ਫਰਾਂਸ : ਹੋਲੀਡੇ ਹੋਮ 'ਚ ਲੱਗੀ ਅੱਗ 'ਚ 9 ਲੋਕਾਂ ਦੀ ਦਰਦਨਾਕ ਮੌਤ, ਰਾਸ਼ਟਰਪਤੀ ਮੈਕਰੋਨ ਨੇ ਜਤਾਇਆ ਦੁੱਖ
Wednesday, Aug 09, 2023 - 06:22 PM (IST)
ਪੈਰਿਸ (ਭਾਸ਼ਾ): ਫਰਾਂਸ ਵਿੱਚ ਬੁੱਧਵਾਰ ਨੂੰ ਦਿਵਿਆਂਗ ਲੋਕਾਂ ਲਈ ਬਣੇ ਹੋਲੀਡੇ ਹੋਮ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰਾਂ ਦੀ ਮੌਤ ਦਾ ਖਦਸ਼ਾ ਹੈ। ਬਚਾਅ ਮੁਹਿੰਮ ਦੇ ਮੁਖੀ ਨੇ ਇਹ ਜਾਣਕਾਰੀ ਦਿੱਤੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਘਟਨਾ ਬਾਰੇ ਟਵੀਟ ਕੀਤਾ ਕਿ "ਇਸ ਹਾਦਸੇ ਦੇ ਮੱਦੇਨਜ਼ਰ ਮੇਰੀ ਹਮਦਰਦੀ ਮ੍ਰਿਤਕਾਂ, ਜ਼ਖਮੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਨਾਲ ਹੈ। ਸਾਡੇ ਸੁਰੱਖਿਆ ਬਲਾਂ ਅਤੇ ਐਮਰਜੈਂਸੀ ਸੇਵਾਵਾਂ ਦਾ ਧੰਨਵਾਦ।
ਪੜ੍ਹੋ ਇਹ ਅਹਿਮ ਖ਼ਬਰ-ਚੀਨ 'ਚ ਹੜ੍ਹ ਦਾ ਕਹਿਰ, 33 ਲੋਕਾਂ ਦੀ ਮੌਤ ਤੇ 18 ਹੋਰ ਲਾਪਤਾ (ਤਸਵੀਰਾਂ)
ਫਾਇਰ ਬ੍ਰਿਗੇਡ ਦੁਆਰਾ ਬਚਾਅ ਕਾਰਜ ਦੀ ਅਗਵਾਈ ਕਰ ਰਹੇ ਲੈਫਟੀਨੈਂਟ-ਕਰਨਲ ਫਿਲਿਪ ਹੋਵਿਲਰ ਨੇ ਕਿਹਾ ਕਿ "ਫਿਲਹਾਲ ਅਸੀਂ ਲਾਸ਼ਾਂ ਦੀ ਭਾਲ ਕਰ ਰਹੇ ਹਾਂ।" ਦੋ ਲੋਕਾਂ ਦੀਆਂ ਲਾਸ਼ਾਂ ਅਜੇ ਤੱਕ ਨਹੀਂ ਮਿਲੀਆਂ ਹਨ।” ਫਰਾਂਸ ਦੀ ਪ੍ਰਧਾਨ ਮੰਤਰੀ ਐਲਿਜ਼ਾਬੈਥ ਬੋਰਨ ਨੇ ਟਵੀਟ ਕੀਤਾ ਕਿ ਉਹ ਘਟਨਾ ਵਾਲੀ ਥਾਂ 'ਤੇ ਜਾ ਰਹੀ ਹੈ। ਹਾਉਟ-ਰਿਨ ਖੇਤਰ ਦੇ ਸਥਾਨਕ ਪ੍ਰਸ਼ਾਸਨ ਨੇ ਕਿਹਾ ਕਿ ਵਿੰਟਜ਼ੇਨਹਾਈਮ ਕਸਬੇ ਵਿੱਚ ਸਵੇਰੇ ਦਿਵਿਆਂਗਾਂ ਲਈ ਬਣੇ ਹੋਲੀਡੇ ਹੋਮ ਵਿੱਚ ਅੱਗ ਲੱਗਣ ਤੋਂ ਬਾਅਦ 17 ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿੱਚ ਇੱਕ ਗੰਭੀਰ ਜ਼ਖ਼ਮੀ ਵੀ ਸੀ। ਫਰਾਂਸ ਦੇ ਫਾਇਰ ਵਿਭਾਗ ਨੇ ਚਾਰ ਫਾਇਰ ਇੰਜਣਾਂ ਨਾਲ 76 ਕਰਮਚਾਰੀ ਤਾਇਨਾਤ ਕੀਤੇ, ਜਿਨ੍ਹਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।