ਵੀਡੀਓ ਲਿੰਕ ਰਾਹੀਂ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਅੱਜ ਹੋਵੇਗੀ ਪੇਸ਼ੀ

10/17/2019 2:54:33 PM

ਲੰਡਨ— ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ 'ਚ ਰਿਮਾਂਡ ਦੀ ਸੁਣਵਾਈ ਲਈ ਵੀਡੀਓ ਲਿੰਕ ਦੇ ਰਹੀਂ ਵੀਰਵਾਰ ਨੂੰ ਪੇਸ਼ ਹੋਵੇਗਾ। ਕਰੀਬ ਦੋ ਅਰਬ ਡਾਰਲ ਦੇ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਤੇ ਮਨੀ ਲਾਂਡ੍ਰਿੰਗ ਦੇ ਦੋਸ਼ਾਂ 'ਚ ਨੀਰਪ ਮੋਦੀ ਨੂੰ ਭਾਰਤ ਹਵਾਲੇ ਕੀਤੇ ਜਾਣ ਦੇ ਮਾਮਲੇ ਦੇ ਸਬੰਧ 'ਚ ਇਹ ਸੁਣਵਾਈ ਚੱਲ ਰਹੀ ਹੈ। ਉਹ ਮਈ 2020 'ਚ ਹਵਾਲਗੀ ਮਾਮਲੇ ਦੀ ਪੂਰਨ ਸੁਣਵਾਈ ਹੋਣ ਤੱਕ ਨਿਆਇਕ ਹਿਰਾਸਤ 'ਚ ਰਹੇਗਾ ਤੇ ਮੁਕੱਦਮੇ 'ਚ ਅਗਲੇ ਸਾਲ ਫਰਵਰੀ 'ਚ ਕੇਸ ਮੈਨੇਜਮੈਂਟ ਸੁਣਵਾਈ ਸ਼ੁਰੂ ਕੀਤੇ ਜਾਣ ਤੱਕ ਉਸ ਨੂੰ ਪੇਸ਼ੀ ਦੇ ਲਈ ਬੁਲਾਏ ਜਾਣ 'ਤੇ ਲਗਾਤਾਰ ਆਉਣਾ ਹੋਵੇਗਾ।

ਸਤੰਬਰ 'ਚ ਲੰਡਨ 'ਚ ਮੈਜਿਸਟ੍ਰੇਟ ਅਦਾਲਤ 'ਚ ਹੋਈ ਪਿਛਲੀ ਕਾਲ-ਓਵਰ ਸੁਣਵਾਈ 'ਚ ਜੱਜ ਡੇਵਿਡ ਰਾਬਿਨਸਨ ਨੇ ਮੋਦੀ ਨੂੰ ਕਿਹਾ ਸੀ ਕਿ ਇਸ 'ਚ ਕੁਝ ਵੀ ਠੋਸ ਨਹੀਂ ਹੈ, ਜਿਸ ਨੂੰ ਸੁਣਿਆ ਜਾਵੇ। ਅਦਾਲਤ 11 ਤੋਂ 15 ਮਈ 2020 ਤੱਕ ਚੱਲਣ ਵਾਲੇ ਹਵਾਲਗੀ ਮੁਕੱਦਮੇ ਦੀ ਸੁਣਵਾਈ 'ਤੇ ਕੰਮ ਕਰ ਰਹੀ ਹੈ। ਇਸ ਸੁਣਵਾਈ ਦੌਰਾਨ ਈ.ਸੀ. ਤੇ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀਬੀਆਈ) ਦੇ ਅਧਿਕਾਰੀਆਂ ਦਾ ਇਕ ਦਲ ਮੌਜੂਦ ਸੀ। ਬ੍ਰਿਟੇਨ ਦੇ ਕਾਨੂੰਨ ਦੇ ਤਹਿਤ ਹਵਾਲਗੀ ਮੁਕੱਦਮਾ ਰੁਕੇ ਰਹਿਣ ਤੱਕ ਹਰ 28 ਦਿਨਾਂ 'ਚ ਅਜਿਹੀ ਸੁਣਵਾਈ ਕਰਨਾ ਜ਼ਰੂਰੀ ਹੈ। ਨੀਰਵ ਮੋਦੀ ਮਾਰਚ 'ਚ ਆਪਣੀ ਗ੍ਰਿਫਤਾਰੀ ਤੋਂ ਬਾਅਦ ਤੋਂ ਦੱਖਣ-ਪੱਛਮੀ ਲੰਡਨ ਦੇ ਵੈਂਡਸਵਰਥ ਜੇਲ 'ਚ ਬੰਦ ਹੈ।


Baljit Singh

Content Editor

Related News