PNB ਘੋਟਾਲਾ : ਲੰਡਨ 'ਚ ਰਹਿ ਰਿਹੈ ਨੀਰਵ ਮੋਦੀ, ਰਿਪੋਰਟ 'ਚ ਵੱਡਾ ਖੁਲਾਸਾ

Saturday, Mar 09, 2019 - 12:32 PM (IST)

PNB ਘੋਟਾਲਾ : ਲੰਡਨ 'ਚ ਰਹਿ ਰਿਹੈ ਨੀਰਵ ਮੋਦੀ, ਰਿਪੋਰਟ 'ਚ ਵੱਡਾ ਖੁਲਾਸਾ

ਲੰਡਨ/ਨਵੀਂ ਦਿੱਲੀ—  ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 'ਚ ਘੋਟਾਲੇ ਦੇ ਮਾਸਟਰਮਾਈਂਡ ਨੀਰਵ ਮੋਦੀ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਨੀਰਵ ਮੋਦੀ ਬੇਖੌਫ ਲੰਡਨ 'ਚ ਰਹਿ ਰਿਹਾ ਹੈ। 13 ਹਜ਼ਾਰ ਕਰੋੜ ਰੁਪਏ ਲੈ ਕੇ ਫਰਾਰ ਹੋਏ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਪਹਿਲੀ ਵਾਰ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਕ ਅੰਗਰੇਜ਼ੀ ਅਖਬਾਰ ਦੇ ਪੱਤਰਕਾਰ ਨੇ ਵਿਚਕਾਰ ਸੜਕ ਨੀਰਵ ਮੋਦੀ ਕੋਲੋਂ ਕਈ ਸਵਾਲ ਕੀਤੇ ਪਰ ਉਸ ਨੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ।


ਰਿਪੋਰਟ ਮੁਤਾਬਕ, ਨੀਰਵ ਮੋਦੀ ਖੁੱਲ੍ਹੇ ਤੌਰ 'ਤੇ ਲੰਡਨ 'ਚ 80 ਲੱਖ ਪਾਊਂਡ ਦੇ ਇਕ ਫਲੈਟ 'ਚ ਰਹਿ ਰਿਹਾ ਹੈ। ਤਿੰਨ ਬੈੱਡ-ਰੂਮ ਵਾਲਾ ਇਹ ਫਲੈਟ ਸੈਂਟਰਲ ਲੰਡਨ 'ਚ ਇਕ ਠਾਠ ਵਾਲੀ ਗਲੀ 'ਚਿਕ ਸਟਰੀਟ' 'ਚ ਹੈ। ਰਿਪੋਰਟ ਮੁਤਾਬਕ, ਇਸ ਤਰ੍ਹਾਂ ਦੇ ਫਲੈਟ ਦਾ ਕਿਰਾਇਆ ਹਰ ਮਹੀਨੇ ਤਕਰੀਬਨ 17,000 ਪਾਊਂਡ ਪ੍ਰਤੀ ਮਹੀਨਾ ਹੋ ਸਕਦਾ ਹੈ। ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਮੋਦੀ, ਜਿਸ ਦੇ ਬਿਜ਼ਨੈੱਸ ਬੈਂਕ ਖਾਤੇ ਅਤੇ ਓਲਡ ਬੌਂਡ ਸਟਰੀਟ 'ਚ ਉਸ ਦਾ ਇਕ ਫਲੈਗਸ਼ਿਪ ਸਟੋਰ ਭਾਰਤੀ ਅਧਿਕਾਰੀਆਂ ਵੱਲੋਂ ਬੰਦ ਕਰ ਦਿੱਤਾ ਗਿਆ ਸੀ, ਉਹ ਹਾਲੇ ਵੀ ਇਕ ਕਾਰੋਬਾਰ ਚਲਾ ਰਿਹਾ ਹੈ। ਉਹ ਇਹ ਕਾਰੋਬਾਰ ਆਪਣੀ ਰਿਹਾਇਸ਼ ਤੋਂ ਥੋੜ੍ਹੀ ਦੂਰ ਸੋਹੋ ਦਫਤਰ ਤੋਂ ਚਲਾਉਂਦਾ ਹੈ।

 

PunjabKesari
ਰਿਪੋਰਟ ਮੁਤਾਬਕ, ਉੱਥੇ ਉਸ ਦਾ 'ਵਾਚਸ ਅਤੇ ਜਿਊਲਰੀ' ਦੇ ਥੋਕ ਵਪਾਰੀ ਦੇ ਤੌਰ 'ਤੇ ਕਾਰੋਬਾਰ ਰਜਿਸਟਰ ਹੈ। ਜਦੋਂ ਅੰਗਰੇਜ਼ੀ ਅਖਬਾਰ ਦੇ ਪੱਤਰਕਾਰ ਨੇ ਨੀਰਵ ਮੋਦੀ ਨੂੰ ਉਸ ਦੇ ਦਫਤਰ ਤੋਂ ਵਾਪਸ ਆਉਂਦੇ ਘੇਰਦੇ ਹੋਏ ਕਈ ਸਵਾਲ ਕੀਤੇ, ਤਾਂ ਉਸ ਨੇ ਕਿਸੇ ਵੀ ਸਵਾਲ ਦੇ ਜਵਾਬ 'ਚ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਇਹ ਵੀ ਪੁੱਛਿਆ ਗਿਆ ਸੀ ਕਿ ਉਸ ਨੇ ਬ੍ਰਿਟੇਨ 'ਚ ਰਹਿਣ ਲਈ ਸ਼ਰਣ ਮੰਗੀ ਹੈ ਜਾਂ ਨਹੀਂ।


Related News