'ਚੋਂ ਦਸਵਾਂ ਹਿੱਸਾ ਪੰਜਾਬ ਵਿਚ ਰਹਿੰਦੇ ਉਨ੍ਹਾਂ ਗਰੀਬ ਪਰਿਵਾਰਾਂ ਨੂੰ ਭੇਜਦੀ ਹੈ, ਜੋ ਲੋੜਵੰਦ ਹਨ।  ਇਸ ਕਾਮਯਾਬੀ ਉਪਰ ਨਿਰਮਲਜੀਤ ਪਾਲ ਨੂੰ ਪੰਜਾਬੀ ਭਾਈਚਾਰੇ ਵਲੋਂ ਉਚੇਚਿਆਂ ਵਧਾਈ ਦਿੰਦਿਆਂ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ ਕਿ ਇਸ ਕਾਮਯਾਬੀ ਨਾਲ ਪੰਜਾਬ ਦੀ ਇਸ ਧੀ ਨੇ ਭਾਰਤ ਦੇ ਨਾਲ ਪੰਜਾਬੀ ਭਾਈਚਾਰੇ ਦਾ ਨਾਮ ਮਾਣ ਨਾਲ ਉੱਚਾ ਕੀਤਾ ਹੈ।


Related News